Punjab Breaking News Live: ਮਾਨ ਸਰਕਾਰ ਦੇ 2 ਸਾਲ ਪੂਰੇ, PM ਮੋਦੀ ਦੇ ਗੜ੍ਹ 'ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਦਹਾੜ, ਚੋਣ ਚੰਦੇ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ
Punjab Breaking News LIVE, 16 March, 2024: ਮਾਨ ਸਰਕਾਰ ਦੇ 2 ਸਾਲ ਪੂਰੇ, PM ਮੋਦੀ ਦੇ ਗੜ੍ਹ 'ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਦਹਾੜ, ਚੋਣ ਚੰਦੇ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ
LIVE
Background
Punjab Breaking News LIVE, 16 March, 2024: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਦੋ ਸਾਲ ਪੂਰੇ ਹੋ ਗਏ ਹਨ। ਅੱਜ ਦੇ ਦਿਨ 16 ਮਾਰਚ ਨੂੰ ਭਗਵੰਤ ਮਾਨ ਨੇ ਖਟਕੜ ਕਲਾਂ ਵਿੱਚ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ। ਸਰਕਾਰ ਨੂੰ ਪਹਿਲੇ ਵਿੱਤੀ ਸਾਲ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਮਾਨ ਸਰਕਾਰ ਕਈ ਅਪਰਾਧਿਕ ਅਤੇ ਹਿੰਸਕ ਘਟਨਾਵਾਂ ਕਾਰਨ ਸੁਰਖੀਆਂ 'ਚ ਰਹੀ ਪਰ ਸਥਿਤੀ 'ਤੇ ਕਾਬੂ ਪਾ ਕੇ ਸੂਬੇ 'ਚ ਕਾਨੂੰਨ ਅਤੇ ਸਰਹੱਦ 'ਚ ਵੱਡੇ ਸੁਧਾਰ ਲਿਆਂਦੇ ਗਏ। STF ਨੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਿਆ। ਮਾਨ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ 'ਚ ਆਪਦੇ ਕਈ ਵਾਅਦੇ ਪੂਰੇ ਕੀਤੇ ਪਰ ਇੱਕ ਵੱਡਾ ਵਾਅਦਾ ਹਾਲੇ ਵੀ ਪੈਂਡਿੰਗ ਹੈ। ਮਾਨ ਸਰਕਾਰ ਹਾਲੇ ਤੱਕ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਹੀਂ ਦੇ ਸਕੀ। ਦੂਜੇ ਪਾਸੇ ਮਾਈਨਿੰਗ ਤੋਂ ਵੀ ਸਰਕਾਰ ਨੂੰ 20 ਹਜ਼ਾਰ ਕਰੋੜ ਦੀ ਆਮਦਨ ਨਹੀਂ ਹੋ ਸਕੀ। ਮਾਨ ਸਰਕਾਰ ਦੇ 2 ਸਾਲ ਪੂਰੇ, ਕਈ ਵੱਡੇ ਚੈਲੰਜ - ਪੰਜਾਬ ਕਿੱਥੇ ਪਹੁੰਚਿਆ, ਕਿੰਨਾ ਵੱਧ ਗਿਆ ਕਰਜ਼ਾ ! ਸਰਕਾਰ ਨੇ ਕੀ ਦਿੱਤੇ ਤੋਹਫੇ ?
Electoral Bond: ਚੋਣ ਚੰਦੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਜਿਹੜੀ ਕੰਪਨੀ ਦਾ ਮੁਨਾਫ਼ਾ 2 ਕਰੋੜ ਉਸ ਨੇ ਦਾਨ ਕੀਤੇ 183 ਕਰੋੜ
Lok Sabha Elections 2024: ਚੋਣ ਚੰਦੇ ਨੂੰ ਲੈ ਕੇ ਲਗਾਤਾਰ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਕੋਲਕਾਤਾ ਸਥਿਤ ਕੰਪਨੀ ਮਦਨਲਾਲ ਲਿਮਿਟੇਡ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋ ਵਾਰ 182.5 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ ਹਨ। ਜਦੋਂ ਕਿ ਉਸ ਸਮੇਂ ਮਦਨ ਲਾਲ ਲਿਮਿਟੇਡ ਕੰਪਨੀ ਦਾ ਕੁੱਲ ਮੁਨਾਫ਼ਾ ਸਿਰਫ਼ 1.81 ਕਰੋੜ ਰੁਪਏ ਰਿਹਾ ਅਤੇ ਦਾਨ 182.5 ਕਰੋੜ ਰੁਪਏ ਦਾ ਕਰ ਦਿੱਤਾ। ਇਸ ਤੋਂ ਬਾਅਦ 2020-21 ਵਿੱਚ ਵੀ ਕੰਪਨੀ ਦਾ ਮੁਨਾਫ਼ਾ 2.72 ਕਰੋੜ ਰੁਪਏ ਰਿਹਾ ਅਤੇ 2022-23 ਵਿੱਚ ਸਿਰਫ਼ 44 ਲੱਖ ਰੁਪਏ ਹੀ ਕੰਪਨੀ ਮੁਨਾਫ਼ਾ ਹੋਇਆ ਸੀ। ਅਜਿਹੀਆਂ ਹੋਰ ਵੀ ਕਈ ਕੰਪਨੀਆਂ ਹਨ, ਜਿਨ੍ਹਾਂ ਨੇ ਆਪਣੇ ਸ਼ੁੱਧ ਮੁਨਾਫੇ ਤੋਂ ਕਈ ਗੁਣਾ ਵੱਧ ਚੋਣ ਬਾਂਡ ਖਰੀਦ ਕਰ ਲਏ। ਇੰਨਾ ਹੀ ਨਹੀਂ, ਸਭ ਤੋਂ ਜ਼ਿਆਦਾ ਚੰਦਾ ਦੇਣ ਵਾਲੀਆਂ 30 ਕੰਪਨੀਆਂ 'ਚੋਂ 14 ਅਜਿਹੀਆਂ ਸਨ, ਜਿਨ੍ਹਾਂ 'ਤੇ ਕੇਂਦਰੀ ਜਾਂ ਸੂਬਾਈ ਜਾਂਚ ਏਜੰਸੀਆਂ ਨੇ ਕਾਰਵਾਈ ਕੀਤੀ ਸੀ।ਚੋਣ ਚੰਦੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਜਿਹੜੀ ਕੰਪਨੀ ਦਾ ਮੁਨਾਫ਼ਾ 2 ਕਰੋੜ ਉਸ ਨੇ ਦਾਨ ਕੀਤੇ 183 ਕਰੋੜ
Aam Aadmi Party: ਪ੍ਰਧਾਨ ਮੰਤਰੀ ਮੋਦੀ ਦੇ ਗੜ੍ਹ 'ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਦਹਾੜ, ਗੁਜਰਾਤ ਤੋਂ AAP ਦੀ ਮੁਹਿੰਮ ਸ਼ੁਰੂ
Kejriwal in Gujarat too campaign: ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ "ਗੁਜਰਾਤ ਵਿੱਚ ਵੀ ਕੇਜਰੀਵਾਲ" ਮੁਹਿੰਮ ਦੀ ਸ਼ੁਰੂਆਤ ਕੀਤੀ। 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਵਡੋਦਰਾ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ 'ਆਪ' ਦੇ ਭਰੂਚ ਤੋਂ ਉਮੀਦਵਾਰ ਚਿਤਰਾ ਵਸਾਵਾ ਅਤੇ ਭਾਵ ਨਗਰ ਤੋਂ ਉਮੀਦਵਾਰ ਉਮੇਸ਼ ਭਾਈ ਸਮੇਤ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ। ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 14 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਸਾਡੇ 5 ਵਿਧਾਇਕ ਜਿੱਤੇ ਸਨ। ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਗੁਜਰਾਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦੇ ਗੜ੍ਹ 'ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਦਹਾੜ, ਗੁਜਰਾਤ ਤੋਂ AAP ਦੀ ਮੁਹਿੰਮ ਸ਼ੁਰੂ
Delhi Excise Policy Case: ਸ਼ਰਾਬ ਨੀਤੀ ਮਾਮਲੇ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ
Delhi News: ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੌਸ ਐਵੇਨਿਊ ਕੋਰਟ (Rouse Avenue Court) ਪਹੁੰਚੇ, ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। Rouse Avenue Court ਨੇ ਦੋਵਾਂ ਧਿਰਾਂ ਨੂੰ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ। ਅਰਵਿੰਦ ਕੇਜਰੀਵਾਲ ਦੇ ਵਕੀਲ ਰਮੇਸ਼ ਗੁਪਤਾ ਨੇ ਕਿਹਾ ਕਿ ਈਡੀ ਵੱਲੋਂ ਪੂਰੇ ਦਸਤਾਵੇਜ਼ ਨਹੀਂ ਦਿੱਤੇ ਗਏ ਹਨ। ਉਨ੍ਹਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਲਈ 15,000 ਰੁਪਏ ਦਾ ਜ਼ਮਾਨਤੀ ਬਾਂਡ ਭਰਨ ਲਈ ਕਿਹਾ ਹੈ।
Aam Aadmi Party: ਪ੍ਰਧਾਨ ਮੰਤਰੀ ਮੋਦੀ ਦੇ ਗੜ੍ਹ 'ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਦਹਾੜ, ਗੁਜਰਾਤ ਤੋਂ AAP ਦੀ ਮੁਹਿੰਮ ਸ਼ੁਰੂ
Kejriwal in Gujarat too campaign: ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ "ਗੁਜਰਾਤ ਵਿੱਚ ਵੀ ਕੇਜਰੀਵਾਲ" ਮੁਹਿੰਮ ਦੀ ਸ਼ੁਰੂਆਤ ਕੀਤੀ। 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਵਡੋਦਰਾ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ 'ਆਪ' ਦੇ ਭਰੂਚ ਤੋਂ ਉਮੀਦਵਾਰ ਚਿਤਰਾ ਵਸਾਵਾ ਅਤੇ ਭਾਵ ਨਗਰ ਤੋਂ ਉਮੀਦਵਾਰ ਉਮੇਸ਼ ਭਾਈ ਸਮੇਤ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ। ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 14 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਸਾਡੇ 5 ਵਿਧਾਇਕ ਜਿੱਤੇ ਸਨ। ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਗੁਜਰਾਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
Electoral Bond: ਚੋਣ ਚੰਦੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਜਿਹੜੀ ਕੰਪਨੀ ਦਾ ਮੁਨਾਫ਼ਾ 2 ਕਰੋੜ ਉਸ ਨੇ ਦਾਨ ਕੀਤੇ 183 ਕਰੋੜ
Lok Sabha Elections 2024: ਚੋਣ ਚੰਦੇ ਨੂੰ ਲੈ ਕੇ ਲਗਾਤਾਰ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਕੋਲਕਾਤਾ ਸਥਿਤ ਕੰਪਨੀ ਮਦਨਲਾਲ ਲਿਮਿਟੇਡ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋ ਵਾਰ 182.5 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ ਹਨ। ਜਦੋਂ ਕਿ ਉਸ ਸਮੇਂ ਮਦਨ ਲਾਲ ਲਿਮਿਟੇਡ ਕੰਪਨੀ ਦਾ ਕੁੱਲ ਮੁਨਾਫ਼ਾ ਸਿਰਫ਼ 1.81 ਕਰੋੜ ਰੁਪਏ ਰਿਹਾ ਅਤੇ ਦਾਨ 182.5 ਕਰੋੜ ਰੁਪਏ ਦਾ ਕਰ ਦਿੱਤਾ। ਇਸ ਤੋਂ ਬਾਅਦ 2020-21 ਵਿੱਚ ਵੀ ਕੰਪਨੀ ਦਾ ਮੁਨਾਫ਼ਾ 2.72 ਕਰੋੜ ਰੁਪਏ ਰਿਹਾ ਅਤੇ 2022-23 ਵਿੱਚ ਸਿਰਫ਼ 44 ਲੱਖ ਰੁਪਏ ਹੀ ਕੰਪਨੀ ਮੁਨਾਫ਼ਾ ਹੋਇਆ ਸੀ। ਅਜਿਹੀਆਂ ਹੋਰ ਵੀ ਕਈ ਕੰਪਨੀਆਂ ਹਨ, ਜਿਨ੍ਹਾਂ ਨੇ ਆਪਣੇ ਸ਼ੁੱਧ ਮੁਨਾਫੇ ਤੋਂ ਕਈ ਗੁਣਾ ਵੱਧ ਚੋਣ ਬਾਂਡ ਖਰੀਦ ਕਰ ਲਏ। ਇੰਨਾ ਹੀ ਨਹੀਂ, ਸਭ ਤੋਂ ਜ਼ਿਆਦਾ ਚੰਦਾ ਦੇਣ ਵਾਲੀਆਂ 30 ਕੰਪਨੀਆਂ 'ਚੋਂ 14 ਅਜਿਹੀਆਂ ਸਨ, ਜਿਨ੍ਹਾਂ 'ਤੇ ਕੇਂਦਰੀ ਜਾਂ ਸੂਬਾਈ ਜਾਂਚ ਏਜੰਸੀਆਂ ਨੇ ਕਾਰਵਾਈ ਕੀਤੀ ਸੀ।
Mann Govt: ਮਾਨ ਸਰਕਾਰ ਦੇ 2 ਸਾਲ ਪੂਰੇ, ਕਈ ਵੱਡੇ ਚੈਲੰਜ - ਪੰਜਾਬ ਕਿੱਥੇ ਪਹੁੰਚਿਆ, ਕਿੰਨਾ ਵੱਧ ਗਿਆ ਕਰਜ਼ਾ ! ਸਰਕਾਰ ਨੇ ਕੀ ਦਿੱਤੇ ਤੋਹਫੇ ?
2 years of AAP govt: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਦੋ ਸਾਲ ਪੂਰੇ ਹੋ ਗਏ ਹਨ। ਅੱਜ ਦੇ ਦਿਨ 16 ਮਾਰਚ ਨੂੰ ਭਗਵੰਤ ਮਾਨ ਨੇ ਖਟਕੜ ਕਲਾਂ ਵਿੱਚ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ। ਸਰਕਾਰ ਨੂੰ ਪਹਿਲੇ ਵਿੱਤੀ ਸਾਲ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਮਾਨ ਸਰਕਾਰ ਕਈ ਅਪਰਾਧਿਕ ਅਤੇ ਹਿੰਸਕ ਘਟਨਾਵਾਂ ਕਾਰਨ ਸੁਰਖੀਆਂ 'ਚ ਰਹੀ ਪਰ ਸਥਿਤੀ 'ਤੇ ਕਾਬੂ ਪਾ ਕੇ ਸੂਬੇ 'ਚ ਕਾਨੂੰਨ ਅਤੇ ਸਰਹੱਦ 'ਚ ਵੱਡੇ ਸੁਧਾਰ ਲਿਆਂਦੇ ਗਏ। STF ਨੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਿਆ। ਮਾਨ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ 'ਚ ਆਪਦੇ ਕਈ ਵਾਅਦੇ ਪੂਰੇ ਕੀਤੇ ਪਰ ਇੱਕ ਵੱਡਾ ਵਾਅਦਾ ਹਾਲੇ ਵੀ ਪੈਂਡਿੰਗ ਹੈ। ਮਾਨ ਸਰਕਾਰ ਹਾਲੇ ਤੱਕ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਹੀਂ ਦੇ ਸਕੀ। ਦੂਜੇ ਪਾਸੇ ਮਾਈਨਿੰਗ ਤੋਂ ਵੀ ਸਰਕਾਰ ਨੂੰ 20 ਹਜ਼ਾਰ ਕਰੋੜ ਦੀ ਆਮਦਨ ਨਹੀਂ ਹੋ ਸਕੀ।