ABP C Voter Survey: Punjab 'ਚ ਕਾਂਗਰਸ ਕਿਸ ਚਹਿਰੇ 'ਤੇ ਚੋਣ ਲੜੇ? ਜਾਣੋ ਸੀ ਵੋਟਰ ਨੇ ਸਿੱਧੂ ਅਤੇ ਚੰਨੀ ਚੋਂ ਕਿਸ ਨੂੰ ਚੁਣਿਆ
ABP C-Voter Survey: ਪੰਜਾਬ 'ਚ ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਕਿਸ ਦੇ ਚਹਿਰੇ 'ਤੇ ਲੜੇਗੀ? ਸੀ ਵੋਟਰ ਦੇ ਨਾਲ ਏਬੀਪੀ ਨਿਊਜ਼ ਨੇ ਇਹ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਹੈ। ਜਾਣੋ ਕੀ ਸੀ ਲੋਕਾਂ ਦਾ ਜਵਾਬ।
ABP News C-Voter Survey: ਇਸ ਵਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਕਾਫੀ ਦਿਲਚਸਪ ਮੰਨਿਆ ਜਾ ਰਿਹਾ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਸੀਐਮ ਬਦਲ ਕੇ ਵੱਡਾ ਦਾਅ ਚਲਿਆ ਹੈ। ਕਾਂਗਰਸ ਪਾਰਟੀ ਨੇ ਪੰਜਾਬ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ। ਪਰ ਫਿਰ ਵੀ ਪਾਰਟੀ ਵਿੱਚ ਖਟਾਸ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਆਪਣੀ ਪਾਰਟੀ ਖਿਲਾਫ ਬੋਲਦੇ ਰਹਿੰਦੇ ਹਨ ਅਤੇ ਆਪਣੇ ਹੀ ਮੁੱਖ ਮੰਤਰੀ 'ਤੇ ਸਵਾਲ ਵੀ ਉਠਾਉਂਦੇ ਰਹਿੰਦੇ ਹਨ। ਸਿੱਧੂ ਵੀ ਇਨ੍ਹੀਂ ਦਿਨੀਂ ਕਾਫੀ ਸਰਗਰਮ ਨਜ਼ਰ ਆ ਰਹੇ ਹਨ।
ਇਸ ਸਭ ਨੂੰ ਲੈ ਕੇ ਸਵਾਲ ਇਹ ਹੈ ਕਿ ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਕਿਸ ਦੇ ਫੇਸ 'ਤੇ ਲੜੇ? ਸੀ ਵੋਟਰ ਦੇ ਨਾਲ ਏਬੀਪੀ ਨਿਊਜ਼ ਨੇ ਇਹ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਹੈ। ਸਰਵੇ ਵਿੱਚ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਕਾਂਗਰਸ ਕਿਸ ਦੇ ਫੇਸ 'ਤੇ ਚੋਣ ਲੜੇ? ਇਸ ਲਈ 42 ਫੀਸਦੀ ਲੋਕਾਂ ਨੇ ਕਿਹਾ ਕਿ ਕਾਂਗਰਸ ਨੂੰ ਸੀਐਮ ਚੰਨੀ ਦੇ ਫੇਸ 'ਤੇ ਚੋਣ ਮੈਦਾਨ 'ਚ ਉਤਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ 23 ਫੀਸਦੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਫੇਸ 'ਤੇ ਚੋਣ ਲੜਨ ਦੀ ਹਾਮੀ ਭਰੀ ਹੈ। ਸਿਰਫ 23 ਫੀਸਦੀ ਲੋਕਾਂ ਨੇ ਕਿਹਾ ਕਿ ਕਾਂਗਰਸ ਨੂੰ ਇਨ੍ਹਾਂ ਦੋਵਾਂ ਦੇ ਫੇਸ 'ਤੇ ਚੋਣ ਨਹੀਂ ਲੜਨੀ ਚਾਹੀਦੀ, ਜਦਕਿ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਕਹਿ ਨਹੀਂ ਸਕਦੇ।
ਪੰਜਾਬ ਕਾਂਗਰਸ ਕਿਸ ਫੇਸ 'ਤੇ ਲੜੇ?
C ਵੋਟਰ ਸਰਵੇਖਣ
ਚੰਨੀ 42%
ਸਿੱਧੂ 23%
ਦੋਵੇਂ ਨਹੀਂ 23%
ਪਤਾ ਨਹੀਂ 12%
ਦੱਸ ਦੇਈਏ ਕਿ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਓਪੀਨੀਅਨ ਪੋਲ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਦੀ ਨਜ਼ਰ ਆ ਰਹੀ ਹੈ। ਕਾਂਗਰਸ ਦੂਜੇ ਨੰਬਰ 'ਤੇ ਹੈ। ਹਾਲਾਂਕਿ ਕੈਪਟਨ ਅਮਰਿੰਦਰ ਅਤੇ ਭਾਜਪਾ ਗਠਜੋੜ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਮੁਕਾਬਲਾ ਹੋਰ ਦਿਲਚਸਪ ਹੁੰਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਚੋਣ ਨਤੀਜਿਆਂ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਇਹ ਵੀ ਪੜ੍ਹੋ: Weather Alert: ਦਿੱਲੀ NCR ਸਮੇਤ ਪੰਜਾਬ-ਹਰਿਆਣਾ ਕੜਾਕੇ ਦੀ ਠੰਢ ਨਾਲ ਕੰਬੇ, IMD ਵਲੋਂ 5 ਤੋਂ 7 ਜਨਵਰੀ ਤੱਕ ਹਲਕੀ ਬਾਰਿਸ਼ ਦਾ ਅਲਰਟ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin