ਥਾਣੇ ਅੰਦਰ ਹੀ ਨੌਜਵਾਨ ਹੋਇਆ ਬੇਕਾਬੂ, ਪੁਲਿਸ ਵਾਲੇ ਨੂੰ ਮਾਰੇ ਥੱਪੜ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਇੱਕ ਨੌਜਵਾਨ ਨੇ ਪੁਲਿਸ ਥਾਣੇ ਦੇ ਅੰਦਰ ਇੱਕ ਪੁਲਿਸ ਅਧਿਕਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਕਿਸੇ ਮਾਮਲੇ 'ਚ ਕਾਊਂਸਲਿੰਗ ਲਈ ਥਾਣੇ ਬੁਲਾਇਆ ਗਿਆ ਸੀ, ਪਰ ਕਿਸੇ ਗੱਲ 'ਤੇ ਨੌਜਵਾਨ ਭੜਕ ਗਿਆ ਅਤੇ ਪੁਲਿਸ ਅਧਿਕਾਰੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਉੱਤਰ ਪ੍ਰਦੇਸ਼ ਦੇ ਮੈਨਪੁਰੀ (Mianpuri) 'ਚ ਇੱਕ ਨੌਜਵਾਨ ਨੇ ਪੁਲਿਸ ਥਾਣੇ ਦੇ ਅੰਦਰ ਇੱਕ ਪੁਲਿਸ ਅਧਿਕਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਕਿਸੇ ਮਾਮਲੇ 'ਚ ਕਾਊਂਸਲਿੰਗ ਲਈ ਥਾਣੇ (Mianpuri Police Station) ਬੁਲਾਇਆ ਗਿਆ ਸੀ, ਪਰ ਕਿਸੇ ਗੱਲ 'ਤੇ ਨੌਜਵਾਨ ਭੜਕ ਗਿਆ ਅਤੇ ਪੁਲਿਸ ਅਧਿਕਾਰੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ ਨੌਜਵਾਨ ਨੇ ਪੁਲਿਸ ਅਧਿਕਾਰੀ ਦੀ ਕੁੱਟਮਾਰ ਵੀ ਕੀਤੀ। ਇਸ ਪੂਰੇ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਨੌਜਵਾਨ ਪੁਲਿਸ ਅਧਿਕਾਰੀ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉੱਥੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਨੌਜਵਾਨ ਨੂੰ ਰੋਕਣ ਲਈ ਅੱਗੇ ਆਉਂਦੀ ਹੈ, ਪਰ ਨੌਜਵਾਨ ਇੰਨਾ ਗੁੱਸੇ 'ਚ ਹੈ ਕਿ ਉਹ ਪਿੱਛੇ ਨਹੀਂ ਹਟਦਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਸਮੇਂ ਥਾਣੇ ਅੰਦਰ ਕੁਰਸੀਆਂ 'ਤੇ ਹੋਰ ਵੀ ਕਈ ਲੋਕ ਬੈਠੇ ਸਨ, ਪਰ ਕੋਈ ਵੀ ਦਖਲ ਦੇਣ ਲਈ ਅੱਗੇ ਨਹੀਂ ਆਇਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰ ਰਿਹਾ ਹੈ ਪਰ ਪੁਲਿਸ ਵਾਲੇ ਨੇ ਉਸ 'ਤੇ ਹੱਥ ਨਹੀਂ ਚੁੱਕਿਆ। ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਨੌਜਵਾਨ ਭੱਜਦਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਪਿੱਛੇ ਇਕ ਹੋਰ ਵਿਅਕਤੀ ਵੀ ਜਾਂਦਾ ਦਿਖਾਈ ਦੇ ਰਿਹਾ ਹੈ।
ਪਰਿਵਾਰ ਦਾ ਕਹਿਣਾ - ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਨੌਜਵਾਨ
ਮੈਨਪੁਰੀ ਦੇ ਏਐਸਪੀ ਮਧੁਵਨ ਕੁਮਾਰ ਨੇ ਦੱਸਿਆ ਕਿ ਵੀਡੀਓ 'ਚ ਹੰਗਾਮਾ ਕਰ ਰਹੇ ਨੌਜਵਾਨ ਖ਼ਿਲਾਫ਼ ਉਸ ਦੇ ਸਹੁਰੇ ਨੇ ਆਪਣੀ ਧੀ ਨਾਲ ਕੁੱਟਮਾਰ ਕਰਨ, ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਨੋਟਿਸ ਭੇਜਿਆ ਗਿਆ। ਥਾਣੇ 'ਚ ਉਸ ਨੇ ਪੁਲਿਸ ਮੁਲਾਜ਼ਮ ਨਾਲ ਧੱਕਾ-ਮੁੱਕੀ ਅਤੇ ਬਦਤਮੀਜ਼ੀ ਕੀਤੀ। ਪੁਲਿਸ ਨੇ ਮੈਨਪੁਰੀ ਥਾਣੇ 'ਚ ਸ਼ਿਕਾਇਤ ਦਰਜ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਜੇਕਰ ਪਰਿਵਾਰ ਇਸ ਸਬੰਧੀ ਦਸਤਾਵੇਜ਼ ਪੇਸ਼ ਕਰਦਾ ਹੈ ਤਾਂ ਉਹ ਕੁੱਝ ਵਿਚਾਰ ਕਰਨਗੇ।