ਮਹਾਸ਼ਿਵਰਾਤਰੀ ਮੌਕੇ ਹਰਿਦੁਆਰ 'ਚ ਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ ਅੱਜ, ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ
ਮਹਾਕੁੰਭ ਦਾ ਭਾਰਤੀ ਸੰਸਕ੍ਰਿਤੀ 'ਚ ਇਕ ਮਹੱਤਵਪੂਰਣ ਸਥਾਨ ਹੈ। ਦੇਸ਼ 'ਚ ਚਾਰ ਥਾਵਾਂ 'ਤੇ ਪਵਿੱਤਰ ਨਦੀਆਂ ਦੇ ਕਿਨਾਰੇ ਮਹਾ ਕੁੰਭ ਦਾ ਆਯੋਜਨ ਕੀਤਾ ਗਿਆ ਹੈ। ਜਿਸ 'ਚ ਉਜੈਨ, ਪ੍ਰਯਾਗ, ਹਰਿਦੁਆਰ ਅਤੇ ਨਾਸਿਕ ਸ਼ਾਮਲ ਹਨ। ਅੱਜ ਮਹਾਂ ਸ਼ਿਵਰਾਤਰੀ ਦੇ ਸ਼ੁਭ ਅਵਸਰ ਦੇ ਨਾਲ ਹਰਿਦੁਆਰ ਵਿੱਚ ਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਲਈ ਲੱਖਾਂ ਸ਼ਰਧਾਲੂ ਇਥੇ ਪਹੁੰਚ ਰਹੇ ਹਨ।
ਹਰਿਦੁਆਰ: ਮਹਾਕੁੰਭ ਦਾ ਭਾਰਤੀ ਸੰਸਕ੍ਰਿਤੀ 'ਚ ਇਕ ਮਹੱਤਵਪੂਰਣ ਸਥਾਨ ਹੈ। ਦੇਸ਼ 'ਚ ਚਾਰ ਥਾਵਾਂ 'ਤੇ ਪਵਿੱਤਰ ਨਦੀਆਂ ਦੇ ਕਿਨਾਰੇ ਮਹਾ ਕੁੰਭ ਦਾ ਆਯੋਜਨ ਕੀਤਾ ਗਿਆ ਹੈ। ਜਿਸ 'ਚ ਉਜੈਨ, ਪ੍ਰਯਾਗ, ਹਰਿਦੁਆਰ ਅਤੇ ਨਾਸਿਕ ਸ਼ਾਮਲ ਹਨ। ਅੱਜ ਮਹਾਂ ਸ਼ਿਵਰਾਤਰੀ ਦੇ ਸ਼ੁਭ ਅਵਸਰ ਦੇ ਨਾਲ ਹਰਿਦੁਆਰ ਵਿੱਚ ਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਲਈ ਲੱਖਾਂ ਸ਼ਰਧਾਲੂ ਇਥੇ ਪਹੁੰਚ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 11 ਵਜੇ ਤੋਂ ਹਰਿਦੁਆਰ 'ਚ ਹਰ ਕੀ ਪਉੜੀ ਬ੍ਰਹਮਾਕੁੰਡ ਵਿਖੇ ਨਾਗਾ-ਸਾਧੂ ਦਾ ਆਗਮਨ ਹੋਵੇਗਾ ਅਤੇ ਸ਼ਾਹੀ ਇਸ਼ਨਾਨਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਘਾਟਾਂ ਦੀ ਸਫਾਈ ਲਈ, ਆਮ ਸ਼ਰਧਾਲੂਆਂ ਨੂੰ ਸਵੇਰੇ ਸੱਤ ਵਜੇ ਤੱਕ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਗਈ। ਜਿਸ ਤੋਂ ਬਾਅਦ ਘਾਟ ਖਾਲੀ ਕਰਕੇ ਸਾਫ ਕੀਤੇ ਜਾਣਗੇ। ਇਸ ਦੇ ਨਾਲ ਹੀ, ਮਹਾਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ਦੇ ਮੌਕੇ 'ਤੇ, ਜੁਨਾ ਅਖਾੜਾ, ਆਹ੍ਵਾਨ ਅਖਾੜਾ, ਅਗਨੀ ਅਖਾੜਾਅਤੇ ਕਿੰਨਰ ਅਖਾੜਾਹਰ ਕੀ ਪਉੜੀ 'ਚ ਚੁਬੀ ਲਗਾਉਣਗੇ।
ਉਨ੍ਹਾਂ ਤੋਂ ਬਾਅਦ, ਨਿਰੰਜਨੀ ਅਖਾੜਾ ਅਤੇ ਅਨੰਦ ਅਖਾੜਾ ਨੂੰ ਦੁਪਹਿਰ ਲਗਭਗ ਇਕ ਵਜੇ ਤੋਂ ਹਰ ਕੀ ਪਉੜੀ ਬ੍ਰਹਮਾਕੁੰਡ ਵਿਖੇ ਸ਼ਾਹੀ ਇਸ਼ਨਾਨ ਕਰਨ ਦਾ ਮੌਕਾ ਮਿਲੇਗਾ। ਜਿਸ ਤੋਂ ਬਾਅਦ ਸ਼ਾਮ ਚਾਰ ਵਜੇ ਤੋਂ ਮਹਾਨਿਰਵਨੀ ਅਖਾੜਾ ਅਤੇ ਅਟਲ ਅਖਾੜਾ ਸ਼ਾਹੀ ਇਸ਼ਨਾਨ 'ਚ ਸ਼ਾਮਲ ਹੋਣਗੇ। ਨਾਗਾ-ਸਾਧੂਆਂ ਲਈ ਵਿਸ਼ੇਸ਼ ਤੌਰ 'ਤੇ ਘਾਟ ਸਾਫ਼ ਕਰਨ ਲਈ ਸਵੇਰੇ ਸੱਤ ਵਜੇ ਤੋਂ ਬਾਅਦ ਆਮ ਲੋਕਾਂ ਲਈ ਬੰਦ ਕਰ ਦਿੱਤਾ ਜਾਵੇਗਾ।