(Source: ECI/ABP News)
ਚੀਨ ਦੀ ਵੱਡੀ ਸਾਜ਼ਿਸ਼ ਦੇ ਸੰਕੇਤ, ਤਣਾਅ ਦੌਰਾਨ ਫੌਜੀਆਂ ਨੂੰ ਦੇ ਰਿਹਾ ਮਾਰਸ਼ਲ ਆਰਟ ਟਰੇਨਿੰਗ
ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਕੁਝ ਪਹਿਲਾਂ ਹੀ ਚੀਨੀ ਫੌਜੀਆਂ ਨਾਲ ਸੰਘਰਸ਼ 'ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। ਅਜਿਹੇ 'ਚ ਚੀਨ ਦੀ ਕਿਸੇ ਵੱਡੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
![ਚੀਨ ਦੀ ਵੱਡੀ ਸਾਜ਼ਿਸ਼ ਦੇ ਸੰਕੇਤ, ਤਣਾਅ ਦੌਰਾਨ ਫੌਜੀਆਂ ਨੂੰ ਦੇ ਰਿਹਾ ਮਾਰਸ਼ਲ ਆਰਟ ਟਰੇਨਿੰਗ India-China border clash China giving martial art training to their army ਚੀਨ ਦੀ ਵੱਡੀ ਸਾਜ਼ਿਸ਼ ਦੇ ਸੰਕੇਤ, ਤਣਾਅ ਦੌਰਾਨ ਫੌਜੀਆਂ ਨੂੰ ਦੇ ਰਿਹਾ ਮਾਰਸ਼ਲ ਆਰਟ ਟਰੇਨਿੰਗ](https://static.abplive.com/wp-content/uploads/sites/5/2020/06/29150901/Galwan.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਲੱਦਾਖ 'ਚ ਭਾਰਤ ਤੇ ਚੀਨ ਵਿਚਾਲੇ ਪਿਛਲੇ ਕਈ ਹਫ਼ਤਿਆਂ ਤੋਂ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਚੀਨ ਨੇ ਕਿਹਾ ਕਿ ਉਹ ਆਪਣੀ ਫੌਜ ਲਈ 20 ਮਾਰਸ਼ਲ ਆਰਟ ਟ੍ਰੇਨਰਸ ਨੂੰ ਤਿੱਬਤੀ ਪਠਾਰ 'ਤੇ ਲਿਜਾ ਰਿਹਾ ਹੈ। ਚੀਨ ਦੇ ਇਸ ਫੈਸਲੇ ਪਿੱਛੇ ਕੋਈ ਅਧਿਕਾਰਤ ਕਾਰਨ ਨਹੀਂ ਦਿੱਤਾ ਗਿਆ।
ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਕੁਝ ਪਹਿਲਾਂ ਹੀ ਚੀਨੀ ਫੌਜੀਆਂ ਨਾਲ ਸੰਘਰਸ਼ 'ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। ਅਜਿਹੇ 'ਚ ਚੀਨ ਦੀ ਕਿਸੇ ਵੱਡੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਭਾਰਤ ਤੇ ਚੀਨ ਵਿਚਾਲੇ 1996 'ਚ ਹੋਏ ਇਕ ਸਮਝੌਤੇ ਤਹਿਤ LAC ਕੋਲ ਭਾਰਤ ਤੇ ਚੀਨ ਦੋਵਾਂ ਦੇਸ਼ਾਂ ਦੇ ਜਵਾਨ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਵਿਸਫੋਟਕ ਦਾ ਇਸਤੇਮਾਲ ਨਹੀਂ ਕਰ ਸਕਦੇ।
ਹਾਂਗਕਾਂਗ ਦੇ ਮੀਡੀਆ ਦੇ ਮੁਤਾਬਕ 20 ਜੂਨ ਨੂੰ ਅਧਿਕਾਰਤ ਚੀਨੀ ਸਮਾਚਾਰ ਆਊਟਲੈਟਸ ਵੱਲੋਂ ਫੌਜ ਦੇ ਨਵੇਂ ਮਾਰਸ਼ਲ ਆਰਟ ਟਰੇਨਰਾਂ ਦੀ ਖ਼ਬਰ ਦਿੱਤੀ ਗਈ ਹੈ। ਸਟੇਟ ਬ੍ਰੌ਼ਡਕਸਾਟਰ ਸੀਸੀਟੀਵੀ ਨੇ ਕਿਹਾ ਕਿ ਏਬੋਂ ਫਾਇਟ ਕਲੱਬ ਦੇ 20 ਫਾਈਟਰਸ ਤਿੱਬਤ ਦੀ ਰਾਜਧਾਨੀ ਲਹਾਸਾ ਭੇਜੇ ਜਾਣਗੇ। ਹਾਲਾਂਕਿ ਚੀਨੀ ਮੀਡੀਆ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਭਾਰਤ ਨਾਲ ਲੱਗਦੀ ਸਰਹੱਦ 'ਤੇ ਫੌਜ ਨੂੰ ਟ੍ਰੇਨਿੰਗ ਦੇਣਗੇ।
ਇਹ ਵੀ ਪੜ੍ਹੋ:
- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- ਕੋਰੋਨਿਲ ਦਵਾਈ ਮਾਮਲੇ 'ਚ ਰਾਮਦੇਵ, ਆਚਾਰਯ ਬਾਲਕ੍ਰਿਸ਼ਨ ਸਮੇਤ ਪੰਜ ਲੋਕਾਂ ਖ਼ਿਲਾਫ਼ FIR
- ਹਿੰਦੂ ਲੀਡਰਾਂ ਦੀ ਜਾਨ ਨੂੰ ਖਤਰਾ, ਸੁਰੱਖਿਆ ਏਜੰਸੀਆਂ ਨੇ ਕੀਤਾ ਅਲਰਟ
- ਚੀਨ ਨਾਲ ਤਣਾਅ ਦੌਰਾਨ ਕਸ਼ਮੀਰ 'ਚ ਹਲਚਲ, LPG ਸਟਾਕ ਕਰਨ ਤੇ ਸਕੂਲ ਖਾਲੀ ਕਰਾਉਣ ਦੇ ਆਦੇਸ਼
- ਕੋਰੋਨਾ ਵਾਇਰਸ: 24 ਘੰਟਿਆਂ 'ਚ ਆਏ 01,63,000 ਨਵੇਂ ਮਾਮਲੇ, 3000 ਦੀ ਗਈ ਜਾਨ
- ਅੰਤਰ ਰਾਸ਼ਟਰੀ ਉਡਾਣਾਂ 'ਤੇ ਰਹੇਗੀ ਰੋਕ, ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ 'ਚ ਇਨ੍ਹਾਂ ਦੇਸ਼ਾਂ ਵੱਲ ਉੱਡਣਗੇ 170 ਜਹਾਜ਼
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)