ਪੜਚੋਲ ਕਰੋ

ਨਵਜੋਤ ਸਿੱਧੂ ਨੇ ਮੁੜ ਦਾਗੇ 'ਟਵੀਟ ਬੰਬ', ਗੱਲਾਂ-ਗੱਲਾਂ 'ਚ ਕੈਪਟਨ ਨੂੰ ਪੜ੍ਹਾ ਦਿੱਤਾ ਸਰਕਾਰ ਚਲਾਉਣ ਦਾ ਪਾਠ

ਕਾਂਗਰਸ ਹਾਈ ਕਮਾਂਡ ਦੇ ਸਖਤ ਸੰਕੇਤਾਂ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਤੇਵਰਾਂ 'ਚ ਕੋਈ ਫਰਕ ਨਹੀਂ ਆ ਰਿਹਾ। ਉਨ੍ਹਾਂ ਦੇ 'ਟਵੀਟ ਬੰਬਾਂ' ਦਾ ਦੌਰ ਜਾਰੀ ਹੈ।

ਨਵੀਂ ਦਿੱਲੀ: ਕਾਂਗਰਸ ਹਾਈ ਕਮਾਂਡ ਦੇ ਸਖਤ ਸੰਕੇਤਾਂ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਤੇਵਰਾਂ 'ਚ ਕੋਈ ਫਰਕ ਨਹੀਂ ਆ ਰਿਹਾ। ਉਨ੍ਹਾਂ ਦੇ 'ਟਵੀਟ ਬੰਬਾਂ' ਦਾ ਦੌਰ ਜਾਰੀ ਹੈ। ਉਨ੍ਹਾਂ ਦੇ ਹਮਲਿਆਂ ਵਿੱਚ ਨਿਸ਼ਾਨਾ ਹਾਲੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹਨ। ਹਾਈਕਮਾਨ ਨੂੰ ਉਮੀਦ ਸੀ ਕਿ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਦੋਵੇਂ ਮਜ਼ਬੂਤ ਨੇਤਾਵਾਂ ਵਿਚਾਲੇ ਬਿਆਨਬਾਜ਼ੀ ਰੁਕ ਜਾਵੇਗੀ ਪਰ ਅਜਿਹਾ ਨਜ਼ਰ ਨਹੀਂ ਆ ਰਿਹਾ।

ਸਿੱਧੂ ਹਾਲੇ ਵੀ 'ਕੈਪਟਨ' 'ਤੇ ਅਸਿੱਧੇ ਤੌਰ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਖੁੰਝਾ ਰਹੇ। ਤਾਜ਼ਾ ਟਵੀਟਾਂ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਇਸ ਦਾ ਮਾੜਾ ਅਸਰ ਪਾਰਟੀ ਨੂੰ ਵਿਧਾਨ ਸਭਾ ਚੋਣਾਂ 2022 ਵਿੱਚ ਭੁਗਤਣਾ ਪੈ ਸਕਦਾ ਹੈ। ਨਵਜੋਤ ਸਿੱਧੂ ਨੇ ਬਿਜਲੀ ਦਰਾਂ ਸਬੰਧੀ ਦੋ ਤਾਜ਼ਾ ਟਵੀਟ ਕੀਤੇ ਹਨ, ਉਨ੍ਹਾਂ ਦਾ ਇਰਾਦਾ ‘ਸਪਸ਼ਟ’ ਹੋ ਸਕਦਾ ਹੈ ਪਰ ਟਵੀਟ ਤੋਂ ਇੰਝ ਜਾਪਦਾ ਹੈ ਜਿਵੇਂ ਉਹ ਪੰਜਾਬ ਸਰਕਾਰ ਨੂੰ ‘ਨਿਰਦੇਸ਼’ ਦੇ ਰਹੇ ਹੋਣ।

ਪਹਿਲੇ ਟਵੀਟ ਵਿੱਚ, ਉਨ੍ਹਾਂ ਲਿਖਿਆ ਹੈ, 'ਪੰਜਾਬ ਸਰਕਾਰ ਨੂੰ ਜਨਤਕ ਹਿੱਤ ਵਿੱਚ ਪੀਐਸਈਆਰਸੀ ਨੂੰ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ ਉਹ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਅਦਾ ਕੀਤੇ ਜਾ ਰਹੇ ਟੈਰਿਫ ਵਿੱਚ ਸੋਧ ਕਰੇ। ਨੁਕਸਦਾਰ ਪੀਪੀਏ (PPAs) ਨੂੰ ਸਿਫ਼ਰ ਐਲਾਨਿਆ ਜਾਵੇ। ਨੁਕਸਦਾਰ ਪੀਪੀਏ (PPA) ਨੂੰ ਖਤਮ ਕਰਨ ਤੇ ਨਵਾਂ ਕਾਨੂੰਨ ਲਿਆਉਣ ਲਈ ਪੰਜ ਤੋਂ ਸੱਤ ਦਿਨਾਂ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ।

ਇਸੇ ਮੁੱਦੇ 'ਤੇ ਕੀਤੇ ਗਏ ਇੱਕ ਹੋਰ ਟਵੀਟ ਵਿੱਚ, ਸਾਬਕਾ ਅੰਤਰਰਾਸ਼ਟਰੀ ਕ੍ਰਿਕੇਟਰ ਨਵਜੋਤ ਸਿੱਧੂ ਨੇ ਲਿਖਿਆ,'ਇਸ ਨਾਲ ਪੰਜਾਬ ਸਰਕਾਰ ਨੂੰ 'ਜਨਰਲ ਸ਼੍ਰੇਣੀ' ਸਮੇਤ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਘਰੇਲੂ ਟੈਰਿਫ 3 ਰੁਪਏ ਪ੍ਰਤੀ ਯੂਨਿਟ ਤੇ ਉਦਯੋਗ 5 ਰੁਪਏ ਪ੍ਰਤੀ ਯੂਨਿਟ... ਇਸ ਨਾਲ ਸਾਰੇ ਬਕਾਇਆ ਬਿੱਲਾਂ ਦੇ ਨਿਬੇੜੇ ਤੇ ਬੇਲੋੜੇ ਬਿੱਲਾਂ ਨੂੰ ਮੁਆਫ ਕਰਨ ਵਿੱਚ ਸਹਾਇਤਾ ਮਿਲੇਗੀ।

ਜ਼ਿਕਰਯੋਗ ਹੈ ਕਿ ਸਿੱਧੂ ਇਸ ਤੋਂ ਪਹਿਲਾਂ ਸੂਬੇ ਵਿੱਚ ਗੰਨੇ ਦੀ ਸਟੇਟ ਐਸ਼ਯੋਰਡ ਕੀਮਤ (ਐਸਏਪੀ- SAP) ਬਾਰੇ ਟਵੀਟ ਕਰ ਚੁੱਕੇ ਹਨ। ਉਨ੍ਹਾਂ ਨੇ ਲਿਖਿਆ ਸੀ, 'ਗੰਨਾ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਸੁਹਿਰਦਤਾ ਨਾਲ ਹੱਲ ਕਰਨ ਦੀ ਲੋੜ ਹੈ। ਇਹ ਅਜੀਬ ਹੈ ਕਿ ਪੰਜਾਬ ਵਿੱਚ ਕਾਸ਼ਤ ਦੀ ਲਾਗਤ ਜ਼ਿਆਦਾ ਹੋਣ ਦੇ ਬਾਅਦ ਵੀ, ਐਸਏਪੀ ਹਰਿਆਣਾ-ਯੂਪੀ-ਉੱਤਰਾਖੰਡ ਦੇ ਮੁਕਾਬਲੇ ਘੱਟ ਹੈ। ਖੇਤੀਬਾੜੀ ਦੇ ਮਾਡਲ ਵਜੋਂ ਪੰਜਾਬ ਵਿੱਚ SAP ਬਿਹਤਰ ਹੋਣੀ ਚਾਹੀਦੀ ਹੈ। ਉਨ੍ਹਾਂ ਲਿਖਿਆ ਸੀ - ਗੰਨਾ ਕਿਸਾਨਾਂ ਲਈ ਐਸਏਪੀ ਸਾਲ 2018 ਤੋਂ ਬਾਅਦ ਨਹੀਂ ਵਧੀ ਹੈ, ਜਦੋਂਕਿ ਇਨਪੁਟ ਲਾਗਤ 30 ਪ੍ਰਤੀਸ਼ਤ ਤੋਂ ਵੱਧ ਵਧੀ ਹੈ।

ਪੰਜਾਬ ਮਾਡਲ ਦਾ ਅਰਥ ਹੈ ਉਚਿਤ ਕੀਮਤਾਂ, ਮੁਨਾਫੇ ਵਿੱਚ ਬਰਾਬਰ ਹਿੱਸੇਦਾਰੀ, ਉਤਪਾਦਨ ਵਿੱਚ ਵਿਭਿੰਨਤਾ ਅਤੇ ਕਿਸਾਨਾਂ ਅਤੇ ਗੰਨਾ ਮਿੱਲਾਂ ਦੋਵਾਂ ਲਈ ਵਧੇਰੇ ਲਾਭ ਲਈ ਨੀਤੀਗਤ ਦਖਲਅੰਦਾਜ਼ੀ। ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਸੀ,‘ਕਿਸਾਨਾਂ ਦੀ ਮੰਗ ਅਨੁਸਾਰ ਤੁਰੰਤ ਪ੍ਰਭਾਵ ਨਾਲ ਐਸਏਪੀ ਵਧਾਉਣੀ ਚਾਹੀਦੀ ਹੈ ਅਤੇ ਬਕਾਏ ਜਾਰੀ ਕੀਤੇ ਜਾਣੇ ਚਾਹੀਦੇ ਹਨ।’ ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਗੰਨੇ ਦੀ ਐਸਏਪੀ ਵਧਾਉਣ ਦਾ ਐਲਾਨ ਕੀਤਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਤੜਕੇ-ਤੜਕੇ ਪੰਜਾਬ 'ਚ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ
Punjab News: ਤੜਕੇ-ਤੜਕੇ ਪੰਜਾਬ 'ਚ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ
'ਹੁਣ ਮੈਂ ਆਜ਼ਾਦ ਪੰਛੀ ਹਾਂ' ਸੁਨੰਦਾ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ 
'ਹੁਣ ਮੈਂ ਆਜ਼ਾਦ ਪੰਛੀ ਹਾਂ' ਸੁਨੰਦਾ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ 
Advertisement
ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਤੜਕੇ-ਤੜਕੇ ਪੰਜਾਬ 'ਚ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ
Punjab News: ਤੜਕੇ-ਤੜਕੇ ਪੰਜਾਬ 'ਚ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ
'ਹੁਣ ਮੈਂ ਆਜ਼ਾਦ ਪੰਛੀ ਹਾਂ' ਸੁਨੰਦਾ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ 
'ਹੁਣ ਮੈਂ ਆਜ਼ਾਦ ਪੰਛੀ ਹਾਂ' ਸੁਨੰਦਾ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ 
Earthquake: ਹੋਲੀ ਦੇ ਦਿਨ ਸਵੇਰੇ-ਸਵੇਰੇ ਕੰਬੀ ਧਰਤੀ, ਲੱਦਾਖ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਭੂਚਾਲ ਦੇ ਝਟਕੇ
Earthquake: ਹੋਲੀ ਦੇ ਦਿਨ ਸਵੇਰੇ-ਸਵੇਰੇ ਕੰਬੀ ਧਰਤੀ, ਲੱਦਾਖ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਭੂਚਾਲ ਦੇ ਝਟਕੇ
Sukhbir Badal: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਉਤਰਿਆ ਮੋਢਾ! ਤਸਵੀਰਾਂ ਆਈਆਂ ਸਾਹਮਣੇ
Sukhbir Badal: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਉਤਰਿਆ ਮੋਢਾ! ਤਸਵੀਰਾਂ ਆਈਆਂ ਸਾਹਮਣੇ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
Embed widget