Punjab Police: ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ 'ਤੇ ਛਿੜਿਆ ਵਿਵਾਦ, 'ਆਪ' ਦਾ ਕਾਂਗਰਸ 'ਤੇ ਪਲਟਵਾਰ, ਭਾਜਪਾ ਨੇਤਾ ਦੇ ਬਚਾਅ 'ਚ ਕਿਉਂ ਖੜ੍ਹੇ ਕਾਂਗਰਸੀ ਲੀਡਰ?
Controversy over Punjab police at Kumar Vishwas's house: ਕਵੀ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਭੇਜਣ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਕਾਂਗਰਸ ਨੇ ਇਸ ਦੀ ਅਲੋਚਨਾ ਕੀਤੀ ਹੈ। ਕਾਂਗਰਸੀ ਲੀਡਰ ਪ੍ਰਤਾਪ ਬਾਜਵਾ ਨੇ ਸਵਾਲ ਉਠਾਏ ਹਨ।
ਚੰਡੀਗੜ੍ਹ: ਕਵੀ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਭੇਜਣ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਕਾਂਗਰਸ ਨੇ ਇਸ ਦੀ ਅਲੋਚਨਾ ਕੀਤੀ ਹੈ। ਕਾਂਗਰਸੀ ਲੀਡਰ ਪ੍ਰਤਾਪ ਬਾਜਵਾ ਨੇ ਸਵਾਲ ਉਠਾਏ ਹਨ। ਇਸ ਮਗਰੋਂ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ। ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਸਾਰੇ ਕਾਂਗਰਸੀ ਇੱਕ ਭਾਜਪਾ ਨੇਤਾ ਕੁਮਾਰ ਵਿਸ਼ਵਾਸ ਦੇ ਬਚਾਅ ਵਿੱਚ ਕਿਉਂ ਖੜ੍ਹ ਗਏ ਹਨ।
ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਦਿਆਂ ਲਿਖਿਆ, ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋ ਰਹੀ ਹੈ ਕਿ ਸਾਰੇ ਕਾਂਗਰਸੀ ਇੱਕ ਭਾਜਪਾ ਦੇ ਨੇਤਾ ਕੁਮਾਰ ਵਿਸ਼ਵਾਸ ਦੇ ਬਚਾਅ ਵਿੱਚ ਖੜ੍ਹ ਗਏ ਹਨ। ਆਖਰ ਕਾਂਗਰਸੀਆਂ ਨੂੰ ਭਾਜਪਾ ਨੇਤਾਵਾਂ ਨਾਲ ਇੰਨਾ ਪਿਆਰ ਕਦੋਂ ਤੋਂ ਜਾਗ ਗਿਆ ? ਪੰਜਾਬ ਪੁਲਿਸ ਤੇ ਭਰੋਸਾ ਰੱਖੋ। ਪੰਜਾਬ ਪੁਲਿਸ ਨੂੰ ਆਪਣਾ ਕੰਮ ਕਿਉਂ ਨਹੀਂ ਕਰਨ ਦੇ ਰਹੇ?
ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋ ਰਹੀ ਐ ਕਿ ਸਾਰੇ ਕਾਂਗਰਸੀ ਇੱਕ ਭਾਜਪਾ ਦੇ ਨੇਤਾ ਕੁਮਾਰ ਵਿਸ਼ਵਾਸ ਦੇ ਬਚਾਅ ਵਿੱਚ ਖੜ੍ਹ ਗਏ ਨੇ ।ਆਖਿਰ ਕਾਂਗਰਸੀਆਂ ਨੂੰ ਭਾਜਪਾ ਨੇਤਾਵਾਂ ਨਾਲ ਐਨਾ ਪਿਆਰ ਕਦੋੰ ਤੋੰ ਜਾਗ ਗਿਆ ? ਪੰਜਾਬ ਪੁਲਿਸ ਤੇ ਭਰੋਸਾ ਰੱਖੋ ।ਪੰਜਾਬ ਪੁਲਿਸ ਨੂੰ ਆਪਣਾ ਕੰਮ ਕਿਉੰ ਨਹੀੰ ਕਰਨ ਦੇ ਰਹੇ ?@ANI @INCPunjab @BJP4indla
— Malvinder Singh Kang (@KangMalvinder) April 20, 2022
ਕੀ ਕਿਹਾ ਬਾਜਵਾ ਨੇ?
ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਅੱਜ ਕੁਮਾਰ ਵਿਸ਼ਵਾਸ ਦੇ ਘਰ ਗਈ ਹੈ। ਕੀ ਪੰਜਾਬ ਪੁਲਿਸ ਨੇ ਪੰਜਾਬ ਦੇ ਮੁੱਦੇ ਸੁਲਝਾ ਲਏ ਹਨ? ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਵਾਈ ਕਿਤੇ ਨਾ ਕਿਤੇ ਦੂਜੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਬਾਰੇ ਖੁਲਾਸਾ ਕੀਤਾ ਸੀ ਕਿ ਕੇਜਰੀਵਾਲ ਨੇ ਕਿਹਾ ਕਿਹਾ ਸੀ ਕਿ ਕਿਸੇ ਦਿਨ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇਗਾ ਤੇ ਬਾਹਰੀ ਤਾਕਤਾਂ ਨੇ ਸਾਥ ਦਿੱਤਾ ਤਾਂ ਆਜ਼ਾਦ ਪੰਜਾਬ ਦੇ ਪ੍ਰਧਾਨ ਮੰਤਰੀ ਬਣ ਜਾਣਗੇ।
ਇਹ ਵੀ ਪੜ੍ਹੋ: ਫੈਨ ਦੇ ਸਿਰ ਚੜ੍ਹ ਬੋਲ ਰਿਹਾ ਯਸ਼ ਦੀ KGF ਦਾ ਖੁਮਾਰ... ਵਿਆਹ ਦੇ ਕਾਰਡ 'ਤੇ ਲਿਖਵਾਇਆ ਇਹ ਸ਼ਾਨਦਾਰ ਡਾਇਲੌਗ