Punjab Breaking News Live: ਆਦਮਪੁਰ ਏਅਰਪੋਰਟ ਤੋਂ ਰੋਜ਼ਾਨਾ ਉੱਡਣਗੇ ਜਹਾਜ਼, ਬਰਗਾੜੀ ਬੇਅਦਬੀ ਮਾਮਲੇ ਬਾਰੇ ਵੱਡਾ ਖੁਲਾਸਾ ਰਾਮ ਰਹੀਮ ਤੇ ਹਨੀਪ੍ਰੀਤ ਨੇ ਘੜੀ ਸੀ ਸਾਜਿਸ਼, ਸੀਟਾਂ 543 ਪਰ ਚੋਣਾਂ ਹੋ ਰਹੀਆਂ 544 'ਤੇ?
Punjab Breaking News LIVE, 17 March, 2024:ਆਦਮਪੁਰ ਏਅਰਪੋਰਟ ਤੋਂ ਰੋਜ਼ਾਨਾ ਉੱਡਣਗੇ ਜਹਾਜ਼, ਬਰਗਾੜੀ ਬੇਅਦਬੀ ਮਾਮਲੇ ਬਾਰੇ ਵੱਡਾ ਖੁਲਾਸਾ ਰਾਮ ਰਹੀਮ ਤੇ ਹਨੀਪ੍ਰੀਤ ਨੇ ਘੜੀ ਸੀ ਸਾਜਿਸ਼, ਸੀਟਾਂ 543 ਪਰ ਚੋਣਾਂ ਹੋ ਰਹੀਆਂ 544 'ਤੇ?
LIVE

Background
Illegal Mining in Punjab: ਪੰਜਾਬ 'ਚ ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ! ਹੁਣ ਰਾਤਾਂ ਨੂੰ ਹੀ ਹੋ ਰਿਹਾ ਇਹ ਕੰਮ, ਵੀਡੀਓ ਵਾਇਰਲ
Amritsar News: ਭਗਵੰਤ ਮਾਨ ਸਰਕਾਰ ਵੱਲੋਂ ਲੱਖ ਕੋਸ਼ਿਸ਼ਾਂ ਕਰਨ ਮਗਰੋਂ ਵੀ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਨੂੰ ਨੱਥ ਨਹੀਂ ਪੈ ਰਹੀ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਨਾਜਾਇਜ਼ ਮਾਈਨਿੰਗ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਪਰ ਵੀਡੀਓ ਸ਼ੇਅਰ ਕਰਦਿਆਂ ਨਾਜਾਇਜ਼ ਮਾਈਨਿੰਗ ਦੀ ਪੋਲ ਖੋਲ੍ਹੀ ਹੈ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਰੋਪੜ ਜ਼ਿਲ੍ਹੇ ਦੇ ਇੱਕ ਪਿੰਡ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਐਮ ਭਗਵੰਤ ਮਾਨ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ ਐਂਡ ਕੰਪਨੀ ਵੱਲੋਂ ਜੰਗਲਾਤ ਦੀ ਜ਼ਮੀਨ ਨੂੰ ਵੱਡੇ ਪੱਧਰ ’ਤੇ ਤਬਾਹ ਕੀਤਾ ਜਾ ਰਿਹਾ ਹੈ। ਪਿੰਡ ਭਲਾਣ ਤਹਿਸੀਲ ਨੰਗਲ ਜ਼ਿਲ੍ਹਾ ਆਨੰਦਪੁਰ ਸਾਹਿਬ ਵਿਖੇ ਸਵੇਰੇ ਪੌਣੇ ਚਾਰ ਵਜੇ ਤੋਂ ਹੀ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਲਾਲਚ ਤੇ ਵਪਾਰ ਨੇ ਸ਼ਾਸਨ ਤੇ ਲੋਕ ਭਲਾਈ ਦੀ ਥਾਂ ਲੈ ਲਈ ਹੈ।
Punjab Sacrilege Case: ਲੋਕ ਸਭਾ ਚੋਣਾਂ ਤੋਂ ਪਹਿਲਾਂ ਬਰਗਾੜੀ ਬੇਅਦਬੀ ਮਾਮਲੇ ਬਾਰੇ ਵੱਡਾ ਖੁਲਾਸਾ, ਰਾਮ ਰਹੀਮ ਤੇ ਹਨੀਪ੍ਰੀਤ ਨੇ ਘੜੀ ਸੀ ਸਾਜਿਸ਼
Punjab Sacrilege Case: ਲੋਕ ਸਭਾ ਚੋਣਾਂ ਤੋਂ ਪਹਿਲਾਂ ਬਰਗਾੜੀ ਬੇਅਦਬੀ ਮਾਮਲੇ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦੇ ਮੁਲਜ਼ਮ ਪ੍ਰਦੀਪ ਕਲੇਰ ਵੱਲੋਂ ਕੀਤੇ ਗਏ ਖੁਲਾਸੇ ਨੇ ਸਿਆਸੀ ਹਲਚਲ ਮਚਾ ਦਿੱਤੀ ਹੈ। ਪ੍ਰਦੀਪ ਕਲੇਰ ਨੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਾਈਟੀ) ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਹੈ ਕਿ 2015 'ਚ ਰਾਮ ਰਹੀਮ ਤੇ ਹਨੀਪ੍ਰੀਤ ਦੇ ਕਹਿਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਪ੍ਰਦੀਪ ਕਲੇਰ ਨੇ ਕਿਹਾ ਹੈ ਕਿ ਇਹ ਸਾਰੀ ਸਾਜ਼ਿਸ਼ ਇੱਕ ਧਰਮ ਪ੍ਰਚਾਰਕ ਦੀ ਕਥਾ ਤੋਂ ਬਾਅਦ ਰਾਮ ਰਹੀਮ ਦੀ ਫੋਟੋ ਵਾਲੇ ਲਾਕੇਟ ਜ਼ਮੀਨ 'ਤੇ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਰਚੀ ਗਈ ਸੀ। 20 ਫਰਵਰੀ ਨੂੰ ਪ੍ਰਦੀਪ ਕਲੇਰ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਚੰਡੀਗੜ੍ਹ ਅੱਗੇ ਧਾਰਾ 164 ਤਹਿਤ ਆਪਣਾ ਬਿਆਨ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਉਸ ਨੇ ਐਸਆਈਟੀ ਨੂੰ ਆਪਣਾ ਬਿਆਨ ਦਰਜ ਕਰਵਾਇਆ।
Lok Sabha Election 2024: ਸੀਟਾਂ 543 ਪਰ ਚੋਣਾਂ ਹੋ ਰਹੀਆਂ 544 'ਤੇ, ਜਾਣੋ EC ਨੇ ਅਜਿਹਾ ਕਿਉਂ ਕੀਤਾ?
Lok Sabha Election : ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। 19 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਚੋਣਾਂ ਸੱਤ ਪੜਾਵਾਂ ਤੱਕ ਚੱਲਣਗੀਆਂ ਅਤੇ ਇਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਚੋਣਾਂ 543 ਨਹੀਂ ਸਗੋਂ 544 ਸੀਟਾਂ 'ਤੇ ਹੋਣ ਜਾ ਰਹੀਆਂ ਹਨ। ਹੁਣ ਪਹਿਲੀ ਨਜ਼ਰੇ ਸਭ ਨੂੰ ਲੱਗੇਗਾ ਕਿ ਕੀ ਇੱਕ ਸੀਟ ਹੋਰ ਵਧਾਈ ਗਈ ਹੈ, ਕੀ ਕਿਸੇ ਸੂਬੇ ਵਿੱਚ ਇੱਕ ਵਾਧੂ ਹਲਕਾ ਜੋੜਿਆ ਗਿਆ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਸੀਟਾਂ ਨਹੀਂ ਜੋੜੀਆਂ ਗਈਆਂ, ਸਗੋਂ ਇੱਕੋ ਸੀਟ 'ਤੇ ਦੋ ਵਾਰ ਚੋਣਾਂ ਹੋਣੀਆਂ ਹਨ। ਦਰਅਸਲ, ਮਨੀਪੁਰ ਵਿੱਚ ਅਜੇ ਵੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ, ਉਥੇ ਜ਼ਮੀਨੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਮਨੀਪੁਰ ਤੋਂ ਦੋ ਲੋਕ ਸਭਾ ਸੀਟਾਂ ਨਿਕਲਦੀਆਂ ਹਨ। ਹੁਣ ਪਿਛਲੇ ਸਾਲ ਵੀ ਅੰਦਰੂਨੀ ਮਨੀਪੁਰ ਸੀਟ 'ਤੇ ਹਿੰਸਾ ਹੋਈ ਸੀ, ਵੱਡੇ ਪੱਧਰ 'ਤੇ ਹੰਗਾਮਾ ਹੋਇਆ ਸੀ। ਇਸ ਕਾਰਨ ਅੰਦਰੂਨੀ ਮਣੀਪੁਰ ਦੀ ਸੀਟ 'ਤੇ ਦੋ ਵਾਰ ਚੋਣਾਂ ਹੋਣ ਜਾ ਰਹੀਆਂ ਹਨ, ਯਾਨੀ ਕੋਈ ਵਾਧੂ ਸੀਟ ਨਹੀਂ ਜੋੜੀ ਗਈ, ਸਿਰਫ ਇਕ ਸੀਟ 'ਤੇ ਦੋ ਵਾਰ ਚੋਣਾਂ ਹੋ ਰਹੀਆਂ ਹਨ।
Jalandhar News: ਦੁਆਬੇ ਲਈ ਵੱਡੀ ਖੁਸ਼ਖਬਰੀ! ਹੁਣ ਆਦਮਪੁਰ ਏਅਰਪੋਰਟ ਤੋਂ ਰੋਜ਼ਾਨਾ ਉੱਡਣਗੇ ਜਹਾਜ਼
Jalandhar News: ਆਦਮਪੁਰ ਸਿਵਲ ਹਵਾਈ ਅੱਡੇ ਤੋਂ 31 ਮਾਰਚ ਨੂੰ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਆਦਮਪੁਰ ਤੋਂ 31 ਮਾਰਚ ਨੂੰ ਦੁਪਹਿਰ 12:50 ਵਜੇ ਸਟਾਰ ਏਅਰ ਕੰਪਨੀ ਦਾ ਜ਼ਹਾਜ ਹਿੰਡਨ ਲਈ ਉਡਾਣ ਭਰੇਗਾ। ਸਟਾਰ ਏਅਰ ਕੰਪਨੀ ਵੱਲੋਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਰੋਜ਼ਾਨਾ ਉਡਾਣਾਂ ਚੱਲਣਗੀਆਂ। ਇਸ ਲਈ ਪਹਿਲੀ ਉਡਾਣ ਬੰਗਲੂਰੂ ਤੋਂ ਸਵੇਰ 7:15 ਵਜੇ ਚੱਲ ਕੇ 8:35 ’ਤੇ ਨਾਂਦੇੜ ਪਹੁੰਚੇਗੀ ਤੇ ਨਾਂਦੇੜ ਤੋਂ 9:00 ਵਜੇ ਉਡਾਣ ਭਰੇਗੀ ਤੇ 11:00 ਵਜੇ ਦਿੱਲੀ (ਹਿੰਡਨ) ਪਹੁੰਚੇਗੀ, ਦਿੱਲੀ ਤੋਂ ਇਹ ਉਡਾਣ 11:25 ਵਜੇ ਸ਼ੁਰੂ ਹੋ ਕੇ 12:25 ਵਜੇ ਆਦਮਪੁਰ (ਜਲੰਧਰ) ਸਿਵਲ ਹਵਾਈ ਅੱਡੇ ’ਤੇ ਪਹੁੰਚੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
