ਪੜਚੋਲ ਕਰੋ
(Source: ECI/ABP News)
ਰਾਸ਼ਰਪਤੀ ਬਣਦਿਆਂ ਹੀ ਜੋਅ ਬਾਇਡੇਨ ਨੇ ਝੱਟ ਪਲਟਿਆ ਟਰੰਪ ਦਾ ਫੈਸਲਾ, ਇਸ ਵੱਡੇ ਸਮਝੌਤੇ 'ਚ ਅਮਰੀਕਾ ਫਿਰ ਹੋਵੇਗਾ ਸ਼ਾਮਿਲ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ, ਪੈਰਿਸ ਜਲਵਾਯੂ ਸਮਝੌਤੇ ਬਾਰੇ ਵੱਡਾ ਐਲਾਨ ਕੀਤਾ। ਉਨ੍ਹਾਂ ਮੌਸਮ ਵਿੱਚ ਤਬਦੀਲੀ ਨਾਲ ਲੜਨ ਲਈ ਅੰਤਰਰਾਸ਼ਟਰੀ ਪੈਰਿਸ ਜਲਵਾਯੂ ਸਮਝੌਤੇ ਵਿੱਚ ਅਮਰੀਕਾ ਦੀ ਵਾਪਸੀ ਦਾ ਐਲਾਨ ਕੀਤਾ ਹੈ। ਯੂਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਫਿਰ ਤੋਂ ਪੈਰਿਸ ਜਲਵਾਯੂ ਸਮਝੌਤੇ 'ਤੇ ਵਾਪਸ ਜਾਣ ਦੀ ਯੋਜਨਾ ਬਣਾ ਰਿਹਾ ਹੈ।
![ਰਾਸ਼ਰਪਤੀ ਬਣਦਿਆਂ ਹੀ ਜੋਅ ਬਾਇਡੇਨ ਨੇ ਝੱਟ ਪਲਟਿਆ ਟਰੰਪ ਦਾ ਫੈਸਲਾ, ਇਸ ਵੱਡੇ ਸਮਝੌਤੇ 'ਚ ਅਮਰੀਕਾ ਫਿਰ ਹੋਵੇਗਾ ਸ਼ਾਮਿਲ Joe Biden reverses Trump's decision as soon as he becomes president, US to rejoin climate deal ਰਾਸ਼ਰਪਤੀ ਬਣਦਿਆਂ ਹੀ ਜੋਅ ਬਾਇਡੇਨ ਨੇ ਝੱਟ ਪਲਟਿਆ ਟਰੰਪ ਦਾ ਫੈਸਲਾ, ਇਸ ਵੱਡੇ ਸਮਝੌਤੇ 'ਚ ਅਮਰੀਕਾ ਫਿਰ ਹੋਵੇਗਾ ਸ਼ਾਮਿਲ](https://static.abplive.com/wp-content/uploads/sites/5/2021/01/21124343/joe-biden-2.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ, ਪੈਰਿਸ ਜਲਵਾਯੂ ਸਮਝੌਤੇ ਬਾਰੇ ਵੱਡਾ ਐਲਾਨ ਕੀਤਾ। ਉਨ੍ਹਾਂ ਮੌਸਮ ਵਿੱਚ ਤਬਦੀਲੀ ਨਾਲ ਲੜਨ ਲਈ ਅੰਤਰਰਾਸ਼ਟਰੀ ਪੈਰਿਸ ਜਲਵਾਯੂ ਸਮਝੌਤੇ ਵਿੱਚ ਅਮਰੀਕਾ ਦੀ ਵਾਪਸੀ ਦਾ ਐਲਾਨ ਕੀਤਾ ਹੈ। ਯੂਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਫਿਰ ਤੋਂ ਪੈਰਿਸ ਜਲਵਾਯੂ ਸਮਝੌਤੇ 'ਤੇ ਵਾਪਸ ਜਾਣ ਦੀ ਯੋਜਨਾ ਬਣਾ ਰਿਹਾ ਹੈ।
ਪੈਰਿਸ ਜਲਵਾਯੂ ਸਮਝੌਤਾ ਗਲੋਬਲ ਵਾਰਮਿੰਗ ਨੂੰ ਸੀਮਤ ਕਰਨ ਲਈ ਸਾਲ 2015 'ਚ ਹਸਤਾਖਰ ਕੀਤੇ ਇਤਿਹਾਸਕ ਅੰਤਰਰਾਸ਼ਟਰੀ ਸਮਝੌਤਿਆਂ 'ਚੋਂ ਇਕ ਹੈ। ਉਥੇ ਹੀ ਸਾਬਕਾ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੇ ਦੌਰਾਨ, ਸੰਯੁਕਤ ਰਾਜ ਨੇ ਪਿਛਲੇ ਸਾਲ ਦੇ ਅੰਤ ਵਿੱਚ ਸਮਝੌਤਾ ਛੱਡ ਦਿੱਤਾ ਸੀ। ਫਿਲਹਾਲ, ਰਾਸ਼ਟਰਪਤੀ ਜੋਅ ਬਾਈਡੇਨ ਦੇ ਐਲਾਨਾਂ 'ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕਾਰਵਾਈਆਂ ਦੀ ਸਮੀਖਿਆ ਕਰਨ, ਮੌਸਮੀ ਤਬਦੀਲੀ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਇੱਕ ਵਿਆਪਕ ਆਦੇਸ਼ ਵੀ ਸ਼ਾਮਲ ਕੀਤਾ ਜਾਵੇਗਾ।
ਸੀਐਨਐਨ ਦੇ ਅਨੁਸਾਰ ਰਾਸ਼ਟਰਪਤੀ ਜੋਅ ਬਾਇਡੇਨ ਨੇ ਬੁੱਧਵਾਰ ਨੂੰ ਪੈਰਿਸ ਜਲਵਾਯੂ ਸਮਝੌਤੇ ਲਈ ਅਮਰੀਕਾ ਨੂੰ ਦੁਬਾਰਾ ਪੇਸ਼ ਕਰਨ ਦੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ। ਉਥੇ ਬਾਇਡੇਨ ਦਾ ਕਹਿਣਾ ਹੈ ਕਿ "ਅਸੀਂ ਇੱਕ ਤਰ੍ਹਾਂ ਨਾਲ ਮੌਸਮ ਵਿੱਚ ਤਬਦੀਲੀ ਦਾ ਮੁਕਾਬਲਾ ਕਰਨ ਜਾ ਰਹੇ ਹਾਂ, ਜੋ ਅਸੀਂ ਅਜੇ ਨਹੀਂ ਕੀਤਾ।"
Joe Biden Inauguration: ਬਾਇਡੇਨ ਨੇ ਅਮਰੀਕਾ ਦੇ ਰਾਸ਼ਟਰਪਤੀ ਤੇ ਕਮਲਾ ਹੈਰਿਸ ਨੇ ਉਪ ਰਾਸ਼ਰਪਤੀ ਵਜੋਂ ਚੁੱਕੀ ਸੁੰਹ
ਜੋਅ ਬਾਇਡੇਨ ਨੇ 2050 ਤਕ ਸੰਯੁਕਤ ਰਾਜ ਨੂੰ ਸ਼ੁੱਧ-ਜ਼ੀਰੋ ਦੇ ਨਿਕਾਸ 'ਤੇ ਲਿਆਉਣ ਦਾ ਵਾਅਦਾ ਕੀਤਾ ਹੈ। ਉਥੇ ਹੀ ਵਿਗਿਆਨੀ ਕਹਿੰਦੇ ਹਨ ਕਿ ਜੈਵਿਕ ਇੰਧਨ ਦੀ ਵਰਤੋਂ ਵੱਡੇ ਪੱਧਰ 'ਤੇ ਕਰਨਾ ਅਤੇ ਗਲੋਬਲ ਵਾਰਮਿੰਗ ਦੇ ਸਭ ਤੋਂ ਭਿਆਨਕ ਪ੍ਰਭਾਵਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ।
ਦੱਸ ਦੇਈਏ ਕਿ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 12 ਦਸੰਬਰ 2015 ਨੂੰ 196 ਦੇਸ਼ਾਂ ਦੇ ਨੁਮਾਇੰਦਿਆਂ ਨੇ ਪੈਰਿਸ ਜਲਵਾਯੂ ਸਮਝੌਤਾ ਅਪਣਾਇਆ ਸੀ। ਲਗਭਗ ਇਕ ਸਾਲ ਬਾਅਦ 3 ਨਵੰਬਰ 2016 ਨੂੰ ਸੰਯੁਕਤ ਰਾਜ ਅਮਰੀਕਾ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੇ ਦੌਰਾਨ ਪੈਰਿਸ ਸਮਝੌਤੇ ਨੂੰ ਸਵੀਕਾਰ ਕਰ ਲਿਆ। ਉਥੇ ਹੀ ਅਗਸਤ 2017 'ਚ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੀ ਤਰਫੋਂ, ਇਸ ਸਮਝੌਤੇ ਤੋਂ ਰਸਮੀ ਤੌਰ 'ਤੇ ਪਿੱਛੇ ਹਟਣ ਲਈ ਕਿਹਾ ਗਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)