Punjab Breaking News LIVE: ਸ਼ਹੀਦੀ ਦਿਹਾੜੇ ਅੱਜ ਤੋਂ ਹੋਏ ਸ਼ੁਰੂ, ਚੰਡੀਗੜ੍ਹ 'ਚ ਕੋਰੋਨਾ ਦਾ ਦੂਸਰਾ ਕੇਸ ਆਇਆ ਸਾਹਮਣੇ PGI 'ਚ ਦਾਖਲ, ਨਸ਼ਾ ਛੁਡਾਊ ਕੇਂਦਰਾਂ 'ਚ ਚੱਲ ਰਿਹਾ ਇਹ ਵੱਡਾ ਸਕੈਮ
Punjab Breaking News LIVE, 26 December, 2023: ਸ਼ਹੀਦੀ ਦਿਹਾੜੇ ਅੱਜ ਤੋਂ ਹੋਏ ਸ਼ੁਰੂ, ਚੰਡੀਗੜ੍ਹ 'ਚ ਕੋਰੋਨਾ ਦਾ ਦੂਸਰਾ ਕੇਸ ਆਇਆ ਸਾਹਮਣੇ PGI 'ਚ ਦਾਖਲ, ਨਸ਼ਾ ਛੁਡਾਊ ਕੇਂਦਰਾਂ 'ਚ ਚੱਲ ਰਿਹਾ ਇਹ ਵੱਡਾ ਸਕੈਮ

Background
Punjab Breaking News LIVE, 26 December, 2023: ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾ ਸ਼ਹੀਦੀ ਸਭਾ 26 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਸ਼ਹੀਦੀ ਸਭਾ ਦੇ ਪਹਿਲੇ ਦਿਨ 26 ਦਸੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 28 ਦਸੰਬਰ ਨੂੰ ਸਵੇਰੇ ਪਾਏ ਜਾਣਗੇ। ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸ਼ਹੀਦੀ ਦਿਹਾੜੇ ਅੱਜ ਤੋਂ ਹੋਏ ਸ਼ੁਰੂ, ਸ਼ਹੀਦੀ ਸਭਾ ਦਾ ਅੱਜ ਪਹਿਲਾ ਦਿਨ, ਵੱਡੀ ਗਿਣਤੀ 'ਚ ਪਹੁੰਚ ਰਹੀਆਂ ਸੰਗਤਾਂ
Covid-19 JN.1: ਕੋਰੋਨਾ ਦਾ ਵੱਧਣ ਲੱਗਾ ਖ਼ਤਰਾ ! ਚੰਡੀਗੜ੍ਹ 'ਚ ਦੂਸਰਾ ਕੇਸ ਆਇਆ ਸਾਹਮਣੇ, PGI 'ਚ ਦਾਖਲ ਮਹਿਲਾ
Covid-19 JN.1 Variant: ਸੋਮਵਾਰ ਨੂੰ ਦੂਜੇ ਦਿਨ ਚੰਡੀਗੜ੍ਹ ਵਿੱਚ ਇੱਕ ਕਰੋਨਾ ਸੰਕਰਮਿਤ ਮਰੀਜ਼ ਮਿਲਿਆ ਹੈ। ਇਸ ਤੋਂ ਬਾਅਦ ਸੰਕਰਮਣ ਦੀ ਦਰ ਵਧ ਕੇ 3.03% ਹੋ ਗਈ ਹੈ। ਸਿਹਤ ਵਿਭਾਗ ਨੇ 24 ਘੰਟਿਆਂ 'ਚ 33 ਲੋਕਾਂ ਦੀ ਜਾਂਚ ਕੀਤੀ, ਜਿਨ੍ਹਾਂ 'ਚੋਂ ਸੈਕਟਰ 22 ਦੀ ਰਹਿਣ ਵਾਲੀ ਇਕ ਔਰਤ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਇੱਕ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਨਫੈਕਸ਼ਨ ਦੀ ਦਰ ਵਧਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਦੋ ਹੋ ਗਈ ਹੈ। ਦੇਸ਼ ਵਿੱਚ ਕੋਰੋਨਾ JN.1 ਦੇ ਨਵੇਂ ਰੂਪ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਸਾਵਧਾਨੀ ਵਧਾ ਦਿੱਤੀ ਗਈ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸੰਕਰਮਿਤ ਪਾਏ ਗਏ ਮਰੀਜ਼ਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਜਾਵੇਗੀ ਤਾਂ ਜੋ ਸਮੇਂ ਸਿਰ ਵਾਇਰਸ ਦੇ ਰੂਪਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਰੋਕਥਾਮ ਦੇ ਉਪਾਅ ਕੀਤੇ ਜਾ ਸਕਣ।ਕੋਰੋਨਾ ਦਾ ਵੱਧਣ ਲੱਗਾ ਖ਼ਤਰਾ ! ਚੰਡੀਗੜ੍ਹ 'ਚ ਦੂਸਰਾ ਕੇਸ ਆਇਆ ਸਾਹਮਣੇ, PGI 'ਚ ਦਾਖਲ ਮਹਿਲਾ
Scam: ਨਸ਼ਾ ਛੁਡਾਊ ਕੇਂਦਰਾਂ 'ਚ ਚੱਲ ਰਿਹਾ ਇਹ ਵੱਡਾ ਸਕੈਮ ! ਨਵੇਂ ਅੰਕੜੇ ਦੇਖ ਕੇ ਸਰਕਾਰ ਨੂੰ ਪੈ ਗਈਆਂ ਫਿਕਰਾਂ, ਜਾਂਚ ਹੋਵੇਗੀ ਸ਼ੁਰੂ
Private De Addiction Centers: ਨਸ਼ਿਆਂ ਦੇ ਖਿਲਾਫ਼ ਪੰਜਾਬ ਵਿੱਚ ਸਰਕਾਰ ਆਪਣੇ ਪੱਧਰ 'ਤੇ ਕਾਫ਼ੀ ਕਾਰਵਾਈ ਕਰ ਹੀ ਹੈ। ਪਰ ਜਿਹੜੇ ਲੋਕ ਨਸ਼ੇ ਤੋਂ ਪੀੜਤ ਹਨ ਤਾਂ ਉਹਨਾਂ ਦਾ ਇਲਾਜ ਨਸ਼ਾ ਛੁਡਾਊ ਕੇਂਦਰਾਂ ਅਤੇ ਆਊਟਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓ.ਟੀ.) ਕਲੀਨਿਕਾਂ ਵਿੱਚ ਕੀਤਾ ਜਾ ਰਿਹਾ ਹੈ। ਇਹ ਕੇਂਦਰ ਵੀ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਸਰਕਾਰ ਅਤੇ ਦੂਸਰਾ ਪ੍ਰਾਈਵੇਟ ਕੇਂਦਰ। ਹੁਣ ਸਵਾਲ ਖੜ੍ਹੇ ਹੋਣ ਲੱਗੇ ਹਨ ਕਿ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ ਅੰਦਰ ਨਸ਼ੇੜੀਆਂ ਦੀ ਗਿਣਤੀ ਘੱਟ ਹੈ ਜਦਕਿ ਪ੍ਰਾਈਵੇਟ ਕੇਂਦਰ ਵਿੱਚ ਮਰੀਜ਼ ਜ਼ਿਆਦਾ ਭਰਤੀ ਹੋਏ ਹਨ। ਸਿਹਤ ਵਿਭਾਗ ਕੋਲ ਮੌਜੂਦ ਅੰਕੜਿਆਂ ਅਨੁਸਾਰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਰਜਿਸਟਰਡ ਮਰੀਜ਼ਾਂ ਦੀ ਕੁੱਲ ਗਿਣਤੀ 2,77,384 ਹੈ, ਜਦੋਂ ਕਿ ਰਾਜ ਵਿੱਚ ਚੱਲ ਰਹੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ 6,72,123 ਹੈ। ਭਾਵ ਸਰਕਾਰੀ ਕੇਂਦਰਾਂ ਦੇ ਮੁਕਾਬਲੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਢਾਈ ਗੁਣਾ ਜ਼ਿਆਦਾ ਮਰੀਜ਼ ਹਨ। ਸਿਹਤ ਵਿਭਾਗ ਨੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਨਸ਼ਾ ਛੁਡਾਊ ਕੇਂਦਰਾਂ 'ਚ ਚੱਲ ਰਿਹਾ ਇਹ ਵੱਡਾ ਸਕੈਮ ! ਨਵੇਂ ਅੰਕੜੇ ਦੇਖ ਕੇ ਸਰਕਾਰ ਨੂੰ ਪੈ ਗਈਆਂ ਫਿਕਰਾਂ, ਜਾਂਚ ਹੋਵੇਗੀ ਸ਼ੁਰੂ
AAP Congress: ਪੰਜਾਬ 'ਚ AAP ਤੇ ਕਾਂਗਰਸ ਨਾਲ ਗਠਜੋੜ 'ਤੇ ਅੱਜ ਲਿਆ ਜਾ ਸਕਦਾ ਫੈਸਲਾ, ਸਾਰੇ ਕਾਂਗਰਸੀ ਦਿੱਲੀ ਤਲਬ
Punjab News: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਥਿਤੀ ਕੀਤ ਰਹਿਣ ਵਾਲੀ ਹੈ, ਇਸ ਦੇ ਲਈ ਅੱਜ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਪਾਰਟੀ ਹਾਈਕਮਾਂਡ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ। ਨੈਸ਼ਨਲ ਲੇਵਲ 'ਤੇ ਬਣੇ I.N.D.I.A ਗਠਜੋੜ ਵਿੱਚ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਪਰ ਹਾਲੇ ਪੰਜਾਬ ਵਿੱਚ ਸਥਿਤੀ ਸਾਫ਼ ਨਹੀਂ ਹੋਈ ਸੀ। ਜਿਸ ਨੂੰ ਹਲ ਕਰਨ ਦੇ ਲਈ ਹਾਈਕਮਾਂਡ ਨੇ ਪੰਜਾਬ ਕਾਂਗਰਸੀ ਲੀਡਰਾਂ ਨੂੰ ਮੀਟਿੰਗ ਲਈ ਅੱਜ ਦਿੱਲੀ ਬੁਲਾਇਆ ਹੈ। ਮੀਟਿੰਗ ਵਿੱਚ ਹਾਈਕਮਾਂਡ ਦੋਵਾਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਦੇ ਮੁੱਦੇ ’ਤੇ ਲੀਡਰਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ।
Jathedar kaunke Murder case: ਸਰਕਾਰਾਂ ਨੇ 25 ਸਾਲ ਦਬਾਈ ਰੱਖਿਆ ਜਥੇਦਾਰ ਕਾਉਂਕੇ ਦੀ ਮੌਤ ਦਾ ਸੱਚ, ਖੁਲਾਸਾ ਹੋਣ ਮਗਰੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਖਤ ਐਕਸ਼ਨ
Amritsar News: ਸ੍ਰੀ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ (Jathedar kaunke Murder case) ਦੀ ਮੌਤ ਸਬੰਧੀ ਖੁਲਾਸੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਮੁੜ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਏਡੀਡੀਪੀ ਬੀਪੀ ਤਿਵਾੜੀ ਦੀ ਜਾਂਚ ਰਿਪੋਰਟ ਜਨਤਕ ਹੋਣ ਮਗਰੋਂ ਹੁਣ ਤੱਕ ਦੀਆਂ ਸਰਕਾਰਾਂ ਵੀ ਕਟਹਿਰੇ ਵਿੱਚ ਆ ਗਈਆਂ ਹਨ। ਏਡੀਡੀਪੀ ਤਿਵਾੜੀ ਦੀ ਜਾਂਚ ਰਿਪੋਰਟ ਦੀ ਫਾਈਲ ਨੂੰ 25 ਸਾਲ (25 years) ਤੱਕ ਸਰਕਾਰਾਂ ਨੇ ਦਬਾਈ ਰੱਖਿਆ। ਹੁਣ ਸੱਚਾਈ ਸਾਹਮਣੇ ਆਉਣ ਮਗਰੋਂ ਮਾਮਲਾ ਭਖ ਗਿਆ ਹੈ।





















