Amritsar Encounter: ਅੰਮ੍ਰਿਤਸਰ ਐਂਨਕਾਊਂਟਰ ਮਗੋਰਂ ਗੋਲਡੀ ਬਰਾੜ ਨੇ ਪਾਈ ਫੇਸਬੁੱਕ ਪੋਸਟ, ਜਗਰੂਪ ਤੇ ਮਨਪ੍ਰੀਤ ਨੂੰ ਦੱਸਿਆ ਬੱਬਰ ਸ਼ੇਰ
ਜਗਰੂਪਾ ਅਤੇ ਕੁੱਸਾ ਦੋਵੇਂ ਕਥਿਤ ਤੌਰ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ।ਹੁਣ ਇਸ ਮਾਮਲੇ 'ਚ ਇਸ ਪੂਰੇ ਕਤਲ ਕਾਂਡ ਪਿੱਛੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਇਸ ਪੋਸਟ ਸਾਹਮਣੇ ਆਈ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਬੀਤੀ ਦਿਨੀਂ ਅੰਮ੍ਰਿਤਸਰ 'ਚ AGTF ਵੱਲੋਂ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਿੰਡ 'ਚ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਉਰਫ ਮੰਨੂ ਕੁੱਸਾ ਨੂੰ 5 ਘੰਟੇ ਤੱਕ ਚੱਲੇ ਆਪ੍ਰੇਸ਼ਨ 'ਚ ਢੇਰ ਕਰ ਦਿੱਤਾ ਸੀ।ਰੂਪਾ ਅਤੇ ਕੁੱਸਾ ਦੋਵੇਂ ਕਥਿਤ ਤੌਰ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ।ਹੁਣ ਇਸ ਮਾਮਲੇ 'ਚ ਇਸ ਪੂਰੇ ਕਤਲ ਕਾਂਡ ਪਿੱਛੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਇਸ ਪੋਸਟ ਸਾਹਮਣੇ ਆਈ ਹੈ।
ਗੋਲਡੀ ਬਰਾੜ ਨੇ ਇਸ ਪੋਸਟ 'ਚ ਲਿਖਿਆ,"ਥੋੜੇ ਦਿਨ ਪਹਿਲਾਂ ਜੋ ਅੰਮ੍ਰਿਤਸਰ 'ਚ ਐਨਕਾਊਂਟਰ ਹੋਇਆ ਜਿਸ ਵਿੱਚ ਸਾਡੇ 2 ਵੀਰਾ ਦੀ ਮੌਤ ਹੋ ਗਈ ਜਗਰੂਪ ਤੇ ਮਨਪ੍ਰੀਤ ਦੋਨੋਂ ਸਾਡੇ ਬੱਬਰ ਸ਼ੇਰ ਸੀ।ਸਾਡੇ ਲਈ ਇਹਨਾਂ ਨੇ ਬਹੁਤ ਕੁੱਛ ਕੀਤਾ ਆ ਅਸੀਂ ਹਮੇਸ਼ਾ ਇਨ੍ਹਾਂ ਦੇ ਇਹਸਾਨਮੰਦ ਰਹਾਂਗੇ।ਇਨ੍ਹਾਂ ਦੇ ਪਰਿਵਾਰ ਨਾਲ ਹਮੇਸ਼ਾਂ ਹਾਜ਼ਿਰ ਰਹਾਂਗੇ ਪੂਰੀ ਮਦਦ ਕਰਦੇ ਰਹਾਂਗੇ।ਮੈਂ ਧੰਨਵਾਦ ਕਰਦਾਂ ਹਾਂ ਸਾਡੇ ਛੋਟੇ ਵੀਰ ਗੋਲੀ ਕਾਜ਼ੀਕੋਟ ਦਾ ਜਿਸ ਨੇ ਮੇਰੇ ਨਾਲ ਇਹ ਦੋਨਾਂ ਦੀ ਮੁਲਾਕਾਤ ਕਰਵਾਈ ਸੀ।"
ਗੋਲਡੀ ਨੇ ਅਗੇ ਲਿਖਿਆ, "ਐਨਕਾਊਂਟਰ ਵਾਲੇ ਦਿਨ ਜਦੋਂ ਪੁਲਿਸ ਨਾਲ ਟਕਰਾਅ ਹੋਇਆ ਉਦੋਂ ਮੈਂਨੂੰ ਜਗਰੂਪ ਨੇ ਕਾਲ ਕੀਤੀ ਸੀ ਪੁਲਿਸ ਨੇ ਸਾਨੂੰ ਘੇਰ ਲਿਆ ਹੈ।ਮੈਂ ਉਦੋਂ ਉਨ੍ਹਾਂ ਨੂੰ ਕਿਹਾ ਸੀ ਕਿ ਸਿਰੰਡਰ ਕਰ ਦਿਓ ਮੈਂ ਤੁਹਾਨੂੰ ਕੱਢਵਾ ਲਵਾਂਗਾ।ਅਗੋਂ ਸਾਡੇ ਸ਼ੇਰ ਕਹਿੰਦੇ ਬਾਈ ਤੈਨੂੰ ਅਸੀਂ ਆਪਣੀ ਆਖਰੀ ਪਰਫਾਰਮੈਂਸ ਦਿਖਾਉਣੀ ਆ ਅਸੀਂ ਸਿਰੰਡਰ ਨਹੀਂ ਕਰਾਂਗੇ।"
ਬਰਾੜ ਨੇ ਲਿਖਿਆ, " ਤੇ ਮੇਰੇ ਡੈੱਡਲੀ ਲਾਈਨਸ ਨੇ ਐਂਡ ਕਰਵਾ ਦਿੱਤੀ 6 ਘੰਟੇ ਪੁਲਿਸ ਨੂੰ ਰੋਕੀ ਰੱਖਿਆ।ਬਾਕੀ ਜੋ ਲੋਕ ਕਹਿੰਦੇ ਨੇ ਸਿੱਧੂ ਮੂਸੇਵਾਲਾ ਨੂੰ 8 ਜਾਣਿਆਂ ਨੇ ਮਾਰਤਾ ਉਨ੍ਹਾਂ ਨੂੰ ਦਸ ਦੇਵਾਂ ਉਥੇ 8 ਸੀ ਇੱਥੇ 1000+ ਪੁਲਿਸ ਵਾਲੇ ਸੀ ਮੁਕਾਬਲਾ ਫੇਰ ਵੀ ਪੂਰਾ ਦਿੱਤਾ ਲਵ ਯੂ ਆ ਦੋਨਾਂ ਵੀਰਾਂ ਨੂੰ।"
ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਨੇ ਲਿਖਿਆ," ਆਖ਼ਰੀ ਗੱਲ ਜੋ ਪੁਲਿਸ ਮੀਡੀਆ 'ਚ ਚਲਾ ਰਹੀ ਆ ਕਿ ਅੰਕਿਤ ਨੂੰ ਮੈਂ ਪੈਸੇ ਨਹੀਂ ਦਿੱਤੇ ਜਾਂ ਮੈਂ ਫੋਨ ਨਹੀਂ ਚੁੱਕਿਆ ਇਦਾਂ ਦੀ ਕੋਈ ਗੱਲ ਨਹੀਂ ਆ। ਉਹ ਮੇਰੇ ਭਰਾ ਨੇ ਤੇ ਉਨ੍ਹਾਂ ਦਾ ਮੈਂ ਸਭ ਸੈੱਟ ਕਰ ਦਿੱਤਾ। ਐਵੇਂ ਗ਼ਲਤ ਗੱਲ ਨਾ ਕਰੇ ਪੁਲਿਸ।
ਦੱਸ ਦੇਈਏ ਕਿ ਐਨਕਾਊਂਟਰ 'ਚ ਦੋ ਗੈਂਗਸਟਰ ਮਾਰੇ ਗਏ ਅਤੇ ਤਿੰਨ ਹੋਰਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਸਿੱਧੂ ਮੂਸੇਵਾਲਾ ਕਤਲ ਕੇਸ ਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ। 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।