Punjab Breaking News LIVE: ਪੰਜਾਬ ਤੇ ਹਰਿਆਣਾ ਦਾ ਮੌਸਮ ਸਾਫ, ਸੂਬੇ 'ਚ ਖੁੱਲ੍ਹਣਗੀਆਂ 1000 ਸਪੋਰਟਸ ਨਰਸਰੀਆਂ, ਸਰਕਾਰ ਦਾ ਵੱਡਾ ਐਕਸ਼ਨ ਬਾਰਡਰ ਸੀਲ-ਇੰਟਰਨੈੱਟ ਸੇਵਾਵਾਂ ਠੱਪ
Punjab Breaking News LIVE, 11 February 2024: ਪੰਜਾਬ ਤੇ ਹਰਿਆਣਾ ਦਾ ਮੌਸਮ ਸਾਫ, ਸੂਬੇ 'ਚ ਖੁੱਲ੍ਹਣਗੀਆਂ 1000 ਸਪੋਰਟਸ ਨਰਸਰੀਆਂ, ਸਰਕਾਰ ਦਾ ਵੱਡਾ ਐਕਸ਼ਨ ਬਾਰਡਰ ਸੀਲ-ਇੰਟਰਨੈੱਟ ਸੇਵਾਵਾਂ ਠੱਪ
LIVE
Background
Punjab Breaking News LIVE, 11 February 2024: ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਤੋਂ ਰਾਹਤ ਮਿਲਣ ਲੱਗੀ ਹੈ। ਲਗਾਤਾਰ ਧੁੱਪ ਕਾਰਨ ਦਿਨ ਦਾ ਤਾਪਮਾਨ ਆਮ ਵਾਂਗ ਹੋ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵਿੱਚ ਕਰੀਬ 1 ਤੋਂ 2 ਡਿਗਰੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਚਾਰੇ ਰਾਜਾਂ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਫਰਵਰੀ ਦੇ ਮਹੀਨੇ ਵਿੱਚ ਬੇਹੱਦ ਘੱਟ ਬਾਰਸ਼ ਹੋਈ ਹੈ। ਤਿੰਨਾਂ ਰਾਜਾਂ ਵਿੱਚ ਆਮ ਨਾਲੋਂ ਲਗਪਗ 40 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਹੈ। ਜਦਕਿ ਇਸ ਬਾਰ ਹਿਮਾਚਲ 'ਚ ਬਰਫਬਾਰੀ ਵੀ ਬਹੁਤ ਘੱਟ ਹੋਈ ਹੈ। ਦੂਜੇ ਪਾਸੇ ਤਿੰਨਾਂ ਸੂਬਿਆਂ 'ਚ ਠੰਢ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਕਰੀਬ 1 ਤੋਂ 2 ਡਿਗਰੀ ਦੀ ਗਿਰਾਵਟ ਆਵੇਗੀ। ਪੰਜਾਬ ਤੇ ਹਰਿਆਣਾ ਦਾ ਮੌਸਮ ਸਾਫ, ਮੌਸਮ ਵਿਭਾਗ ਵੱਲੋਂ ਕੋਈ ਅਲਰਟ ਨਹੀਂ...
Punjab News: ਖੇਡਾਂ 'ਚ ਜਲਵਾ ਵਿਖਾਉਣਗੇ ਪੰਜਾਬੀ, ਸੂਬੇ 'ਚ ਖੁੱਲ੍ਹਣਗੀਆਂ 1000 ਸਪੋਰਟਸ ਨਰਸਰੀਆਂ
1000 sports nurseries to Open in Punjab: ਪੰਜਾਬ ਸਰਕਾਰ ਖੇਡਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਲਈ ਖਾਸ ਪਲਾਨਿੰਗ ਕੀਤੀ ਗਈ ਹੈ। ਇਸ ਤਹਿਤ ਹਰਿਆਣਾ ਦੀ ਤਰਜ਼ 'ਤੇ ਪੰਜਾਬ ਵਿੱਚ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਸਰਕਾਰ ਵੱਲੋਂ ਖੇਡ ਨਰਸਰੀਆਂ ਦੀ ਸਥਾਪਨਾ ਵੱਲ ਕਦਮ ਚੁੱਕੇ ਜਾ ਰਹੇ ਹਨ। ਪੂਰੇ ਪੰਜਾਬ ਵਿੱਚ ਲਗਪਗ 1000 ਸਪੋਰਟਸ ਨਰਸਰੀਆਂ ਸਥਾਪਤ ਕੀਤੀਆਂ ਜਾਣੀਆਂ ਹਨ। ਇਸ ਲਈ ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ। ਇਸ ਤਹਿਤ 14 ਖੇਡਾਂ ਲਈ 205 ਕੋਚ ਤੇ 21 ਸੁਪਰਵਾਈਜ਼ਰ ਨਿਯੁਕਤ ਕੀਤੇ ਜਾਣਗੇ। ਖੇਡਾਂ 'ਚ ਜਲਵਾ ਵਿਖਾਉਣਗੇ ਪੰਜਾਬੀ, ਸੂਬੇ 'ਚ ਖੁੱਲ੍ਹਣਗੀਆਂ 1000 ਸਪੋਰਟਸ ਨਰਸਰੀਆਂ
Farmers Protest: ਕਿਸਾਨਾਂ ਨੂੰ ਡੱਕਣ ਲਈ ਹਰਿਆਣਾ ਸਰਕਾਰ ਦਾ ਵੱਡਾ ਐਕਸ਼ਨ, ਬਾਰਡਰ ਸੀਲ, ਇੰਟਰਨੈੱਟ ਸੇਵਾਵਾਂ ਠੱਪ
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਐਕਸ਼ਨ ਮੋਡ ਵਿੱਚ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਹੁਕਮ ਜਾਰੀ ਕਰਕੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਤੇ ਸਿਰਸਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ (Mobile internet services have been suspended) ਹਨ। ਜਾਰੀ ਹੁਕਮ ਅਨੁਸਾਰ ਇਹ ਸੇਵਾਵਾਂ 11 ਫਰਵਰੀ ਸਵੇਰ 6 ਵਜੇ ਤੋਂ 13 ਫਰਵਰੀ ਰਾਤ 11.59 ਵਜੇ ਤੱਕ ਮੁਅੱਤਲ ਰਹਿਣਗੀਆਂ। ਉਧਰ, ਕਿਸਾਨ ਅੰਦੋਲਨ (Kisan Andolan) ਨਾਲ ਨਜਿੱਠਣ ਲਈ ਵਿਸ਼ੇਸ਼ ਪੁਲਿਸ ਟੁਕੜੀਆਂ ਲਈ ਫੁੱਲ ਬਾਡੀ ਪ੍ਰੋਟੈਕਟਰ ਗਿਅਰ ਸੂਟ ਆਰਡਰ ਕੀਤੇ ਗਏ ਹਨ ਜਿਸ ਨੂੰ ਪਹਿਨਣ ਤੋਂ ਬਾਅਦ ਜਵਾਨਾਂ ’ਤੇ ਲਾਠੀਆਂ, ਡੰਡਿਆਂ ਤੇ ਪੱਥਰਾਂ ਦਾ ਅਸਰ ਵੀ ਨਹੀਂ ਹੋਵੇਗਾ। ਸ਼ੰਭੂ ਬਾਰਡਰ ’ਤੇ ਵਿਸ਼ੇਸ਼ ਡ੍ਰੋਨ ਤਾਇਨਾਤ ਕੀਤਾ ਗਿਆ ਹੈ। ਕਿਸਾਨਾਂ ਨੂੰ ਡੱਕਣ ਲਈ ਹਰਿਆਣਾ ਸਰਕਾਰ ਦਾ ਵੱਡਾ ਐਕਸ਼ਨ, ਬਾਰਡਰ ਸੀਲ, ਇੰਟਰਨੈੱਟ ਸੇਵਾਵਾਂ ਠੱਪ
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਐਕਸ਼ਨ ਮੋਡ 'ਚ ਕੇਂਦਰ ਸਰਕਾਰ, ਕਿਸਾਨ ਜਥੇਬੰਦੀਆਂ ਨੂੰ ਮੁੜ ਮੀਟਿੰਗ ਲਈ ਬੁਲਾਇਆ
Farmers Protest: ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰਾਂ ਐਕਸ਼ਨ ਮੋਡ ਵਿੱਚ ਹਨ। ਹਰਿਆਣਾ ਸਰਕਾਰ ਜਿੱਥੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸਖਤੀ ਦੀਆਂ ਤਿਆਰੀਆਂ ਕਰ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਨਾਰਾਜ਼ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਆਖਰੀ ਕੋਸ਼ਿਸ਼ ਕਰਨ ਜਾ ਰਹੀ ਹੈ। ਇਸ ਲਈ ਕੇਂਦਰੀ ਤਾਲਮੇਲ ਕਮੇਟੀ ਨੇ 12 ਫਰਵਰੀ ਨੂੰ ਗੱਲਬਾਤ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਹੈ। ਹਾਸਲ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਹ ਸੱਦਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਦਿੱਤਾ ਗਿਆ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਕਿਸਾਨ ਨਾਰਾਜ਼ ਹਨ। ਇਸ ਲਈ ਕਿਸਾਨਾਂ ਨੇ ਵੀ ਦਿੱਲੀ ਕੂਚ ਦੀਆਂ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
Punjab News: ਸੀਐਮ ਭਗਵੰਤ ਮਾਨ ਬੋਲੇ...22 ਮਹੀਨੇ ਹੋ ਗਏ ਕਦੇ ਮੇਰੇ ਮੂੰਹੋਂ ਸੁਣਿਆ ਖ਼ਜਾਨਾ ਖਾਲੀ? ਪਿਛਲੀਆਂ ਸਰਕਾਰਾਂ ਦੀ ਨੀਅਤ ਹੀ ਖਾਲੀ ਸੀ...
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਰਾਣੀਆਂ ਸਰਕਾਰਾਂ ਕਹਿੰਦੀਆਂ ਰਹਿੰਦੀਆਂ ਸੀ ਕਿ ਖਜ਼ਾਨਾ ਖਾਲੀ ਹੈ ਪਰ 22 ਮਹੀਨੇ ਹੋ ਗਏ ਕਦੇ ਮੇਰੇ ਮੂੰਹੋਂ ਸੁਣਿਆ ਕਿ ਖ਼ਜਾਨਾ ਖਾਲੀ ਹੈ? ਸੀਐਮ ਮਾਨ ਨੇ ਸੋਸ਼ਲ ਮੀਡੀਆ ਐਕਸ ਉੱਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ....ਅਸੀਂ ਦੋ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ 40 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ...22 ਮਹੀਨੇ ਹੋ ਗਏ ਕਦੇ ਮੇਰੇ ਮੂੰਹੋਂ ਸੁਣਿਆ ਕਿ ਖ਼ਜਾਨਾ ਖਾਲੀ ਹੈ ?... ਪਿਛਲੀਆਂ ਸਰਕਾਰਾਂ ਦੀ ਨੀਅਤ ਖਾਲੀ ਸੀ...।
Farmers Protest: ਕਿਸਾਨਾਂ ਨੂੰ ਡੱਕਣ ਲਈ ਹਰਿਆਣਾ ਸਰਕਾਰ ਦਾ ਵੱਡਾ ਐਕਸ਼ਨ, ਬਾਰਡਰ ਸੀਲ, ਇੰਟਰਨੈੱਟ ਸੇਵਾਵਾਂ ਠੱਪ
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਐਕਸ਼ਨ ਮੋਡ ਵਿੱਚ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਹੁਕਮ ਜਾਰੀ ਕਰਕੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਤੇ ਸਿਰਸਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ (Mobile internet services suspended) ਹਨ। ਜਾਰੀ ਹੁਕਮ ਅਨੁਸਾਰ ਇਹ ਸੇਵਾਵਾਂ 11 ਫਰਵਰੀ ਸਵੇਰ 6 ਵਜੇ ਤੋਂ 13 ਫਰਵਰੀ ਰਾਤ 11.59 ਵਜੇ ਤੱਕ ਮੁਅੱਤਲ ਰਹਿਣਗੀਆਂ।
Punjab News: ਖੇਡਾਂ 'ਚ ਜਲਵਾ ਵਿਖਾਉਣਗੇ ਪੰਜਾਬੀ, ਸੂਬੇ 'ਚ ਖੁੱਲ੍ਹਣਗੀਆਂ 1000 ਸਪੋਰਟਸ ਨਰਸਰੀਆਂ
1000 sports nurseries to Open in Punjab: ਪੰਜਾਬ ਸਰਕਾਰ ਖੇਡਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਲਈ ਖਾਸ ਪਲਾਨਿੰਗ ਕੀਤੀ ਗਈ ਹੈ। ਇਸ ਤਹਿਤ ਹਰਿਆਣਾ ਦੀ ਤਰਜ਼ 'ਤੇ ਪੰਜਾਬ ਵਿੱਚ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਸਰਕਾਰ ਵੱਲੋਂ ਖੇਡ ਨਰਸਰੀਆਂ ਦੀ ਸਥਾਪਨਾ ਵੱਲ ਕਦਮ ਚੁੱਕੇ ਜਾ ਰਹੇ ਹਨ। ਪੂਰੇ ਪੰਜਾਬ ਵਿੱਚ ਲਗਪਗ 1000 ਸਪੋਰਟਸ ਨਰਸਰੀਆਂ ਸਥਾਪਤ ਕੀਤੀਆਂ ਜਾਣੀਆਂ ਹਨ। ਇਸ ਲਈ ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ। ਇਸ ਤਹਿਤ 14 ਖੇਡਾਂ ਲਈ 205 ਕੋਚ ਤੇ 21 ਸੁਪਰਵਾਈਜ਼ਰ ਨਿਯੁਕਤ ਕੀਤੇ ਜਾਣਗੇ।
Punjab Weather Update: ਪੰਜਾਬ ਤੇ ਹਰਿਆਣਾ ਦਾ ਮੌਸਮ ਸਾਫ, ਮੌਸਮ ਵਿਭਾਗ ਵੱਲੋਂ ਕੋਈ ਅਲਰਟ ਨਹੀਂ...
Punjab Weather : ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਤੋਂ ਰਾਹਤ ਮਿਲਣ ਲੱਗੀ ਹੈ। ਲਗਾਤਾਰ ਧੁੱਪ ਕਾਰਨ ਦਿਨ ਦਾ ਤਾਪਮਾਨ ਆਮ ਵਾਂਗ ਹੋ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵਿੱਚ ਕਰੀਬ 1 ਤੋਂ 2 ਡਿਗਰੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਚਾਰੇ ਰਾਜਾਂ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਫਰਵਰੀ ਦੇ ਮਹੀਨੇ ਵਿੱਚ ਬੇਹੱਦ ਘੱਟ ਬਾਰਸ਼ ਹੋਈ ਹੈ। ਤਿੰਨਾਂ ਰਾਜਾਂ ਵਿੱਚ ਆਮ ਨਾਲੋਂ ਲਗਪਗ 40 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਹੈ। ਜਦਕਿ ਇਸ ਬਾਰ ਹਿਮਾਚਲ 'ਚ ਬਰਫਬਾਰੀ ਵੀ ਬਹੁਤ ਘੱਟ ਹੋਈ ਹੈ। ਦੂਜੇ ਪਾਸੇ ਤਿੰਨਾਂ ਸੂਬਿਆਂ 'ਚ ਠੰਢ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਕਰੀਬ 1 ਤੋਂ 2 ਡਿਗਰੀ ਦੀ ਗਿਰਾਵਟ ਆਵੇਗੀ।