ਕੋਰੋਨਾ ਦਾ ਕਹਿਰ, ਲੁਧਿਆਣਾ ਦੇ ਰਾਮਗੜ੍ਹੀਆ ਸ਼ਮਸ਼ਾਨ ਘਾਟ 'ਚ ਹਫ਼ਤੇ ਅੰਦਰ 75 ਕੋਰੋਨਾ ਪੌਜ਼ੇਟਿਵ ਦੇਹਾਂ ਦਾ ਸਸਕਾਰ
ਦਿੱਲੀ ਮਗਰੋਂ ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।ਪਿੱਛਲੇ ਕੁੱਝ ਦਿਨਾਂ ਤੋਂ ਰਿਕਾਰਡ ਮੌਤਾਂ 150 ਤੋਂ ਵੱਧ ਦਰਜ ਹੋ ਰਹੀਆਂ ਹਨ।ਵੀਰਵਾਰ ਨੂੰ ਵੀ ਲੁਧਿਆਣਾ ਵਿੱਚ 19 ਲੋਕਾਂ ਦੀ ਮੌਤ ਹੋਈ।ਕੋਰੋਨਾ ਦਾ ਘਾਤਕ ਪ੍ਰਸਾਰ ਪੰਜਾਬ ਭਰ ਵਿੱਚ ਤਬਾਹੀ ਮੱਚਾ ਰਿਹਾ ਹੈ।
ਲੁਧਿਆਣਾ: ਦਿੱਲੀ ਮਗਰੋਂ ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।ਪਿੱਛਲੇ ਕੁੱਝ ਦਿਨਾਂ ਤੋਂ ਰਿਕਾਰਡ ਮੌਤਾਂ 150 ਤੋਂ ਵੱਧ ਦਰਜ ਹੋ ਰਹੀਆਂ ਹਨ।ਵੀਰਵਾਰ ਨੂੰ ਵੀ ਲੁਧਿਆਣਾ ਵਿੱਚ 19 ਲੋਕਾਂ ਦੀ ਮੌਤ ਹੋਈ।ਕੋਰੋਨਾ ਦਾ ਘਾਤਕ ਪ੍ਰਸਾਰ ਪੰਜਾਬ ਭਰ ਵਿੱਚ ਤਬਾਹੀ ਮੱਚਾ ਰਿਹਾ ਹੈ।ਇਸ ਵਿਚਾਲੇ ਲੁਧਿਆਣਾ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿਚ ਮਈ ਦੇ ਪਹਿਲੇ ਹਫ਼ਤੇ ਦੌਰਾਨ ਹੀ 75 ਕੋਰੋਨਾ ਪੌਜ਼ੇਟਿਵ ਮ੍ਰਿਤ ਦੇਹਾਂ ਦਾ ਸਸਕਾਰ ਕੀਤਾ ਗਿਆ।ਲੁਧਿਆਣਾ ਵਿੱਚ ਹੁਣ ਤੱਕ ਕੁੱਲ੍ਹ 1489 ਲੋਕ ਕੋਰੋਨਾ ਨਾਲ ਜੰਗ ਹਾਰ ਚੁੱਕੇ ਹਨ।
ਲੁਧਿਆਣਾ ਦੇ ਢੋਲੇਵਾਲ ਸਥਿਤ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿੱਚ ਅਪਰੈਲ ਮਹੀਨੇ 145 ਕੋਰੋਨਾ ਪੋਜਟਿਵ ਮ੍ਰਿਤ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ।ਉਥੇ ਹੀ ਹੁਣ ਮਈ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਇਹ ਅੰਕੜਾ 75 ਤੱਕ ਪਹੁੰਚ ਗਿਆ ਹੈ। ਜਿਸਦੇ ਚਲਦਿਆਂ ਹੁਣ ਸ਼ਮਸ਼ਾਨ ਘਾਟ ਦੀ ਪ੍ਰਬੰਧਕ ਕਮੇਟੀ ਵੱਲੋਂ ਸਸਕਾਰ ਲਈ ਟਰਾਲੀ ਨੁਮਾ ਸਿਵਾ ਤਿਆਰ ਕੀਤਾ ਗਿਆ ਹੈ, ਇਕ ਗੈਸ ਵਾਲੀ ਭੱਠੀ ਕੁਝ ਦਿਨਾਂ ਵਿਚ ਬਣ ਕੇ ਆ ਜਾਵੇਗੀ ਅਤੇ ਬੰਦ ਪਈਆਂ ਗੈਸ ਵਾਲੀ ਭੱਠੀਆਂ ਨੂੰ ਵੀ ਚਲਾ ਦਿੱਤਾ ਗਿਆ ਹੈ।
ਰਾਮਗੜ੍ਹੀਆ ਸ਼ਮਸ਼ਾਨ ਘਾਟ ਪ੍ਰਬੰਧਕ ਕਮੇਟੀ ਦੇ ਮੁਖੀ ਰਣਜੋਧ ਸਿੰਘ ਨੇ ਦੱਸਿਆ ਕਿ ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 'ਚ ਬੀਤੇ ਕੁਝ ਦਿਨਾਂ 'ਚ ਵੱਡਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਕਰੀਬ 145 ਕੋਰੋਨਾ ਪੌਜ਼ੇਟਿਵ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ। ਜਿਸਦੇ ਮੁਕਾਬਲੇ ਮਈ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੀ ਕਰੀਬ 75 ਕੋਰੋਨਾ ਪੌਜ਼ੇਟਿਵ ਮ੍ਰਿਤ ਦੇਹਾਂ ਦਾ ਸਸਕਾਰ ਕੀਤਾ ਗਿਆ।
ਲੁਧਿਆਣਾ ਵਿੱਚ ਵੀਰਵਾਰ ਨੂੰ ਜਾਰੀ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ 1257 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।ਜ਼ਿਲ੍ਹਾ ਲੁਧਿਆਣਾ ਦਾ ਪੌਜ਼ੇਟਿਵਿਟੀ ਰੇਟ 12.76 ਫੀਸਦ ਹੈ।ਲੁਧਿਆਣਾ ਵਿੱਚ ਹੁਣ ਤੱਕ 62578 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਜਦਕਿ 11022 ਐਕਟਿਵ ਮਰੀਜ਼ ਹਨ, ਚੰਗੀ ਗੱਲ ਇਹ ਹੈ ਕਿ ਜ਼ਿਲ੍ਹੇ ਵਿੱਚ ਹੁਣ ਤੱਕ 50067 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ।