(Source: ECI/ABP News/ABP Majha)
Akali Dal: ਸੁਖਦੇਵ ਢੀਂਡਸਾ ਦੀ ਅਕਾਲੀ ਦਲ 'ਚ ਵਾਪਸੀ 'ਤੇ ਬਾਗੋ ਬਾਗ ਹੋਏ ਪ੍ਰਧਾਨ ਧਾਮੀ, ਬਾਕੀਆਂ ਨੂੰ ਦਿੱਤਾ ਸੁਨੇਹਾ
Sukhdev Dhindsa Akali Dal: ਐਡੋਵੇਕੇਟ ਧਾਮੀ ਨੇ ਸਮੁੱਖੀ ਸਿੱਖ ਕੌਮ ਅਤੇ ਪੰਜਾਬੀ ਭਾਈਚਾਰੇ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਭਲੇ ਲਈ ਮਜਬੂਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ
Sukhdev Dhindsa Akali Dal: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੀ ਪਾਰਟੀ ਦਾ ਰਲੇਵਾਂ ਸ਼੍ਰੋਮਣੀ ਅਕਾਲੀ ਦਲ ਨਾਲ ਕਰਨ ਦਾ ਸਵਾਗਤ ਕੀਤਾ ਹੈ। ਐਡੋਵੇਕੇਟ ਧਾਮੀ ਨੇ ਅਕਾਲੀ ਸੋਚ ਵਾਲੇ ਹੋਰ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਪੰਥਕ ਰਾਜਨੀਤੀ ਅਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਝੰਡੇ ਥੱਲੇ ਇੱਕਜੁੱਟ ਹੋਣ।
ਐਡੋਵੇਕੇਟ ਧਾਮੀ ਨੇ ਸਮੁੱਖੀ ਸਿੱਖ ਕੌਮ ਅਤੇ ਪੰਜਾਬੀ ਭਾਈਚਾਰੇ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਭਲੇ ਲਈ ਮਜਬੂਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਖਿੱਤੇ ਦੀ ਉਹ ਰਾਜਸੀ ਧਿਰ ਹੈ ਜਿਸ ਦੀ ਸਥਾਪਨਾ ਖਿੱਤੇ ਦੀਆਂ ਲੋੜਾਂ, ਸਮੱਸਿਆਵਾਂ ਅਤੇ ਹੱਕਾਂ ਹਕੂਕਾਂ ਦੀ ਰਾਖੀ ਲਈ ਹੋਈ ਸੀ।
ਉਨ੍ਹਾਂ ਆਖਿਆ ਕਿ ਕੌਮ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨਾ ਇੱਕ ਅਜਿਹੇ ਸੰਗਠਨ ਦੀ ਲੋੜ ਨੂੰ ਪੂਰਾ ਕਰਨ ਵਜੋਂ ਹੋਇਆ ਜਿਸ ਵਿੱਚ ਪੰਜਾਬੀ ਲੋਕਾਂ ਦੇ ਹੱਕ ਹਕੂਕ ਅਤੇ ਧਾਰਮਿਕ ਤੇ ਰਾਜਸੀ ਸਰੋਕਾਰ ਸੁਰੱਖਿਅਤ ਸਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 100 ਸਾਲ ਦੇ ਇਤਿਹਾਸ ਦੇ ਅੰਦਰ ਖਿੱਤੇ ਦੀ ਨੁੰਮਾਇਦਿਗੀ ਕੀਤੀ ਅਤੇ ਆਪਣੀ ਸਥਾਪਨਾ ਦੇ ਮਨੋਰਥ ਅਨੁਸਾਰ ਕਾਰਜ ਕੀਤੇ। ਅੱਜ ਵੱਡੀ ਲੋੜ ਹੈ ਕਿ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕੀਤਾ ਜਾਵੇ ਅਤੇ ਬੀਤੇ ਵਿੱਚ ਕਿਸੇ ਵੀ ਕਾਰਨ ਕਰਕੇ ਦੂਰ ਚਲੇ ਗਏ ਪੰਥਕ ਆਗੂਆਂ ਨੂੰ ਇਸ ਉੱਤੇ ਹੋਰ ਵੀ ਪੁਖਤਗੀ ਅਤੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਚਲਾ ਰਹੇ ਲੋਕਾਂ ਵੱਲੋਂ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਦੀ ਪ੍ਰਵਿਰਤੀ ਖਿੱਤੇ ਨੂੰ ਡੂੰਘੀਆਂ ਨੀਵਾਣਾਂ ਵੱਲ ਲਿਜਾ ਰਹੀ ਹੈ ਅਤੇ ਜੇਕਰ ਪੰਜਾਬ ਦੀ ਆਪਣੀ ਧਿਰ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗੀ ਤਾਂ ਪੰਜਾਬ ਦੇ ਸਰੋਕਾਰ ਸੁਰੱਖਿਅਤ ਰਹਿਣਗੇ।
ਉਨ੍ਹਾਂ ਅਪੀਲ ਕੀਤੀ ਕਿ ਹਰ ਅਕਾਲੀ ਸੋਚ ਰੱਖਣ ਵਾਲਾ ਆਗੂ, ਵਰਕਰ ਅਤੇ ਵੋਟਰ ਮੌਜੂਦਾ ਸਮੇਂ ਦੇ ਮੱਦੇਨਜ਼ਰ ਪੰਥਕ ਰਾਜਨੀਤੀ ਦੇ ਉਭਾਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਝੰਡੇ ਥੱਲੇ ਇਕੱਠਾ ਹੋਵੇ।