ਪੜਚੋਲ ਕਰੋ

ਵਿੱਤੀ ਵਰ੍ਹੇ 2023-24 ਦੇ ਪਹਿਲੇ 3 ਮਹੀਨਿਆਂ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 17 ਫੀਸਦੀ ਵਾਧਾ : ਜਿੰਪਾ

Punjab News : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਇਕ ਹੋਰ ਪ੍ਰਾਪਤੀ ਦਰਜ ਕੀਤੀ ਹੈ। ਪੰਜਾਬ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਵਿੱਤੀ

Punjab News : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਇਕ ਹੋਰ ਪ੍ਰਾਪਤੀ ਦਰਜ ਕੀਤੀ ਹੈ। ਪੰਜਾਬ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਵਿੱਤੀ ਸਾਲ 2023-24 ਦੇ ਪਹਿਲੇ 3 ਮਹੀਨਿਆਂ ਵਿਚ 17 ਫੀਸਦੀ ਜ਼ਿਆਦਾ ਆਮਦਨ ਆਈ ਹੈ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ, ਸਾਫ-ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਅਤੇ ਇਸੇ ਸਦਕਾ ਸੂਬੇ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਜਿੰਪਾ ਨੇ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ 2023 ਵਿਚ ਸਟੈਂਪ ਅਤੇ ਰਜਿਸਟਰੇਸ਼ਨ ਅਧੀਨ ਪੰਜਾਬ ਸਰਕਾਰ ਨੂੰ 1191.20 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਸਾਲ 2022 ਦੇ ਇਨ੍ਹਾਂ ਮਹੀਨਿਆਂ ਨਾਲੋਂ 17 ਫੀਸਦੀ ਜ਼ਿਆਦਾ ਹੈ। ਅਪ੍ਰੈਲ, ਮਈ ਅਤੇ ਜੂਨ 2022 ਵਿਚ ਇਹ ਆਮਦਨ 1018.63 ਕਰੋੜ ਰੁਪਏ ਸੀ।

ਜਿੰਪਾ ਨੇ ਦੱਸਿਆ ਕਿ ਅਪ੍ਰੈਲ, ਮਈ ਅਤੇ ਜੂਨ 2023 ਵਿਚ ਕ੍ਰਮਵਾਰ 441.24 ਕਰੋੜ ਰੁਪਏ, 430.63 ਕਰੋੜ ਰੁਪਏ ਅਤੇ 319.33 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਆਏ ਜਦਕਿ ਅਪ੍ਰੈਲ, ਮਈ ਅਤੇ ਜੂਨ 2022 ਵਿਚ ਇਹ ਰਕਮ 354.69 ਕਰੋੜ ਰੁਪਏ, 383.17 ਕਰੋੜ ਰੁਪਏ ਅਤੇ 280.77 ਕਰੋੜ ਰੁਪਏ ਸੀ।

ਉਨ੍ਹਾਂ ਕਿਹਾ ਕਿ ਸੂਬੇ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਟੈਂਪ ਤੇ ਰਜਿਸਟਰੇਸ਼ਨ ਤਹਿਤ ਵੱਡੀ ਰਕਮ ਸਰਕਾਰ ਦੇ ਖਜ਼ਾਨੇ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕੰਮ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਸਾਰਥਕ ਹੰਭਲੇ ਮਾਰ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਹਕੂਮਤ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸੇ ਸਾਲ ਅਪ੍ਰੈਲ ਮਹੀਨੇ ਵਿਚ ਸਿਰਫ ਮਾਲ ਵਿਭਾਗ ਦੇ ਕੰਮਾਂ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਨੰਬਰ 8184900002 ਜਾਰੀ ਕੀਤਾ ਜਾ ਚੁੱਕਾ ਹੈ। ਐਨਆਰਆਈਜ਼ ਮਾਲ ਵਿਭਾਗ ਸਬੰਧੀ ਆਪਣੀਆਂ ਸ਼ਿਕਾਇਤਾਂ 9464100168 ਨੰਬਰ ‘ਤੇ ਦਰਜ ਕਰਵਾ ਸਕਦੇ ਹਨ। ਇਹ ਨੰਬਰ ਸਿਰਫ ਲਿਖਤੀ ਸ਼ਿਕਾਇਤ ਲਈ ਹਨ।

ਜਿੰਪਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਕੰਮ ਨੂੰ ਕਰਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...

ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼

Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ

Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Advertisement
ABP Premium

ਵੀਡੀਓਜ਼

Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ

ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ

Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM

AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...

Embed widget