Drugs in Punjab: ਤਰਨਤਾਰਨ ਸਰਹੱਦ 'ਤੇ ਖੇਤਾਂ ਵਿੱਚੋਂ ਮਿਲੀ 1 ਕਿੱਲੋ 50 ਗ੍ਰਾਮ ਹੈਰੋਇਨ, ਜਾਂਚ ਜਾਰੀ
ਇਹ ਹੈਰੋਇਨ ਪਲਾਸਟਿਕ ਦੀ ਬਣੀ ਛੋਟੀ ਕਾਲੀ ਬਾਲਟੀ 'ਚ ਛੁਪਾ ਕੇ ਰੱਖੀ ਹੋਈ ਸੀ। ਜਦੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ 'ਚੋਂ ਹੈਰੋਇਨ ਬਰਾਮਦ ਹੋਈ।
ਬੀਐਸਐਫ਼ ਯਾਨਿ ਕਿ ਭਾਰਤੀ ਸੀਮਾ ਸੁਰੱਖਿਆ ਬਲ ਨੇ ਭਾਰਤ ਪਾਕਿਸਤਾਨ ਕੌਮਾਂਤਰ ਸਰਹੱਦ ਉੱਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੇ ਖੇਤਾਂ ਵਿੱਚੋਂ 1 ਕਿੱਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਹੈਰੋਇਨ ਪਲਾਸਟਿਕ ਦੀ ਬਣੀ ਛੋਟੀ ਕਾਲੀ ਬਾਲਟੀ 'ਚ ਛੁਪਾ ਕੇ ਰੱਖੀ ਹੋਈ ਸੀ। ਜਦੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ 'ਚੋਂ ਹੈਰੋਇਨ ਬਰਾਮਦ ਹੋਈ। ਫਿਲਹਾਲ ਬੀਐਸਐਫ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੀਐਸਐਫ ਜਵਾਨਾਂ ਨੇ ਇਹ ਖੇਪ ਅੰਤਰਰਾਸ਼ਟਰੀ ਸਰਹੱਦ ਨੇੜੇ ਕੰਡਿਆਲੀ ਤਾਰ ਤੋਂ ਪਾਰ ਕਰ ਕੇ ਜ਼ਬਤ ਕਰ ਲਿਆ। ਬੀਐਸਐਫ ਦੇ ਜਵਾਨ ਸਵੇਰ ਦੀ ਗਸ਼ਤ 'ਤੇ ਸਨ। ਇਸ ਦੌਰਾਨ ਉਸ ਦੀ ਨਜ਼ਰ ਟੁੱਟੀ ਹੋਈ ਬਾਲਟੀ 'ਤੇ ਪਈ। ਜਦੋਂ ਦੇਖਿਆ ਤਾਂ ਇਸ ਵਿੱਚ 1.050 ਕਿਲੋ ਹੈਰੋਇਨ ਦੀ ਖੇਪ ਰੱਖੀ ਹੋਈ ਸੀ।
ਇਸ ਤੋਂ ਇਲਾਵਾ ਪਾਕਿਸਤਾਨ ਤੋਂ ਭੇਜੀ ਗਈ ਇਹ ਖੇਪ ਤਰਨਤਾਰਨ ਦੇ ਸਰਹੱਦੀ ਪਿੰਡ ਤੋਂ ਜ਼ਬਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਕਿਸਾਨ ਨੇ ਖੇਤ ਵਿੱਚ ਪਈ ਹੈਰੋਇਨ ਦੀ ਖੇਪ ਬਾਰੇ ਬੀਐਸਐਫ ਨੂੰ ਸੂਚਨਾ ਦਿੱਤੀ। ਬੀਐਸਐਫ ਦੇ ਜਵਾਨਾਂ ਨੇ ਖੇਤ ਵਿੱਚ ਪੁੱਜੀ ਖੇਪ ਨੂੰ ਜ਼ਬਤ ਕਰ ਲਿਆ। ਜੋ ਕਿ ਇੱਕ ਕਿੱਲੋ 30 ਗ੍ਰਾਮ ਦੀ ਹੈ।
ਦੇਸ਼ ਦੀਆਂ 200 ਬਟਾਲੀਅਨ ਵਿੱਚੋਂ ਫ਼ਾਜ਼ਿਲਕਾ ਦੀ 66 ਬਟਾਲੀਅਨ ਨੇ ਮਾਰੀ ਬਾਜ਼ੀਦੇਸ਼ ਦੀਆਂ 200 ਬਟਾਲੀਅਨ ਵਿੱਚੋਂ ਫ਼ਾਜ਼ਿਲਕਾ ਦੀ 66 ਬਟਾਲੀਅਨ ਨੇ ਮਾਰੀ ਬਾਜ਼ੀ
ਪੰਜਾਬ ਸੂਬੇ ਦੇ ਫਾਜ਼ਿਲਕਾ ਵਿੱਚ ਕੌਮਾਂਤਰੀ ਸੀਮਾ ਤੇ ਜੂਨ 2021 ਤੋਂ ਤਨਾਤ ਸੀਮਾ ਸੁਰੱਖਿਆ ਬੱਲ ਦੀ 66ਵੀਂ ਬਟਾਲੀਅਨ ਨੇ ਸਾਲ 2012 ਦੇ ਲਈ ਸੀਮਾ ਸੁਰੱਖਿਆ ਬੱਲ ਦੀ ਸਰਵ-ਸ੍ਰੇਸ਼ਟ ਬਟਾਲੀਅਨ ਦੇ ਲਈ "ਜਨਰਲ ਚੌਧਰੀ ਟਰਾਫੀ" ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਦੱਸਿਆ ਜਾ ਰਿਹਾ ਕਿ ਕਰੀਬ 15 ਵਰ੍ਹਿਆਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਬੀਐਸਐਫ ਦੀ ਬਟਾਲੀਅਨ ਨੇ ਪਹਿਲਾ ਦਰਜਾ ਹਾਸਲ ਕੀਤਾ ਹੈ ਦੱਸ ਦੇਈਏ ਹੈ ਕਿ ਇਸ ਟਰਾਫੀ ਨੂੰ ਹਾਸਲ ਕਰਨ ਦੇ ਲਈ ਬੀਐਸਐਫ ਬਟਾਲੀਅਨ ਦੇ ਵਿੱਚ ਅਧਿਕਾਰੀਆਂ ਦੀ ਤਾਇਨਾਤੀ, ਕਰਮਚਾਰੀਆਂ ਦਾ ਜ਼ਮੀਨੀ ਗਿਆਨ, ਫਾਇਰਿੰਗ, ਸਰੀਰਕ ਫਿਟਨੈੱਸ, ਕਾਗਜ਼ ਕਾਰਜ ਪ੍ਰਣਾਲੀ ਤੇ ਹੋਰ ਕੰਮਾਂ ਨੂੰ ਮੁੱਖ ਰੱਖਿਆ ਜਾਂਦਾ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।