ਜੇ ਕੁਝ ਹੋਰ ਵਿਧਾਇਕਾਂ ਦਾ ਵੀ ਦਿਲ ਭਾਰੀ ਹੁੰਦਾ ਤਾਂ...., ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ MLA ਨੇ ਦਿੱਤੀ 'ਸਾਥੀਆਂ' ਨੂੰ ਸਲਾਹ
ਅਸੀਂ ਸਾਰੇ ਪਾਰਟੀ ਵਿੱਚ ਭਰਾਵਾਂ ਅਤੇ ਭੈਣਾਂ ਵਾਂਗ ਕੰਮ ਕਰਦੇ ਹਾਂ ਅਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਅਨਮੋਲ ਨੂੰ ਕੋਈ ਨਾਰਾਜ਼ਗੀ ਸੀ। ਮੈਂ ਇਸ ਮੁੱਦੇ 'ਤੇ ਉਨ੍ਹਾਂ ਅਤੇ ਵਿਧਾਨ ਸਭਾ ਸਪੀਕਰ ਨਾਲ ਗੱਲ ਕਰਾਂਗਾ।"
Anmol Gagan Maan Resign: ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਰਾਜਨੀਤੀ ਨੂੰ ਅਲਵਿਦਾ ਕਹਿਣ ਦੇ ਫੈਸਲੇ ਤੋਂ ਬਾਅਦ ਸਿਆਸਤ ਭਖੀ ਹੋਈ ਹੈ। ਵਿਰੋਧੀ ਧਿਰ ਇਸ ਫੈਸਲੇ ਤੋਂ ਬਾਅਦ ਸਰਕਾਰ ਨੂੰ ਘੇਰ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਲੀਡਰ ਇਸ ਬਾਬਤ ਖੁੱਲ੍ਹ ਕੇ ਕੋਈ ਵੀ ਬਿਆਨ ਸਾਂਝਾ ਨਹੀਂ ਕਰ ਰਹੇ ਹਨ।
ਇਸ ਨੂੰ ਲੈ ਕੇ ਕਾਂਗਰਸ ਦੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਵਿਧਾਇਕਾ ਅਨਮੋਲ ਗਗਨ ਮਾਨ ਲਈ ਇਹ ਬੇਹਤਰ ਹੁੰਦਾ ਜੇ ਉਹ ਅਸਤੀਫ਼ਾ ਦੇਣ ਦੇ ਨਾਲ ਨਾਲ, 'MSP ਦੀ ਗਾਰੰਟੀ' ਨਾ ਮਿਲਣ ਅਤੇ 'ਲੈਂਡ ਪੂਲਿੰਗ ਪਾਲਿਸੀ' ਦੇ ਵਿਰੋਧ ਵਿੱਚ ਸਰਕਾਰ ਨੂੰ ਹਲੂਣਾ ਦੇ ਕੇ ਜਾਂਦੇ। ਜੇ ਕੁਝ ਹੋਰ ਵਿਧਾਇਕਾਂ ਦਾ ਵੀ ਦਿਲ ਭਾਰੀ ਹੁੰਦਾ ਹੈ - ਤਾਂ ਅਸਤੀਫ਼ਾ ਦੇਣ ਤੋਂ ਪਹਿਲਾਂ, ਘੱਟੋ ਘੱਟ ਜਾਂਦੀ ਵਾਰੀ ਪੰਜਾਬ ਦੀ ਆਵਾਜ਼ ਬਣੋ!
ਵਿਧਾਇਕਾ ਅਨਮੋਲ ਗਗਨ ਮਾਨ ਲਈ ਇਹ ਬੇਹਤਰ ਹੁੰਦਾ ਜੇ ਉਹ ਅਸਤੀਫ਼ਾ ਦੇਣ ਦੇ ਨਾਲ ਨਾਲ, 'MSP ਦੀ ਗਾਰੰਟੀ' ਨਾ ਮਿਲਣ ਅਤੇ 'ਲੈਂਡ ਪੂਲਿੰਗ ਪਾਲਿਸੀ' ਦੇ ਵਿਰੋਧ ਵਿੱਚ ਸਰਕਾਰ ਨੂੰ ਹਲੂਣਾ ਦੇ ਕੇ ਜਾਂਦੇ।
— Pargat Singh (@PargatSOfficial) July 19, 2025
ਜੇ ਕੁਝ ਹੋਰ ਵਿਧਾਇਕਾਂ ਦਾ ਵੀ ਦਿਲ ਭਾਰੀ ਹੁੰਦਾ ਹੈ - ਤਾਂ ਅਸਤੀਫ਼ਾ ਦੇਣ ਤੋਂ ਪਹਿਲਾਂ, ਘੱਟੋ ਘੱਟ ਜਾਂਦੀ ਵਾਰੀ ਪੰਜਾਬ ਦੀ ਆਵਾਜ਼ ਬਣੋ!
ਆਪ ਦੇ ਪੰਜਾਬ ਪ੍ਰਧਾਨ ਨੇ ਕੀ ਕਿਹਾ ?
ਅਮਨ ਅਰੋੜਾ ਨੇ ਕਿਹਾ, "ਅਨਮੋਲ ਗਗਨ ਮਾਨ ਮੇਰੇ ਲਈ ਛੋਟੀ ਭੈਣ ਵਾਂਗ ਹੈ ਅਤੇ ਅਸੀਂ ਇਕੱਠੇ ਕੰਮ ਕਰਦੇ ਹਾਂ। ਜੇਕਰ ਕੋਈ ਸਮੱਸਿਆ ਹੈ ਤਾਂ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ।" ਉਨ੍ਹਾਂ ਇਹ ਵੀ ਕਿਹਾ ਕਿ ਅਨਮੋਲ ਗਗਨ ਨੂੰ ਮਿਲਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਅਨਮੋਲ ਗਗਨ ਮਾਨ ਦੇ ਵਿਚਾਰ ਪੜ੍ਹੇ ਹਨ ਕਿਉਂਕਿ ਵਿਧਾਨ ਸਭਾ ਸਪੀਕਰ ਵੀ ਦੌਰੇ 'ਤੇ ਸਨ, ਇਸ ਲਈ ਉਹ ਉਨ੍ਹਾਂ ਨਾਲ ਵੀ ਗੱਲ ਨਹੀਂ ਕਰ ਸਕੇ। ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਨਮੋਲ ਗਗਨ ਮਾਨ ਨੂੰ ਕੋਈ ਸਮੱਸਿਆ ਸੀ ਜਾਂ ਉਹ ਪਾਰਟੀ ਤੋਂ ਨਾਰਾਜ਼ ਸਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਨਮੋਲ ਗਗਨ ਮਾਨ ਨੇ ਤਿੰਨ ਦਿਨ ਪਹਿਲਾਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ, ਤਾਂ ਅਮਨ ਅਰੋੜਾ ਨੇ ਕਿਹਾ ਕਿ ਉਹ ਇਸ ਬਾਰੇ ਹੁਣੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ, "ਅਸੀਂ ਸਾਰੇ ਪਾਰਟੀ ਵਿੱਚ ਭਰਾਵਾਂ ਅਤੇ ਭੈਣਾਂ ਵਾਂਗ ਕੰਮ ਕਰਦੇ ਹਾਂ ਅਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਅਨਮੋਲ ਨੂੰ ਕੋਈ ਨਾਰਾਜ਼ਗੀ ਸੀ। ਮੈਂ ਇਸ ਮੁੱਦੇ 'ਤੇ ਉਨ੍ਹਾਂ ਅਤੇ ਵਿਧਾਨ ਸਭਾ ਸਪੀਕਰ ਨਾਲ ਗੱਲ ਕਰਾਂਗਾ।"






















