Punjab News: ਕਿਸਾਨਾਂ ਤੋਂ ਬਾਅਦ ਦਿੱਲੀ 'ਚ ਪੰਜਾਬ ਦੀਆਂ ਗੱਡੀਆਂ ਤੋਂ ਵੀ ਇਤਰਾਜ਼ ! ਕਾਂਗਰਸ ਤੇ ਭਾਜਪਾ ਨੇ ਦੱਸਿਆ 'ਵੱਡਾ ਖ਼ਤਰਾ', ਜਾਣੋ ਕਿਉਂ ਛਿੜਿਆ ਵਿਵਾਦ ?
ਇੱਥੇ ਵੱਡਾ ਸਵਾਲ ਇਹ ਉੱਠਦਾ ਹੈ, ਕੀ ਪੰਜਾਬ ਦੇ ਲੋਕਾਂ ਦਾ ਦਿੱਲੀ ਨਾਲ ਕੋਈ ਸਰੋਕਾਰ ਨਹੀਂ ਹੈ, ਜਾਂ ਫਿਰ ਦਿੱਲੀ ਉਨ੍ਹਾਂ ਦੀ ਰਾਜਧਾਨੀ ਹੀ ਨਹੀਂ ਹੈ, ਪਹਿਲਾਂ ਕਿਸਾਨਾਂ ਨੂੰ ਰੋਕਿਆ ਗਿਆ ਹੈ ਤੇ ਹੁਣ ਪੰਜਾਬ ਦੀਆਂ ਗੱਡੀਆਂ ਉੱਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ।

Punjab News: 5 ਫਰਵਰੀ ਨੂੰ ਦਿੱਲੀ ਵਿੱਚ ਹੋਣ ਵਾਲੀਆਂ 2025 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਤੋਂ ਜ਼ਿਆਦਾ ਜ਼ੋਰ ਇਲਾਜ਼ਾਮਾਂ ਉੱਤੇ ਲੱਗਿਆ ਹੋਇਆ ਹੈ। ਹੁਣ ਇਸ ਸਭ ਦੇ ਵਿਚਾਲੇ ਪੰਜਾਬ ਦੀਆਂ ਗੱਡੀਆਂ ਦਾ ਵਿਸ਼ਾ ਸਭ ਤੋਂ ਭਖਦਾ ਦਿਖਾਈ ਦੇ ਰਿਹਾ ਹੈ। ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਤਾਂ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਤੇ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਇਸ ਉੱਤੇ ਇਤਰਾਜ਼ ਜਤਾਇਆ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦਾ ਠੋਕਵਾਂ ਜਵਾਬ ਦਿੱਤਾ ਹੈ।
ਦਰਅਸਲ, ਇਹ ਮਾਮਲਾ ਪ੍ਰਵੇਸ਼ ਵਰਮਾ ਦੇ ਵੱਡਾ ਦਾਅਵਾ ਕਰਨ ਤੋਂ ਬਾਅਦ ਸ਼ੁਰੂ ਹੋਇਆ ਹੈ। ਪਰਵੇਸ਼ ਵਰਮਾ ਨੇ ਕਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਮੰਤਰੀ ਅਤੇ ਵਿਧਾਇਕ ਇੱਥੇ ਸਿਰਫ਼ ਨਵੀਂ ਦਿੱਲੀ ਹਲਕੇ ਲਈ ਆਏ ਹਨ। ਇੱਥੇ ਪੰਜਾਬ ਦੀਆਂ ਨੰਬਰ ਪਲੇਟਾਂ ਵਾਲੇ ਹਜ਼ਾਰਾਂ ਵਾਹਨ ਘੁੰਮ ਰਹੇ ਹਨ - ਉਨ੍ਹਾਂ ਵਾਹਨਾਂ ਵਿੱਚ ਕੌਣ ਹੈ? ਗਣਤੰਤਰ ਦਿਵਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਹ ਕਿਹੜਾ ਵੱਡਾ ਕੰਮ ਕਰਨ ਜਾ ਰਹੇ ਹਨ ਜਿਸ ਨਾਲ ਸਾਡੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਵੇਗਾ ?
#WATCH | #DelhiElections | BJP candidate from the New Delhi assembly constituency, Parvesh Verma says, "So many vehicles have come from Punjab in just one week, thousands of vehicles. The Chief Minister, MLAs, councillors, the entire party is coming here and giving alcohol to… pic.twitter.com/WuSTgX8Phs
— ANI (@ANI) January 23, 2025
ਇੱਕ ਵਾਰ ਮੁੜ ਤੋਂ ਪਰਵੇਸ਼ ਵਰਮਾ ਨੇ ਕਿਹਾ ਹੈ ਕਿ ਸਿਰਫ਼ ਇੱਕ ਹਫ਼ਤੇ ਵਿੱਚ ਪੰਜਾਬ ਤੋਂ ਹਜ਼ਾਰਾਂ ਵਾਹਨ ਆਏ ਹਨ, ਮੁੱਖ ਮੰਤਰੀ, ਵਿਧਾਇਕ, ਕੌਂਸਲਰ, ਪੂਰੀ ਪਾਰਟੀ ਇੱਥੇ ਆ ਰਹੀ ਹੈ ਤੇ ਲੋਕਾਂ ਨੂੰ ਸ਼ਰਾਬ ਦੇ ਰਹੀ ਹੈ, ਉਨ੍ਹਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ, ਇੱਥੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਸ ਲਈ ਕੱਲ੍ਹ ਦਿੱਲੀ ਪੁਲਿਸ ਨੇ ਵੀ ਜਵਾਬ ਮੰਗਿਆ ਕਿ ਕਿਸਨੂੰ ਸੁਰੱਖਿਆ ਦਿੱਤੀ ਗਈ ਹੈ, ਕੌਣ ਇੱਥੇ ਆਇਆ ਹੈ। ਵਰਕਰ ਚੋਣਾਂ ਵਿੱਚ ਆ ਕੇ ਕੰਮ ਕਰ ਸਕਦੇ ਹਨ, ਪਰ ਸ਼ਰਾਬ ਅਤੇ ਪੈਸਾ ਵੰਡਿਆ ਨਹੀਂ ਜਾ ਸਕਦਾ।
ਇਸ ਤੋਂ ਇਲਾਵਾ ਕਾਂਗਰਸ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਲੋਕ ਪ੍ਰਚਾਰ ਲਈ ਆ ਸਕਦੇ ਹਨ। ਪਰ, ਆਮ ਆਦਮੀ ਪਾਰਟੀ ਪ੍ਰਚਾਰ ਲਈ ਸਿਰਫ਼ ਬਾਹਰੀ ਲੋਕਾਂ ਦੀ ਵਰਤੋਂ ਕਰ ਰਹੀ ਹੈ। ਆਪ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ। ਪੰਜਾਬ ਪੁਲਿਸ ਦੀਆਂ ਗੱਡੀਆਂ ਤੁਹਾਨੂੰ ਐਸਕਾਰਟ ਕਰ ਰਹੀਆਂ ਹਨ, ਆਮ ਆਦਮੀ ਪਾਰਟੀ ਵੱਲੋਂ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ? ਇਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੈ।
#WATCH | #DelhiElection2025 | Congress candidate from the New Delhi assembly constituency, Sandeep Dikshit says, "... People can come from anywhere in the country (for campaign)... Our friends have come from outside... but using only outsiders for campaign and that too from where… pic.twitter.com/vJ2z0L9cGI
— ANI (@ANI) January 22, 2025
ਉਨ੍ਹਾਂ ਕਿਹਾ, ਮੈਂ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ, ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਦੇ ਲੋਕ ਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਦਿੱਲੀ ਵਿੱਚ ਕੀ ਕਰ ਰਹੀਆਂ ਹਨ, ਉਹ ਇੱਥੇ ਪ੍ਰਚਾਰ ਕਿਵੇਂ ਕਰ ਸਕਦੇ ਹਨ ?
ਸੰਦੀਪ ਦੀਕਸ਼ਿਤ ਨੇ ਕਿਹਾ ਕਿ ਚੋਣਾਂ ਦੌਰਾਨ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਦਿੱਲੀ ਨਹੀਂ ਆਉਣੀਆਂ ਚਾਹੀਦੀਆਂ। ਸਾਰੇ ਰਾਜਾਂ ਤੋਂ ਗੱਡੀਆਂ ਦਿੱਲੀ ਆਉਂਦੀਆਂ ਹਨ, ਪਰ ਸਾਨੂੰ ਹਰਿਆਣਾ, ਯੂਪੀ ਜਾਂ ਰਾਜਸਥਾਨ ਤੋਂ ਪੁਲਿਸ ਗੱਡੀਆਂ ਨਹੀਂ ਦਿਖਾਈ ਦਿੰਦੀਆਂ। ਅਸੀਂ ਪੰਜਾਬ ਪੁਲਿਸ ਨੂੰ ਕਿਉਂ ਦੇਖ ਰਹੇ ਹਾਂ? ਪੰਜਾਬ ਵਿੱਚ ਕਿਸਦੀ ਸਰਕਾਰ ਹੈ ?
ਇਸ ਸਭ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਹਨ। ਇੱਥੇ ਹਰ ਸੂਬੇ ਦੀਆਂ ਨੰਬਰਾਂ ਵਾਲੀਆਂ ਗੱਡੀਆਂ ਚੱਲਦੀਆਂ ਨੇ। ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੀ ਹੈ, ਇਸ 'ਤੇ ਕੋਈ ਪਾਬੰਦੀ ਨਹੀਂ ਹੈ।
ਬੀਜੇਪੀ ਦਾ ਇਹ ਬਿਆਨ ਸੁਣੋ। ਇਹ ਪੰਜਾਬੀਆਂ ਲਈ ਬੇਹੱਦ ਖ਼ਤਰਨਾਕ, ਚਿੰਤਾਜਨਕ ਅਤੇ ਅਪਮਾਨ ਵਾਲਾ ਹੈ। ਇਹ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾਂ ਬਣਾ ਕੇ ਕਹਿ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਕਿਉਂ ਘੁੰਮ ਰਹੀਆਂ ਨੇ? ਉਹ ਇੱਦਾਂ ਕਹਿ ਰਹੇ ਨੇ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨ ਵਾਲੀ ਗੱਲ ਹੈ। ਅੱਜ ਹਰ ਪੰਜਾਬੀ ਬੇਹੱਦ ਦਰਦ ਅਤੇ ਅਪਮਾਨ ਮਹਿਸੂਸ ਕਰ ਰਿਹਾ ਹੈ। ਆਪਣੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀਆਂ ਦੀ ਦੇਸ਼ ਭਗਤੀ 'ਤੇ ਸਵਾਲ ਚੁੱਕਣਾ ਠੀਕ ਨਹੀਂ ਹੈ।
ਅਮਿਤ ਸ਼ਾਹ ਜੀ, ਤੁਸੀਂ ਨਾ ਦੇਸ਼ ਦੇ ਬਾਰਡਰ ਨੂੰ ਸੁਰੱਖਿਅਤ ਰੱਖ ਪਾ ਰਹੇ ਹੋ ਅਤੇ ਨਾ ਹੀ ਦਿੱਲੀ ਨੂੰ। ਇੰਨੇ ਹਜ਼ਾਰਾਂ ਬੰਗਲਾਦੇਸ਼ੀ ਅਤੇ ਰੋਹਿੰਗਿਆ ਪੂਰੇ ਦੇਸ਼ ਵਿੱਚ ਆ ਰਹੇ ਨੇ, ਤੁਹਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ? ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖ਼ਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਹਨ। ਇੱਥੇ ਹਰ ਸੂਬੇ ਦੀਆਂ ਨੰਬਰਾਂ ਵਾਲੀਆਂ ਗੱਡੀਆਂ ਚੱਲਦੀਆਂ ਨੇ। ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੀ ਹੈ, ਇਸ 'ਤੇ ਕੋਈ ਪਾਬੰਦੀ ਨਹੀਂ ਹੈ।
— Bhagwant Mann (@BhagwantMann) January 21, 2025
ਬੀਜੇਪੀ ਦਾ ਇਹ ਬਿਆਨ ਸੁਣੋ। ਇਹ ਪੰਜਾਬੀਆਂ ਲਈ ਬੇਹੱਦ ਖ਼ਤਰਨਾਕ, ਚਿੰਤਾਜਨਕ ਅਤੇ ਅਪਮਾਨ… pic.twitter.com/lt76XvzyYM
ਜ਼ਿਕਰ ਕਰ ਦਈਏ ਕਿ ਪਿਛਲੇ ਇੱਕ ਸਾਲ ਤੋਂ ਕਿਸਾਨ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਬੈਠੇ ਹਨ ਤੇ ਉਨ੍ਹਾਂ ਵੱਲੋਂ ਦਿੱਲੀ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਬਲ ਦੀ ਵਰਤੋ ਕਰਕੇ ਰੋਕਿਆ ਜਾ ਰਿਹਾ ਹੈ। ਪਹਿਲਾਂ ਤਰਕ ਦਿੱਤਾ ਗਿਆ ਸੀ ਕਿ ਕਿਸਾਨ ਟਰੈਕਟਰਾਂ ਉੱਤੇ ਕਿਉਂ ਆ ਰਹੇ ਹਨ ਜਦੋਂ ਕਿਸਾਨਾਂ ਨੇ ਪੈਦਲ ਜਾਣ ਦੀ ਗੱਲ ਕੀਤੀ ਤਾਂ ਵੀ ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਜਿਸ ਲਈ ਕਈ ਕਿਸਾਨ ਜ਼ਖ਼ਮੀ ਹੋ ਗਏ।
ਇੱਥੇ ਵੱਡਾ ਸਵਾਲ ਇਹ ਉੱਠਦਾ ਹੈ, ਕੀ ਪੰਜਾਬ ਦੇ ਲੋਕਾਂ ਦਾ ਦਿੱਲੀ ਨਾਲ ਕੋਈ ਸਰੋਕਾਰ ਨਹੀਂ ਹੈ, ਜਾਂ ਫਿਰ ਦਿੱਲੀ ਉਨ੍ਹਾਂ ਦੀ ਰਾਜਧਾਨੀ ਹੀ ਨਹੀਂ ਹੈ, ਪਹਿਲਾਂ ਕਿਸਾਨਾਂ ਨੂੰ ਰੋਕਿਆ ਗਿਆ ਹੈ ਤੇ ਹੁਣ ਪੰਜਾਬ ਦੀਆਂ ਗੱਡੀਆਂ ਉੱਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਸ ਨਾਲ ਲੋਕਾਂ ਵਿੱਚ ਆਪਸੀ ਮਤਭੇਦ ਪੈਦਾ ਹੋਣਗੇ ਤੇ ਇਹ ਭਾਰਤ ਵਰਗੇ 'ਮਹਾਨ' ਦੇਸ਼ ਲਈ ਕੋਈ ਚੰਗਾ ਸੰਕੇਤ ਨਹੀਂ ਹੈ।






















