ਪੜਚੋਲ ਕਰੋ
Advertisement
ਕਿਸਾਨਾਂ ਨਾਲ ਹੋ ਰਿਹਾ ਘਾਟੇ ਦਾ ਸੌਦਾ, ਮੰਡੀਆਂ 'ਚ ਰੁਲ ਰਹੀ ਆਲੂ ਦੀ ਫਸਲ
ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਇੱਕ ਪਾਸੇ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਦੂਸਰੇ ਪਾਸੇ ਜੇ ਉਸ ਦੀ ਫ਼ਸਲ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਬਾਜ਼ਾਰ 'ਚ ਆਲੂ ਦੀ ਫਸਲ ਕਾਫੀ ਮਾਤਰਾ ਵਿੱਚ ਉਪਲੱਬਧ ਹੈ। ਇਸ ਕਰਕੇ ਕਿਸਾਨਾਂ ਨੂੰ ਉਚਿਤ ਭਾਅ ਨਹੀਂ ਮਿਲ ਰਿਹਾ।
ਲੁਧਿਆਣਾ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਇੱਕ ਪਾਸੇ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਦੂਸਰੇ ਪਾਸੇ ਜੇ ਉਸ ਦੀ ਫ਼ਸਲ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਬਾਜ਼ਾਰ 'ਚ ਆਲੂ ਦੀ ਫਸਲ ਕਾਫੀ ਮਾਤਰਾ ਵਿੱਚ ਉਪਲੱਬਧ ਹੈ। ਇਸ ਕਰਕੇ ਕਿਸਾਨਾਂ ਨੂੰ ਉਚਿਤ ਭਾਅ ਨਹੀਂ ਮਿਲ ਰਿਹਾ। ਜਿਹੜੀ ਆਲੂ ਦੀ ਬੋਰੀ ਪਿਛਲੇ ਹਫ਼ਤੇ 400 ਤੋਂ 450 ਰੁਪਏ ਦੇ ਵਿਚਕਾਰ ਸੀ, ਉਹ ਇਸ ਹਫ਼ਤੇ ਸਿਰਫ 100 ਤੋਂ ਲੈ ਕੇ 300 ਤੱਕ ਬੋਰੀ ਦਾ ਰੇਟ ਰਹਿ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਉੱਪਰ ਉਨ੍ਹਾਂ ਦਾ ਖ਼ਰਚਾ ਜ਼ਿਆਦਾ ਆ ਜਾਂਦਾ ਹੈ ਅਤੇ ਕੁਝ ਵੀ ਮਗਰੋਂ ਬਚਦਾ ਨਹੀਂ।
ਜੇ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਅਤੇ ਪਿਛਲੇ ਸਮੇਂ ਲੌਕਡਾਊਨ ਦੇ ਕਰਕੇ ਲੇਬਰ ਨਾ ਮਿਲਣ ਕਾਰਨ ਆਲੂ ਦੀ ਗੁਡਾਈ ਵੇਲੇ ਕਾਫੀ ਮੁਸ਼ਕਲਾਂ ਆਈਆਂ ਅਤੇ ਲੇਬਰ ਨੂੰ ਮੂੰਹ ਮੰਗੇ ਰੇਟ ਦੇ ਕੇ ਕਿਸਾਨ ਨੇ ਗੋਡੀ ਕਰਾਈ। ਪਰ ਜਦੋਂ ਪੁੱਤਾਂ ਵਾਂਗ ਪਾਲ ਕੇ ਫਸਲ ਨੂੰ ਮੰਡੀ ਦੇ ਵਿੱਚ ਲੈ ਕੇ ਆਇਆ ਤਾਂ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ। ਆਲੂ ਉੱਪਰ ਐੱਮਐੱਸਪੀ ਨਾ ਹੋਣ ਕਾਰਨ ਇਸ ਦਾ ਕੋਈ ਪੱਕਾ ਭਾਵ ਨਹੀਂ ਹੈ। ਜਿਸ ਨਾਲ ਕਿਸਾਨ ਦੀ ਮਿਹਨਤ ਦੀ ਕੀਮਤ ਕਈ ਵਾਰ ਮੁੜਦੀ ਨਹੀਂ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਇਸ ਦੀ ਐਮਐਸਪੀ ਫਿਕਸ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਨਾ ਪਵੇ। ਕਿਸਾਨ ਪਹਿਲਾਂ ਹੀ ਘਰੋਂ ਬੇਘਰ ਹੋਇਆ ਹੈ। ਉੱਤੋਂ ਜੇ ਉਹ ਮਿਹਨਤ ਕਰਕੇ ਫ਼ਸਲ ਉਗਾਉਂਦਾ ਹੈ ਤਾਂ ਮੰਡੀ 'ਚ ਆ ਕੇ ਹਰ ਸਾਲ ਉਸ ਨੂੰ ਨਿਰਾਸ਼ਾ ਹੀ ਮਿਲਦੀ ਹੈ ਜਿਸ ਦੇ ਚਲਦਿਆਂ ਕਿਸਾਨ ਦੁਖੀ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਜੇ ਆਲੂ ਇਸੇ ਤਰੀਕੇ ਰੁਲਦਾ ਰਿਹਾ ਤਾਂ ਉਸ ਨੂੰ ਨਹਿਰਾਂ ਵਿੱਚ ਸੁੱਟ ਦੇਣਗੇ। ਕਿਸਾਨਾਂ ਨੇ ਢਾਈ ਸੌ-ਢਾਈ ਸੌ ਕਿੱਲਾ ਆਲੂ ਉਗਾਇਆ ਹੋਇਆ ਹੈ, ਪਰ ਆਲੂ ਦੀ ਕੀਮਤ ਨਹੀਂ ਮਿਲ ਰਹੀ। ਨਾ ਹੀ ਬਾਹਰੋਂ ਕੋਈ ਵਪਾਰੀ ਆ ਰਿਹਾ ਹੈ। ਜਿਸ ਕਰਕੇ ਕਿਸਾਨ ਨੂੰ ਜੋ ਵੀ ਭਾਅ ਮਿਲਦਾ ਹੈ ਉਹ ਮੰਡੀ 'ਚ ਆਪਣੀ ਫਸਲ ਸੁੱਟ ਕੇ ਉਸ ਤੋਂ ਖਹਿੜਾ ਛੁਡਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement