ਪੜਚੋਲ ਕਰੋ
Advertisement
ਭਾਰਤੀਆਂ ਨੇ ਕੋਰੋਨਾਵਾਇਰਸ ਨਹੀਂ IPL ਨੂੰ ਸਭ ਤੋਂ ਜ਼ਿਆਦਾ ਕੀਤਾ ਸਰਚ, 'ਦਿਲ ਬੇਚਾਰਾ' ਫ਼ਿਲਮਾਂ 'ਚ ਟੌਪ 'ਤੇ
ਬੁੱਧਵਾਰ ਨੂੰ ਗੂਗਲ ਵਲੋਂ ਐਲਾਨੇ ਗਏ 'ਈਅਰ ਇਨ ਸਰਚ 2020' 'ਚ ਵੀ ਭਾਰਤੀਆਂ ਦੇ ਕ੍ਰਿਕਟ ਪ੍ਰਤੀ ਪਿਆਰ ਦੀ ਪੁਸ਼ਟੀ ਹੋ ਗਈ ਹੈ, ਜਿਸ ਅਨੁਸਾਰ ਲੋਕਾਂ ਨੇ ਇਸ ਸਾਲ ਦੇ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀਸਭ ਤੋਂ ਵੱਧ ਸਰਚ ਕੀਤੀ, ਜਿਸ ਨਾਲ ਕੋਰੋਨਾਵਾਇਰਸ ਵੀ ਪਿੱਛੇ ਰਹਿ ਗਿਆ।
ਨਵੀਂ ਦਿੱਲੀ: ਬੁੱਧਵਾਰ ਨੂੰ ਗੂਗਲ ਵਲੋਂ ਐਲਾਨੇ ਗਏ 'ਈਅਰ ਇਨ ਸਰਚ 2020' 'ਚ ਵੀ ਭਾਰਤੀਆਂ ਦੇ ਕ੍ਰਿਕਟ ਪ੍ਰਤੀ ਪਿਆਰ ਦੀ ਪੁਸ਼ਟੀ ਹੋ ਗਈ ਹੈ, ਜਿਸ ਅਨੁਸਾਰ ਲੋਕਾਂ ਨੇ ਇਸ ਸਾਲ ਦੇ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀਸਭ ਤੋਂ ਵੱਧ ਸਰਚ ਕੀਤੀ, ਜਿਸ ਨਾਲ ਕੋਰੋਨਾਵਾਇਰਸ ਵੀ ਪਿੱਛੇ ਰਹਿ ਗਿਆ। 'ਆਈਸੀਸੀ ਕ੍ਰਿਕਟ ਵਰਲਡ ਕੱਪ' ਗੂਗਲ ਸਰਚ 'ਤੇ ਪਿਛਲੇ ਸਾਲ ਸਰਚ 'ਚ ਸਭ ਤੋਂ ਟੌਪ 'ਤੇ ਸੀ।
ਸਰਚ ਇੰਜਨ ਗੂਗਲ 'ਤੇ ਟੌਪ ਸਰਚ 'ਚ ਸਭ ਤੋਂ ਜ਼ਿਆਦਾ ਖੇਡਾਂ ਅਤੇ ਖ਼ਬਰਾਂ ਨਾਲ ਸਬੰਧਤ ਸ਼੍ਰੇਣੀ 'ਚ ਆਈਪੀਐਲ ਪਾਇਆ ਗਿਆ, ਉਸ ਤੋਂ ਬਾਅਦ ਕੋਰੋਨਾ ਵਾਇਰਸ ਨੰਬਰ ਸੀ। ਸੂਚੀ ਦੇ ਅਨੁਸਾਰ ਨਿਰਭਯਾ ਕੇਸ, ਲੌਕਡਾਊਨ, ਭਾਰਤ-ਚੀਨ ਟਕਰਾਅ ਅਤੇ ਰਾਮ ਮੰਦਰ ਨੂੰ ਵੀ ਭਾਰਤੀਆਂ ਵਲੋਂ ਟੌਪ ਦੀਆਂ 10 ਸਭ ਤੋਂ ਵੱਧ ਸਰਚ ਕੀਤੀਆਂ ਖ਼ਬਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਯੂਈਐਫਏ ਚੈਂਪੀਅਨਜ਼ ਲੀਗ, ਇੰਗਲਿਸ਼ ਪ੍ਰੀਮੀਅਰ ਲੀਗ, ਫ੍ਰੈਂਚ ਓਪਨ ਅਤੇ ਲਾ ਲੀਗਾ ਸਭ ਤੋਂ ਵੱਧ ਖੇਡਾਂ ਨਾਲ ਸਬੰਧਤ ਖ਼ਬਰਾਂ ਲਈ ਸਰਚ ਕੀਤੇ ਗਏ।
'ਦਿਲ ਬੇਚਾਰਾ' ਤੋਂ ਬਾਅਦ ਤਾਮਿਲ ਫਿਲਮ 'ਸੂਰਾਰਾਈ ਪੋਟਾਰੂ' ਤੋਂ ਬਾਅਦ ਅਜੈ ਦੇਵਗਨ ਦੀ 'ਤਾਨਾਜੀ', ਵਿਦਿਆ ਬਾਲਨ ਦੀ ਸਟਾਰਰ ਫਿਲਮ 'ਸ਼ਕੁੰਤਲਾ ਦੇਵੀ' ਅਤੇ ਜਾਹਨਵੀ ਕਪੂਰ ਦੀ ਮੁੱਖ ਭੂਮਿਕਾ ਵਾਲੀ 'ਗੁੰਜਨ ਸਕਸੈਨਾ' ਸੀ। ਟੀਵੀ / ਵੈੱਬ ਸੀਰੀਜ਼ ਸ਼੍ਰੇਣੀ ਵਿੱਚ 'ਮਨੀ ਹਾਇਸਟ' ਤੋਂ ਬਾਅਦ ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’, ਰਿਐਲਿਟੀ ਸ਼ੋਅ ‘ਬਿੱਗ ਬੌਸ 14’, ‘ਮਿਰਜ਼ਾਪੁਰ 2’ ਅਤੇ ‘ਪਤਾਲ ਲੋਕ’ ਦੀ ਸਰਚ ਕੀਤੀ ਗਈ।
ਸਭ ਤੋਂ ਵੱਧ ਸਰਚ ਕੀਤੀਆਂ ਗਈਆਂ ਸ਼ਖਸੀਅਤਾਂ ਦੀ ਸੂਚੀ ਵਿੱਚ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਪੱਤਰਕਾਰ ਅਰਨਬ ਗੋਸਵਾਮੀ ਅਤੇ ਗਾਇਕਾ ਕਨਿਕਾ ਕਪੂਰ ਸ਼ਾਮਲ ਹਨ। ਇਸ ਸੂਚੀ 'ਚ ਚੌਥਾ ਅਤੇ ਪੰਜਵਾਂ ਸਥਾਨ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਸੀਨੀਅਰ ਅਭਿਨੇਤਾ ਅਮਿਤਾਭ ਬੱਚਨ ਦਾ ਹੈ।
ਇਸ ਲਿਸਟ 'ਚ ਅਭਿਨੇਤਰੀਆਂ ਕੰਗਨਾ ਰਣੌਤ, ਰਿਆ ਚੱਕਰਵਰਤੀ ਅਤੇ ਅੰਕਿਤਾ ਲੋਖੰਡੇ ਦੇ ਨਾਮ ਵੀ ਸ਼ਾਮਲ ਹਨ। ਸਭ ਤੋਂ ਵੱਧ ਸਰਚ ਕੀਤੀ ਗਈ ਫਿਲਮ ‘ਦਿਲ ਬੇਚਾਰਾ’ ਸੀ ਜਿਸ 'ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੰਮ ਕੀਤੀ ਸੀ। ਟੀਵੀ / ਵੈੱਬ ਸੀਰੀਜ਼ ਲਿਸਟ ਵਿੱਚ ਪਹਿਲਾ ਸਥਾਨ ਨੈੱਟਫਲਿਕਸ ‘ਤੇ ਸਪੈਨਿਸ਼ ਡਰਾਮਾ ‘ਮਨੀ ਹਾਇਸਟ’ ਨੂੰ ਮਿਲਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਪੰਜਾਬ
ਉਲੰਪਿਕ
Advertisement