ਪੰਜਾਬ ਦੇ ਇੱਕੋ ਜ਼ਿਲ੍ਹੇ 'ਚ 1700 ਪਰਾਲੀ ਸਾੜਨ ਦੇ ਮਾਮਲੇ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਸਾਨਾਂ ਨੂੰ ਠੋਕਿਆ ਮੋਟਾ ਜੁਰਮਾਨਾ
ਦੀਵਾਲੀ ਮਗਰੋਂ ਆਬੋ ਹਵਾ ਵਿੱਚ ਭਾਰੀ ਫਰਕ ਵੇਖਣ ਨੂੰ ਮਿਲ ਰਿਹਾ ਹੈ।ਦਿੱਲੀ ਹੀ ਨਹੀਂ ਪੰਜਾਬ ਦੇ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਖਰਾਬ ਹਵਾ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
ਸੰਗਰੂਰ: ਦੀਵਾਲੀ ਮਗਰੋਂ ਆਬੋ ਹਵਾ ਵਿੱਚ ਭਾਰੀ ਫਰਕ ਵੇਖਣ ਨੂੰ ਮਿਲ ਰਿਹਾ ਹੈ।ਦਿੱਲੀ ਹੀ ਨਹੀਂ ਪੰਜਾਬ ਦੇ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਖਰਾਬ ਹਵਾ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।ਦਿੱਲੀ ਦਾ ਪ੍ਰਦੂਸ਼ਣ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅਤੇ ਸਰਕਾਰਾਂ ਇਸਦੇ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਜ਼ਿੰਮੇਦਾਰ ਠਹਿਰਾ ਰਹੀਆਂ ਹਨ।ਸਰਕਾਰਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਇਸਦਾ ਧੂੰਆਂ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ।ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਧੂੰਆਂ ਪਹਿਲਾਂ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ, ਬਾਕੀ ਲੋਕਾਂ ਕੋਲ ਤਾਂ ਬਾਅਦ ਵਿੱਚ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਇਸ ਨਾਲ ਨੁਕਸਾਨ ਹੁੰਦਾ ਹੈ ਪਰ ਸਾਡੀ ਮਜਬੂਰੀ ਹੈ।

ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਜਦ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਸਾਨੂੰ ਕਿਹਾ ਜਾਂਦਾ ਹੈ, ਪਰ ਸਾਡੀ ਵੀ ਮਜਬੂਰੀ ਹੈ ਅਸੀਂ ਨਾ ਤਾਂ ਇਸਨੂੰ ਖੇਤਾਂ 'ਚ ਇਕੱਠਾ ਕਰ ਸਕਦੇ ਹਾਂ ਅਤੇ ਨਾ ਹੀ ਸਾਡੇ ਕੋਲ ਪਰਾਲੀ ਨੂੰ ਰੱਖਣ ਲਈ ਇੰਨੀ ਜ਼ਿਆਦਾ ਥਾਂ ਹੈ।ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸਨੂੰ ਚੁੱਕਕੇ ਲੈ ਜਾਵੇ ਅਤੇ ਇਸ ਦਾ ਕੋਈ ਪ੍ਰਬੰਧ ਕਰੇ।ਜੇ ਸਰਕਾਰ ਕੋਲ ਕੋਈ ਚੰਗੇ ਪ੍ਰਬੰਧ ਹਨ ਤਾਂ ਇਸ ਨੂੰ ਠੀਕ ਢੰਗ ਨਾਲ ਲਾਗੂ ਕਰੇ, ਅਸੀਂ ਵੀ ਅੱਗ ਕਿਉਂ ਲਗਾਵਾਂਗੇ।ਸਰਕਾਰ ਵੱਲੋਂ ਨਾ ਹੀ ਕੋਈ ਸਬਸਿਡੀ ਦਿੱਤੀ ਜਾਂਦੀ।
ਕਿਸਾਨ ਮਨਜੀਤ ਸਿੰਘ ਨੇ ਕਿਹਾ ਸਾਡਾ ਸਾਰਾ ਸਮਾਂ ਸੰਘਰਸ਼ 'ਚ ਲੰਘ ਰਿਹਾ ਹੈ।ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਸੁਣਦੀ।ਅਸੀਂ ਸਿਰਫ ਸਰਕਾਰ ਨੂੰ ਇੰਨਾ ਹੀ ਕਿਹਾ ਸਾਨੂੰ ਝੋਨੇ ਦੀ ਫਸਲ 'ਤੇ ਪ੍ਰਤੀ ਕੁਇੰਟਲ 200 ਰੁਪਏ ਦਾ ਮੁਆਵਜ਼ਾ ਦੇ ਦੇਵੇ।ਇਸ ਮਗਰੋਂ ਅਸੀਂ ਪਰਾਲੀ ਨੂੰ ਜਿੱਥੇ ਮਰਜ਼ੀ ਰੱਖੀਏ ਜਿਦਾਂ ਮਰਜ਼ੀ ਹੱਲ ਕੱਢੀਏ ਸਾਡੀ ਟੈਨਸ਼ਨ ਹੈ।ਸਰਕਾਰ ਸਾਨੂੰ ਕੁੱਝ ਵੀ ਨਹੀਂ ਦੇ ਰਹੀ ਉਲਟਾ ਕੇਂਦਰ ਸਰਕਾਰ ਵੱਲੋਂ ਮਸ਼ਿਨਰੀ ਲਈ ਜੋ ਥੋੜਾ ਬਹੁਤ ਮੁਆਵਜ਼ਾ ਆਇਆ ਹੈ ਉਹ ਵੀ ਸਾਡੇ ਤੱਕ ਨਹੀਂ ਪਹੁੰਚਿਆ।
ਦੱਸ ਦੇਈਏ ਕਿ ਸੰਗਰੂਰ ਜ਼ਿਲ੍ਹੇ 'ਚ ਹੁਣ ਤੱਕ 1700 ਅੱਗ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਸਾਨਾਂ ਨੂੰ 34000 ਰੁਪਏ ਜੁਰਮਾਨਾ ਲਾਇਆ ਹੈ।