ਪੜਚੋਲ ਕਰੋ

ਸਰਕਾਰ ਰਾਮ ਰਹੀਮ ਦੀਆਂ ਸਰਗਰਮੀਆਂ ’ਤੇ ਰੋਕ ਲਗਾਵੇ: ਐਡਵੋਕੇਟ ਧਾਮੀ ਨੇ ਰਾਮ ਰਹੀਮ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ’ਤੇ ਦਿੱਤਾ ਸਖ਼ਤ ਪ੍ਰਤੀਕਰਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਪਾਸੋਂ ਇਸ ਦੀਆਂ ਗਤੀਵਿਧੀਆਂ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।

Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਪਾਸੋਂ ਇਸ ਦੀਆਂ ਗਤੀਵਿਧੀਆਂ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਕਿਰਦਾਰ ਗੈਰ ਸਮਾਜਿਕ ਹੈ ਅਤੇ ਉਸ ’ਤੇ ਲੱਗੇ ਦੋਸ਼ ਬੇਹੱਦ ਸੰਗੀਨ ਹਨ।

ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਵਿਚ ਸਜ਼ਾਜਾਫਤਾ ਰਾਮ ਰਹੀਮ ਬੇਅਦਬੀ ਮਾਮਲਿਆਂ ਵਿਚ ਵੀ ਮੁੱਖ ਦੋਸ਼ੀ ਹੈ। ਉਨ੍ਹਾਂ ਆਖਿਆ ਕਿ ਇਸ ਵਿਵਾਦਤ ਵਿਅਕਤੀ ਵੱਲੋਂ ਪੰਜਾਬ ਅੰਦਰ ਡੇਰਾ ਖੋਲ੍ਹਣ ਦੇ ਐਲਾਨ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ ਅਤੇ ਇਸ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਬੇਹੱਦ ਸੰਜੀਦਾ ਮਾਮਲੇ ’ਤੇ ਜ਼ੁੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਵੇ ਅਤੇ ਇਹ ਸੰਕਲਪ ਕਰੇ ਕਿ ਡੇਰਾ ਸਿਰਸਾ ਦੀ ਕੋਈ ਵੀ ਸ਼ਾਖਾ ਪੰਜਾਬ ਵਿਚ ਨਾ ਬਣੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਪਣੇ ਘਟੀਆ ਕਿਰਦਾਰ ਅਤੇ ਗਤੀਵਿਧੀਆਂ ਕਰਕੇ ਜੇਲ੍ਹ ਅੰਦਰ ਬੰਦ ਰਾਮ ਰਹੀਮ ਨੂੰ ਪਹਿਲਾਂ ਹੀ ਬਾਰ-ਬਾਰ ਪੈਰੋਲ ਦੇ ਕੇ ਸਿੱਖ ਮਾਨਸਿਕਤਾ ਨੂੰ ਸੱਟ ਮਾਰੀ ਜਾ ਰਹੀ ਹੈ ਅਤੇ ਹੁਣ ਉਸ ਵੱਲੋਂ ਸੁਨਾਮ ਅੰਦਰ ਡੇਰਾ ਖੋਲ੍ਹਣ ਦਾ ਐਲਾਨ ਕਰਨਾ ਸਾਜ਼ਿਸ਼ੀ ਹੈ।

ਉਨ੍ਹਾਂ ਆਖਿਆ ਕਿ ਸਿੱਖ ਕੌਮ ਉਸ ਦੀ ਇਸ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਇਜਾਜ਼ਤ ਨਾ ਦੇਵੇ।

ਉਨ੍ਹਾਂ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੰਜਾਬ ਅੰਦਰ ਕਿਸੇ ਵੀ ਗਤੀਵਿਧੀ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਸ ਵਿਅਕਤੀ ਦੇ ਪੈਰੋਲ ’ਤੇ ਆਉਣ ਮੌਕੇ ਸੰਬੋਧਨ ਕਰਨ ’ਤੇ ਵੀ ਰੋਕ ਲਗਾਉਣ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?

Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ

ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ

Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ

ABP Premium

ਵੀਡੀਓਜ਼

ਚੰਡੀਗੜ੍ਹ ਆ ਰਹੇ ਕਿਸਾਨਾਂ ਦਾ ਰਸਤੇ 'ਚ ਪੰਜਾਬ ਪੁਲਿਸ ਨੇ ਰੋਕਿਆ ਰਾਹਕਿਸਾਨਾਂ ਨੂੰ ਪੁਲਿਸ ਨੇ ਰਾਤ ਦੇ ਹਨੇਰੇ 'ਚ ਰੋਕਿਆ, SDM ਕੋਲ ਕੀਤਾ ਪੇਸ਼ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨਾਂ ਨਾਲ ਪੁਲਿਸ ਅੜੀਪੁਲਿਸ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਹਿਰਾਸਤ 'ਚ ਲਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA	ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ

ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ

Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖ਼ਤਮ, ਗਵਰਨਰ ਨੇ ਜਾਰੀ ਕੀਤੇ ਹੁਕਮ, ਹੁਣ ਸਰਕਾਰ ਸੱਦੇਗੀ ਬਜਟ ਸੈਸ਼ਨ

Embed widget