(Source: ECI/ABP News)
ਕਤਲ ਦੇ ਦੋਸ਼ੀ ਕੋਲੋ ਮਿਲੀ ਕਰੋੜਾਂ ਦੀ ਹੈਰੋਇਨ ਸਣੇ ਡਰੱਗ ਮਨੀ, 2 ਸਮਗਲਰ ਕਾਬੂ
ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਏਐਸਆਈ ਮੁਨੀਸ਼ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਸੰਨੀ ਨਾਹਰ ਉਰਫ ਲੱਡੂ ਨਾਂਅ ਦੇ ਦੋਸ਼ੀ ਨੂੰ 207 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।
![ਕਤਲ ਦੇ ਦੋਸ਼ੀ ਕੋਲੋ ਮਿਲੀ ਕਰੋੜਾਂ ਦੀ ਹੈਰੋਇਨ ਸਣੇ ਡਰੱਗ ਮਨੀ, 2 ਸਮਗਲਰ ਕਾਬੂ 2 smugglers arrested with heroin worth around Rs 6 crore and drug money worth Rs 70,000 in ludhiana ਕਤਲ ਦੇ ਦੋਸ਼ੀ ਕੋਲੋ ਮਿਲੀ ਕਰੋੜਾਂ ਦੀ ਹੈਰੋਇਨ ਸਣੇ ਡਰੱਗ ਮਨੀ, 2 ਸਮਗਲਰ ਕਾਬੂ](https://feeds.abplive.com/onecms/images/uploaded-images/2021/07/02/2b61f49e6a74c0555b9d8cdc7b9acc2b_original.jpg?impolicy=abp_cdn&imwidth=1200&height=675)
ਲੁਧਿਆਣਾ: ਐੱਸਟੀਐੱਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਵਿਸ਼ੇਸ਼ ਨਾਕੇਬੰਦੀ ਦੌਰਾਨ ਨਸ਼ੇ ਖਿਲਾਫ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦੱਸ ਦਈਏ ਕਿ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਆਧਾਰ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਕੋਲੋਂ 813 ਗ੍ਰਾਮ ਹੈਰੋਇਨ ਅਤੇ 70 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਟੀਮ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਐਸਟੀਐਫ ਟੀਮ ਨੇ ਜਦੋਂ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਕਬਜ਼ੇ ਚੋਂ ਹੈਰੋਇਨ ਬਰਾਮਦ ਕੀਤੀ ਗਈ।
ਇਸ ਬਾਰੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਏਐਸਆਈ ਮੁਨੀਸ਼ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਸੰਨੀ ਨਾਹਰ ਉਰਫ ਲੱਡੂ ਨਾਂਅ ਦੇ ਦੋਸ਼ੀ ਨੂੰ 207 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇੰਸਪੈਕਟਰ ਹਰਬੰਸ ਸਿੰਘ ਨੇ ਅੱਗੇ ਦੱਸਿਆ ਕਿ ਆਰੋਪੀ ਨੇ ਦੱਸਿਆ ਕਿ ਉਹ ਹੈਰੋਇਨ ਦੀ ਖੇਪ ਡਾਬਾ ਪਿੰਡ ਵਾਸੀ ਸੰਜੇ ਦਾਸ ਕੋਲੋਂ ਲਿਆਉਂਦਾ ਸੀ।
ਐਸਟੀਐਫ ਪੁਲਿਸ ਨੇ ਆਰੋਪੀ ਤੋਂ ਪੁੱਛਗਿੱਛ ਦੌਰਾਨ ਮਿਲੀ ਇਤਲਾਹ ਦੇ ਆਧਾਰ 'ਤੇ ਅਗਲੀ ਕੜੀ ਨੂੰ ਜੋੜਦਿਆਂ ਸਪੈਸ਼ਲ ਨਾਕੇਬੰਦੀ ਕੀਤੀ। ਇਸ ਦੌਰਾਨ ਦੂਜੇ ਆਰੋਪੀ ਸੰਜੇ ਦਾਸ ਨੂੰ ਰੋਕ ਕੇ ਤਲਾਸ਼ੀ ਦੌਰਾਨ ਉਸ ਕੋਲੋਂ 813 ਗ੍ਰਾਮ ਹੈਰੋਇਨ, 70 ਹਜ਼ਾਰ ਰੁਪਏ ਦੀ ਡਰੱਗ ਮਨੀ, ਇਲੈਕਟ੍ਰੋਨਿਕ ਕੰਡਾ, ਮੋਮੀ ਲਿਫਾਫੇ ਆਦਿ ਬਰਾਮਦ ਹੋਏ। ਇੰਸਪੈਕਟਰ ਹਰਬੰਸ ਨੇ ਦੱਸਿਆ ਕਿ ਦੋਵੇਂ ਆਰੋਪੀਆਂ ਕੋਲੋਂ ਹੁਣ ਤੱਕ ਇੱਕ ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ।
ਉਧਰ ਸੂਤਰਾਂ ਦੀ ਮੰਨੀਏ ਤਾਂ ਅਰੋਪੀਆਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 6 ਕਰੋੜ ਰੁਪਏ ਦੇ ਨੇੜੇ ਦੱਸੀ ਜਾਂਦੀ ਹੈ। ਹਰਬੰਸ ਨੇ ਦੱਸਿਆ ਕਿ ਆਰੋਪੀ ਪਿਛਲੇ ਕਰੀਬ 5 ਸਾਲਾਂ ਤੋਂ ਨਸ਼ਾ ਤਸਕਰੀ ਦੇ ਗ਼ੈਰਕਾਨੂੰਨੀ ਕਾਰੋਬਾਰ ਦੇ ਵਿੱਚ ਲਿਪਤ ਹੈ ਅਤੇ ਆਰੋਪੀ ਖਿਲਾਫ ਪਹਿਲਾਂ ਵੀ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ ਵਿੱਚੋਂ ਇੱਕ ਕਤਲ ਦੇ ਮੁਕੱਦਮੇ ਵਿੱਚ ਆਰੋਪੀ 5 ਸਾਲ ਦੀ ਜੇਲ੍ਹ ਵੀ ਕੱਟ ਚੁੱਕਾ ਹੈ।
ਫਿਲਹਾਲ ਅਰੋਪੀਆਂ ਖਿਲਾਫ ਥਾਣਾ ਐਸਟੀਐਫ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਰੋਪੀਆਂ ਤੋਂ ਪੁੱਛ ਪੜਤਾਲ ਦੌਰਾਨ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਧਰਨੇ 'ਚ ਪਹੁੰਚੀਆਂ ਔਰਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)