ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਧਰਨੇ 'ਚ ਪਹੁੰਚੀਆਂ ਔਰਤਾਂ
ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਇਸ ਧਰਨੇ 'ਚ ਕਿਸਾਨਾਂ ਦੇ ਨਾਲ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਹੋਇਆਂ। ਕਿਸਾਨਾਂ ਨੇ ਲਗਾਤਾਰ ਵਧ ਰਹੇ ਤੇਲ ਦੇ ਭਾਅ ਅਤੇ ਪੰਜਾਬ 'ਚ ਬਿਜਲੀ ਕੱਟਾਂ ਖਿਲਾਫ ਇਹ ਧਰਨਾ ਦਿੱਤਾ।
ਬਠਿੰਡਾ: ਜ਼ਿਲ੍ਹੇ 'ਚ ਅੱਜ ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਧਰਨਾ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਝੰਡਾ ਸਿੰਘ ਜੇਠੂਕੇ ਸੀਨੀਅਰ ਮੀਤ ਪ੍ਰਧਾਨ ਦੱਸਿਆ ਕਿ ਅੱਜ ਅਸੀਂ ਇਹ ਧਰਨਾ ਡੀਜ਼ਲ ਅਤੇ ਪੈਟਰੋਲ ਦੀਆ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਕਰਕੇ ਲਾਇਆ ਹੈ। ਕਿਸਾਨਾਂ ਵਲੋਂ ਦਿੱਤੇ ਇਸ ਧਰਨੇ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਇਸ ਦੇ ਨਾਲ ਹੀ ਦੂਜੇ ਪਾਸੇ ਪੰਜਾਬ ਸਰਕਾਰ ਖਿਲਾਫ ਵੀ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਸਾਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ। ਜਿਸ ਕਰਕੇ ਸਾਡੀ ਫਸਲ ਖੇਤਾਂ ਵਿੱਚ ਸੁੱਕ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਨੂੰ 24 ਘੰਟੇ ਬਿਜਲੀ ਦਿੱਤੀ ਜਾਵੇ।
ਦਿੱਲੀ ਚਲ ਰਹੇ ਕਿਸਾਨਾਂ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਸਾਡਾ ਦਿੱਲੀ ਵਾਲਾਂ ਸੰਘਰਸ਼ ਅਜੇ ਠੰਢਾ ਨਹੀਂ ਪਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਚਲ ਰਹੇ ਅੰਦੋਲਨ 'ਚ ਲੋਕ ਵੱਡੀ ਗਿਣਤੀ ਵਿੱਚ ਜੁੜਨ ਵਾਲੇ ਹਨ।
ਇਹ ਵੀ ਪੜ੍ਹੋ: ਹਰਜੀਤ ਗਰੇਵਾਲ ਨੇ ਲਗਾਤਾਰ ਕੀਤਾ ਕਿਸਾਨਾਂ ਦਾ ਵਿਰੋਧ, ਹੁਣ ਕਿਸਾਨ ਆਗੂਆਂ ਨੇ ਛੇੜੀ ਇਹ ਮੁਹਿੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904