Punjab Breaking News LIVE: ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਨੇ ਭਖਾਈ ਸਿਆਸਤ, ਨਿੱਝਰ ਦੀ ਹੱਤਿਆ 'ਤੇ ਭਾਰਤ ਦਾ ਨਵਾਂ ਦਾਅ, ਅਕਾਲੀ ਦਲ (ਅ) ਨੇ ਕੀਤਾ ਵੱਡਾ ਐਲਾਨ
Punjab Breaking News LIVE, 26 September, 2023: ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਨੇ ਭਖਾਈ ਸਿਆਸਤ, ਨਿੱਝਰ ਦੀ ਹੱਤਿਆ 'ਤੇ ਭਾਰਤ ਦਾ ਨਵਾਂ ਦਾਅ, ਅਕਾਲੀ ਦਲ (ਅ) ਨੇ ਕੀਤਾ ਵੱਡਾ ਐਲਾਨ
LIVE
Background
Punjab Breaking News LIVE, 26 September, 2023: ਉੱਤਰੀ ਜ਼ੋਨਲ ਕੌਂਸਲ ਦੀ ਅੱਜ ਅੰਮ੍ਰਿਤਸਰ ਵਿੱਚ ਮੀਟਿੰਗ ਹੋ ਰਹੀ ਹੈ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ, ਜੰਮੂ ਕਸ਼ਮੀਰ, ਲੱਦਾਖ ਆਦਿ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ, ਅਧਿਕਾਰੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ ਜਾਂ ਰਾਜਪਾਲ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ
ਖਾਲਿਸਤਾਨੀ ਹਰਦੀਪ ਨਿੱਝਰ ਦੀ ਹੱਤਿਆ 'ਤੇ ਭਾਰਤ ਸਰਕਾਰ ਦਾ ਨਵਾਂ ਦਾਅ
India-Canada Dispute: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਨਾਲ ਪੈਦਾ ਹੋਏ ਵਿਵਾਦ ਵਿਚਾਲੇ ਭਾਰਤ ਵੱਡਾ ਦਾਅ ਖੇਡਣ ਜਾ ਰਿਹਾ ਹੈ। ਭਾਰਤ ਹੁਣ ਹਰਦੀਪ ਸਿੰਘ ਨਿੱਝਰ ਦੇ ਗਲੋਬਲ ਅੱਤਵਾਦੀ ਹੋਣ ਦੇ ਸਬੂਤ ਪੇਸ਼ ਕਰੇਗਾ। ਭਾਰਤ ਸਰਕਾਰ ਇਹ ਸਾਬਤ ਕਰੇਗੀ ਕਿ ਹਰਦੀਪ ਸਿੰਘ ਨਿੱਝਰ ਕੈਨੇਡਾ ਵਿੱਚ ਬੈਠ ਕੇ ਅੱਤਵਾਦੀਆਂ ਕਾਰਵਾਈਆਂ ਕਰਵਾ ਰਿਹਾ ਸੀ। ਖਾਲਿਸਤਾਨੀ ਹਰਦੀਪ ਨਿੱਝਰ ਦੀ ਹੱਤਿਆ 'ਤੇ ਭਾਰਤ ਸਰਕਾਰ ਦਾ ਨਵਾਂ ਦਾਅ
ਖਾਲਿਸਤਾਨੀ ਤੇ ਗੈਂਗਸਟਰਾਂ ਦੇ ਨੈੱਟਵਰਕ ਹੋਵੇਗਾ ਖਤਮ, NIA, IB, RAW, ATS ਦੀ ਵੱਡੀ ਮੀਟਿੰਗ
Anti-Khalistan Plan: ਹੁਣ ਕੇਂਦਰੀ ਏਜੰਸੀਆਂ ਭਾਰਤ 'ਚ ਖਾਲਿਸਤਾਨੀਆਂ ਤੇ ਗੈਂਗਸਟਰਾਂ ਨਾਲ ਜੁੜੇ ਨੈੱਟਵਰਕ ਨੂੰ ਖਤਮ ਕਰਨ ਲਈ ਵਿਸ਼ੇਸ਼ ਯੋਜਨਾ 'ਤੇ ਕੰਮ ਕਰਨ ਜਾ ਰਹੀਆਂ ਹਨ। ਅਜਿਹੇ 'ਚ NIA, IB, RAW ਤੇ ATS ਦੀ ਜ਼ਰੂਰੀ ਬੈਠਕ ਬੁਲਾਈ ਗਈ ਹੈ। ਭਾਰਤੀ ਖੁਫੀਆ ਤੇ ਜਾਂਚ ਏਜੰਸੀਆਂ ਦੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ 'ਚ ਭਾਰਤ ਵਿਰੋਧੀ ਖਾਲਿਸਤਾਨੀ ਨੈੱਟਵਰਕ ਦੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ। ਕੇਂਦਰੀ ਏਜੰਸੀਆਂ ਹੁਣ ਖਾਲਿਸਤਾਨੀ ਤੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਐਕਸ਼ਨ ਮੋਡ ਵਿੱਚ ਹਨ। ਖਾਲਿਸਤਾਨੀ ਤੇ ਗੈਂਗਸਟਰਾਂ ਦੇ ਨੈੱਟਵਰਕ ਹੋਵੇਗਾ ਖਤਮ, NIA, IB, RAW, ATS ਦੀ ਵੱਡੀ ਮੀਟਿੰਗ
ਕੈਨੇਡਾ ਤੋਂ ਆਉਣ ਵਾਲਿਆਂ ਨੂੰ ਵੀਜ਼ੇ ਨਾ ਦੇਣ ਮਗਰੋਂ ਅਕਾਲੀ ਦਲ (ਅ) ਨੇ ਕੀਤਾ ਵੱਡਾ ਐਲਾਨ
Punjab News: ਭਾਰਤ ਸਰਕਾਰ ਵੱਲੋਂ ਕੈਨੇਡਾ ਤੋਂ ਆਉਣ ਵਾਲਿਆਂ ਨੂੰ ਵੀਜ਼ੇ ਨਾ ਦੇਣ ਦੇ ਐਲਾਨ ਤੋਂ ਬਾਅਦ ਅਕਾਲੀ ਦਲ (ਅੰਮ੍ਰਿਤਸਰ) ਨੇ 1 ਅਕਤੂਬਰ ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਲੈ ਕੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੱਕ ਕੌਮੀ ਇਨਸਾਫ਼ ਮਾਰਚ ਕਰਨ ਦਾ ਐਲਾਨ ਕੀਤਾ। ਅਕਾਲੀ ਦਲ (ਅੰਮ੍ਰਿਤਸਰ) ਦਾ ਕਹਿਣਾ ਹੈ ਕਿ ਇਸ ਕਾਰਨ ਉਹ ਮਾਪੇ ਚਿੰਤਾ ਵਿੱਚ ਹਨ, ਜਿਨ੍ਹਾਂ ਦੇ ਧੀਆਂ-ਪੁੱਤ ਲੰਮੇ ਸਮੇਂ ਤੋਂ ਕੈਨੇਡਾ ਵੱਸ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਸਿੱਖਾਂ ਦਾ ਵੀ ਕੌਂਮਾਂਤਰੀ ਪੱਧਰ ‘ਤੇ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ। ਕੈਨੇਡਾ ਤੋਂ ਆਉਣ ਵਾਲਿਆਂ ਨੂੰ ਵੀਜ਼ੇ ਨਾ ਦੇਣ ਮਗਰੋਂ ਅਕਾਲੀ ਦਲ (ਅ) ਨੇ ਕੀਤਾ ਵੱਡਾ ਐਲਾਨ
Asian Games 2023: ਏਸ਼ੀਅਨ ਗੇਮਾਂ 'ਚ ਤੀਜੇ ਦਿਨ ਚਮਕਿਆ ਭਾਰਤ, ਹੁਣ ਤੱਕ 1 ਗੋਲਡ ਸਣੇ 3 ਮੈਡਲ ਜਿੱਤੇ
ਏਸ਼ਿਆਈ ਖੇਡਾਂ 2023 ਦਾ ਤੀਜਾ ਦਿਨ ਜਾਰੀ ਹੈ। ਤੀਜੇ ਦਿਨ ਹੁਣ ਤੱਕ 1 ਗੋਲਡ ਸਮੇਤ 3 ਮੈਡਲ ਭਾਰਤ ਦੇ ਖਾਤੇ 'ਚ ਆ ਚੁੱਕੇ ਹਨ। ਘੋੜ ਸਵਾਰੀ ਟੀਮ ਨੇ ਦੇਸ਼ ਲਈ ਸੋਨ ਤਗਮਾ ਜਿੱਤਿਆ। ਭਾਰਤ ਦੀ ਘੋੜਸਵਾਰ ਡ੍ਰੈਸੇਜ ਟੀਮ ਨੇ ਇਤਿਹਾਸ ਰਚਿਆ ਤੇ 41 ਸਾਲ ਬਾਅਦ ਸੋਨ ਤਮਗਾ ਜਿੱਤਿਆ। ਘੋੜਸਵਾਰ ਟੀਮ ਵਿੱਚ ਸੁਦੀਪਤੀ ਹਜੇਲਾ, ਦਿਵਯਕੀਰਤੀ ਸਿੰਘ, ਅਨੁਸ਼ ਅਗਰਵਾਲ ਤੇ ਹਿਰਦੇ ਛੇੜਾ ਸ਼ਾਮਲ ਸਨ। ਇਸ ਤੋਂ ਇਲਾਵਾ ਬਾਕੀ ਦੇ ਦੋ ਤਗਮੇ ਸੇਲਿੰਗ ਵਿੱਚ ਆਏ ਹਨ।
Khalistani Leader Nijjar Murder: ਖਾਲਿਸਤਾਨੀ ਨਿੱਝਰ ਦੇ ਕਤਲ ਬਾਰੇ ਅਮਰੀਕਾ ਦਾ ਸਖਤ ਸਟੈਂਡ
ਖਾਲਿਸਤਾਨੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਅਮਰੀਕਾ ਨੇ ਮੁੜ ਸਟੈਂਡ ਦੁਹਰਾਇਆ ਹੈ। ਅਮਰੀਕਾ ਨੇ ਕਿਹਾ ਹੈ ਕਿ ਸਿੱਖ ਲੀਡਰ ਨਿੱਝਰ ਦੇ ਕਤਲ ਦੇ ਮਾਮਲੇ ’ਚ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਅਧਿਕਾਰੀਆਂ ਦਾ ਹੱਥ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧਦਾ ਜਾ ਰਿਹਾ ਹੈ।
Mann Vs Bajwa: ਰਾਜ ਤਾਂ ਰਾਜਿਆ ਦੇ ਨਹੀਂ ਰਹੇ "ਭਗਵੰਤ ਸ਼ਾਹ" ਕਿਹੜੇ ਬਾਗ਼ ਦੀ ਮੂਲੀ-ਬਾਜਵਾ
ਬੇਸ਼ੱਕ ਪੰਜਾਬ ਦਾ ਪਾਰਾ ਥੱਲੇ ਨੂੰ ਆਉਣ ਲੱਗ ਗਿਆ ਹੈ ਪਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੋਂ ਬਾਅਦ ਸਿਆਸੀ ਪਾਰਾ ਜ਼ਰੂਰ ਵਧ ਗਿਆ ਹੈ। ਬਾਜਵਾ ਦੇ ਬਿਆਨ ਦਾ ਮੁੱਖ ਮੰਤਰੀ ਮਾਨ ਨੇ ਮੋੜਵਾਂ ਜਵਾਬ ਦਿੱਤਾ ਤਾਂ ਅੱਗੋਂ ਵੀ ਬਾਜਵਾ ਨੇ ਮਾਨ ਨੂੰ 21ਆਂ ਦੀ 31 ਕਰਕੇ ਮੋੜੀ। ਬਾਜਵਾ ਨੇ ਕਿਹਾ ਕਿ ਤੁਸੀਂ ਖਾਧੀ ਪੀਤੀ 'ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ। ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਕਿਹਾ, "ਭਗਵੰਤ ਸ਼ਾਹ" ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ! ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ 'ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ।
Manmohan Singh Birthday News:ਨਵਜੋਤ ਸਿੱਧੂ ਨੇ ਸਾਬਕਾ PM ਮਨਮੋਹਨ ਸਿੰਘ ਨੂੰ ਕੁਝ ਇਸ ਅੰਦਾਜ਼ ਵਿੱਚ ਦਿੱਤੀ ਵਧਾਈ, ਜਾਣੋ ਕੀ ਕਿਹਾ ?
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਆਪਣਾ 91ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਦੇਸ਼ ਭਰ ਵਿੱਚੋਂ ਵਧਾਈਆਂ ਮਿਲ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਨਵਜੋਤ ਸਿੱਧੂ ਨੇ ਲਿਖਿਆ, ਜਦੋਂ ਵੀ ਹਿੰਦੋਸਤਾਨ ਦੀ ਸਿਆਸਤ ਵਿੱਚ ਕਿਰਦਾਰ, ਕਾਬਲੀਅਤ ਅਤੇ ਇਮਾਨਦਾਰੀ ਦਾ ਇਤਿਹਾਸ ਲਿਖਿਆ ਜਾਵੇਗਾ, ਤੁਹਾਡੇ ਨਾਂਅ ਪਹਿਲੇ ਪੇਜ਼ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਨਾਂ ਤੁਹਾਡੇ ਤੋਂ ਪਹਿਲਾਂ ਕੋਈ ਅਜਿਹਾ ਸੀ ਨਾਂ ਤੁਹਾਡੇ ਬਾਅਦ ਕੋਈ ਅਜਿਹਾ ਹੋਵੇਗਾ !
Manipur News: ਮਨੀਪੁਰ ’ਚ ਜੁਲਾਈ ਤੋਂ ਲਾਪਤਾ ਦੋ ਵਿਦਿਆਰਥੀਆਂ ਦੀ ਲਾਸ਼ਾਂ ਸੋਸ਼ਲ ਮੀਡੀਆ ’ਤੇ ਵਾਇਰਲ
ਮਨੀਪੁਰ ਵਿਚ ਜੁਲਾਈ ਤੋਂ ਲਾਪਤਾ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸੋਮਵਾਰ ਦੇਰ ਰਾਤ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਰਾਜ ਸਰਕਾਰ ਨੇ ਕਿਹਾ ਕਿ ਮਾਮਲਾ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਪਛਾਣ ਫਿਜ਼ਾਮ ਹੇਮਜੀਤ (20) ਅਤੇ ਹਿਜ਼ਾਮ ਲਿੰਥੋਇੰਗਮਬੀ (17) ਵਜੋਂ ਹੋਈ ਹੈ। ਦੋਵੇਂ ਜੁਲਾਈ ਤੋਂ ਲਾਪਤਾ ਸਨ। ਬੀਤੀ ਰਾਤ ਲਾਪਤਾ ਵਿਦਿਆਰਥੀਆਂ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ। ਇਨ੍ਹਾਂ ‘ਚੋਂ ਇਕ ਤਸਵੀਰ ‘ਚ ਵਿਦਿਆਰਥੀ ਕਥਿਤ ਤੌਰ ‘ਤੇ ਦੋ ਹਥਿਆਰਬੰਦ ਵਿਅਕਤੀਆਂ ਨਾਲ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ‘ਚ ਦੋ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਦੋਵੇਂ ਵਿਦਿਆਰਥੀ 6 ਜੁਲਾਈ ਤੋਂ ਲਾਪਤਾ ਸਨ।