Punjab Breaking News Live: ਪੰਜਾਬ-ਹਰਿਆਣਾ 'ਚ ਮੌਸਮ ਮੁੜ ਲਵੇਗਾ ਕਰਵਟ, ਕਣਕ ਦੀ ਕਟਾਈ ਲਈ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤੀਆਂ, ਨਵੇਂ ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨਾ
Punjab Breaking News LIVE, 03 April, 2024: ਪੰਜਾਬ-ਹਰਿਆਣਾ 'ਚ ਮੌਸਮ ਮੁੜ ਲਵੇਗਾ ਕਰਵਟ, ਕਣਕ ਦੀ ਕਟਾਈ ਲਈ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤੀਆਂ, ਨਵੇਂ ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨਾ
LIVE

Background
Harvesting Wheat: ਕਣਕ ਦੀ ਕਟਾਈ ਲਈ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤੀਆਂ, ਕਿਸਾਨ ਵਾਢੀ ਤੋਂ ਪਹਿਲਾਂ ਪੜ੍ਹ ਲੈਣ ਇਹ ਖ਼ਬਰ
Harvesting Wheat: ਪੰਜਾਬ ਵਿੱਚ ਕਣਕ ਦੀ ਖਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਕਣਕ ਦੀ ਕਟਾਈ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਆਪੋ ਆਪਣੇ ਪੱਧਰ 'ਤੇ ਸਖ਼ਤੀਆਂ ਕਰ ਰਿਹਾ ਹੈ। ਇਸੇ ਤਹਿਤ ਫਤਹਿਗੜ੍ਹ ਸਾਹਿਬ ਜਿਲ੍ਹਾ ਪ੍ਰਸ਼ਾਸਨ ਨੇ ਕੰਬਾਇਨਾਂ ਰਾਹੀਂ ਕਣਕ ਦੀ ਕਟਾਈ 'ਤੇ ਹਦਾਇਤਾਂ ਜਾਰੀ ਕੀਤੀਆਂ ਹਨ। ਜਿਲ੍ਹਾ ਮੈਜਿਸਟਰੇਟ ਪਰਨੀਤ ਸੇਰਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸ਼ਾਮ 07.00 ਵਜੇ ਤੋਂ ਲੈ ਕੇ ਸਵੇਰੇ 06.00 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਦਾ ਹੁਕਮ ਜਾਰੀ ਕੀਤੇ ਹਨ।
Gold Prices: ਨਵੇਂ ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨਾ, 70 ਹਜ਼ਾਰ ਰੁਪਏ ਤੋਂ ਕੁਝ ਕਦਮ ਦੂਰ, ਜਾਣੋ ਸੋਨੇ-ਚਾਂਦੀ ਦੇ ਨਵੇਂ ਭਾਅ
Gold Record High: ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁਝਾਨ ਲਗਾਤਾਰ ਜਾਰੀ ਹੈ। ਨਵਾਂ ਵਿੱਤੀ ਸਾਲ ਸ਼ੁਰੂ ਹੁੰਦੇ ਹੀ ਸੋਨੇ ਦੀ ਕੀਮਤ 'ਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਜਾ ਰਹੀ ਹੈ ਅਤੇ ਇਸ ਦੀ ਕੀਮਤ ਇਕ ਤੋਂ ਬਾਅਦ ਇਕ ਨਵੇਂ ਰਿਕਾਰਡ ਕਾਇਮ ਕਰ ਉੱਚ ਪੱਧਰ 'ਤੇ ਪਹੁੰਚ ਰਹੀ ਹੈ। ਸੋਮਵਾਰ ਨੂੰ ਨਵੇਂ ਲਾਈਫਟਾਈਮ ਹਾਈ ਲੈਵਲ ਦਾ ਰਿਕਾਰਡ ਬਣਾਉਣ ਤੋਂ ਬਾਅਦ ਅੱਜ ਬੁੱਧਵਾਰ ਨੂੰ ਸੋਨੇ ਨੇ ਨਵਾਂ ਰਿਕਾਰਡ ਬਣਾਇਆ ਹੈ। ਹੁਣ ਸੋਨੇ ਦੀ ਕੀਮਤ 70 ਹਜ਼ਾਰ ਰੁਪਏ ਦੇ ਪੱਧਰ ਤੋਂ ਕੁਝ ਕਦਮ ਦੂਰ ਹੈ।
Weather Update: ਪੰਜਾਬ-ਹਰਿਆਣਾ 'ਚ ਮੌਸਮ ਮੁੜ ਲਵੇਗਾ ਕਰਵਟ! ਤੇਜ਼ ਹਵਾਵਾਂ ਤੇ ਹਲਕੀ ਬਾਰਿਸ਼ ਦਾ ਇਨ੍ਹਾਂ ਸ਼ਹਿਰਾਂ 'ਤੇ ਪਏਗਾ ਅਸਰ
Punjab Haryana Weather Update 3 April 2024: ਪੰਜਾਬ ਅਤੇ ਹਰਿਆਣਾ ਵਿੱਚ ਇੱਕ ਵਾਰ ਫਿਰ ਮੌਸਮ ਕਰਵਟ ਲੈਣ ਵਾਲਾ ਹੈ। ਦੱਸ ਦੇਈਏ ਕਿ 2 ਅਪ੍ਰੈਲ ਨੂੰ ਪੱਛਮੀ ਗੜਬੜ ਸਰਗਰਮ ਹੋ ਗਈ ਹੈ। ਇਸ ਕਾਰਨ 3 ਅਤੇ 4 ਅਪ੍ਰੈਲ ਨੂੰ ਹਰਿਆਣਾ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਜਲਦੀ ਹੀ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ 3 ਅਪ੍ਰੈਲ ਤੋਂ ਪੰਜਾਬ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋਵੇਗੀ। ਇਸ ਕਾਰਨ ਦਿਨ ਦਾ ਤਾਪਮਾਨ ਮੁੜ ਦੋ ਤੋਂ ਤਿੰਨ ਡਿਗਰੀ ਹੇਠਾਂ ਆਉਣ ਦੀ ਸੰਭਾਵਨਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
