Kangana Ranaut: ਕੰਗਨਾ ਨੂੰ ਥੱਪੜ ਮਾਰਨ ਵਾਲੀ ਸੁਰੱਖਿਆ ਗਾਰਡ ਦੇ ਹੱਕ 'ਚ ਡਟੇ ਵਕੀਲ
Kangana Ranaut Slapped By CISF Guard: ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਜੜਨ ਦਾ ਮਾਮਲਾ ਸੁਰਖੀਆਂ ਵਿੱਚ ਹੈ।
Kangana Ranaut Slapped By CISF Guard: ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਜੜਨ ਦਾ ਮਾਮਲਾ ਸੁਰਖੀਆਂ ਵਿੱਚ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਇਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ 'ਤੇ ਕੰਗਨਾ ਦੇ ਬਿਆਨਾਂ ਨੂੰ ਲੈ ਕੇ ਮਹਿਲਾ ਕਰਮਚਾਰੀ ਗੁੱਸੇ 'ਚ ਸੀ।
ਉਧਰ, ਕੁਝ ਲੋਕ ਮਹਿਲਾ ਕਰਮਚਾਰੀ ਦੇ ਵਿਰੋਧ ਤੇ ਕੁਝ ਲੋਕ ਉਸ ਦੇ ਹੱਕ ਵਿੱਚ ਡਟ ਗਏ ਹਨ। ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੂੰ ਇਨਾਮ ਦੇਣ ਦੇ ਐਲਾਨ ਹੋ ਰਹੇ ਹਨ। ਇਸ ਦੇ ਨਾਲ ਵਕਾਲ ਭਾਈਚਾਰਾ ਵੀ ਅੱਗੇ ਆਇਆ ਹੈ। ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Goldy Brar: ਪੰਜਾਬ ਤੇ ਚੰਡੀਗੜ੍ਹ ਦੇ ਵੱਡੇ ਵਪਾਰੀ ਗੋਲਡੀ ਬਰਾੜ ਦੇ ਨਿਸ਼ਾਨੇ 'ਤੇ, ਕਦੇ ਵੀ ਹੋ ਸਕਦਾ ਹਮਲਾ, NIA ਦਾ ਵੱਡਾ ਐਕਸ਼ਨ
ਸਾਬਕਾ ਸਹਾਇਕ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਮੈਨੂੰ ਮੀਡੀਆ ਰਾਹੀਂ ਚੰਡੀਗੜ੍ਹ ਦੀ ਘਟਨਾ ਦੀ ਜਾਣਕਾਰੀ ਮਿਲੀ ਹੈ। ਇਸ ਵਿੱਚ ਇੱਕ ਮਹਿਲਾ ਗਾਰਡ ਕੁਲਵਿੰਦਰ ਕੌਰ ਨੇ ਮੰਡੀ ਦੀ ਸੰਸਦ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਹੈ। ਇਨ੍ਹਾਂ ਹਾਲਾਤਾਂ ਵਿੱਚ ਮੈਂ ਕੁਲਵਿੰਦਰ ਕੌਰ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦਾ ਹਾਂ। ਜੇਕਰ ਮੇਰੀ ਭੈਣ ਕੁਲਵਿੰਦਰ ਕੌਰ ਨੂੰ ਮੇਰੇ ਵੱਲੋਂ ਕਿਸੇ ਕਿਸਮ ਦੀ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਮੈਂ ਸੇਵਾਵਾਂ ਦੇਣਾ ਚਾਹੁੰਦਾ ਹਾਂ।
ਸਾਬਕਾ ਸਹਾਇਕ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਮੇਰੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਇੱਕ ਕਿਸਾਨ ਪਰਿਵਾਰ ਵਿੱਚੋਂ ਹੈ ਤੇ ਮੈਂ ਇਸ ਸਮਾਜ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਵਿੱਚੋਂ ਹਾਂ। ਇਨ੍ਹਾਂ ਹਾਲਾਤਾਂ ਵਿੱਚ ਜੇਕਰ ਮੇਰੀ ਭੈਣ ਨੂੰ ਮੇਰੀ ਮਦਦ ਦੀ ਲੋੜ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੀ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਗਾਰਡ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਬੈਂਸ ਨੇ ਕਿਹਾ ਹੈ ਕਿ CISF-I, ਸਾਡੀ ਭੈਣ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਿਆ, ਮੈਂ ਇਸ ਬੱਚੀ ਨੂੰ ਪੰਜਾਬੀ ਤੇ ਪੰਜਾਬੀਅਤ ਬਚਾਉਣ ਲਈ ਦਿਲੋਂ ਸਲਾਮ ਕਰਦਾ ਹਾਂ ਤੇ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੰਦਾ ਹਾਂ।