ਅਕਾਲੀ ਦਲ ਨੇ ਦੋਬਾਰਾ ਬੀਜੇਪੀ ਨਾਲ ਮਿਲਿਆ ਹੱਥ, ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ 'ਚ ਸੁਖਬੀਰ ਬਾਦਲ ਤੋਂ ਹੋਵੇ ਪੁੱਛਗਿੱਛ : ਸਿਮਰਨਜੀ ਮਾਨ
ਸਿਮਰਨਜੀਤ ਸਿੰਘ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਇੰਟਰਨੈਸ਼ਨਲ ਏਜੰਸੀ ਤੋਂ ਜਾਂਚ ਹੋਵੇ ਇਸ ਵਿਚ ਕਈ ਵੱਡੇ ਹੱਥ ਹਨ।
ਸੰਗਰੂਰ : ਸੰਗਰੂਰ ਤੋਂ ਨਵੇਂ ਬਣੇ ਸਾਂਸਦ ਸਿਮਰਨਜੀਤ ਮਾਣ ਬਠਿੰਡਾ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਹ ਦਿੱਲੀ ਤੋਂ ਚੱਲ ਰਹੀ ਹੈ। ਪੰਜਾਬ ਦੇ ਕਈ ਮਸਲੇ ਹਾਲੇ ਲਟਕੇ ਹਨ। ਜਿਸ ਵੱਲ ਸਰਕਾਰ ਧਿਆਨ ਦੇਵੇ ਸਭ ਤੋਂ ਪਹਿਲਾਂ ਸਾਡਾ ਪਾਣੀ ਦਾ ਮੁੱਦਾ ਹੈ ਜਿਸਨੂੰ ਸਰਕਾਰ ਸੰਜੀਦਗੀ ਨਾਲ ਲਵੇ।
ਸਿਮਰਨਜੀਤ ਸਿੰਘ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਇੰਟਰਨੈਸ਼ਨਲ ਏਜੰਸੀ ਤੋਂ ਜਾਂਚ ਹੋਵੇ ਇਸ ਵਿਚ ਕਈ ਵੱਡੇ ਹੱਥ ਹਨ। ਅਕਾਲੀ ਦਲ ਵਲੋਂ ਦੋਬਾਰਾ ਬੀਜੇਪੀ ਨਾਲ ਹੱਥ ਮਿਲਾ ਲਿਆ ਹੈ। ਉਨ੍ਹਾਂ ਨੇ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਵਿਚ ਸੁਖਬੀਰ ਬਾਦਲ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ।
ਉਥੇ ਹੀ ਉਹਨਾਂ ਨੇ ਕੱਬਡੀ ਕੱਪ ਮਾਮਲੇ ਵਿੱਚ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਬਾਦਲ ਵਲੋਂ international ਸਮਗਲਰ ਬੁਲਾ ਕੇ ਪੰਜਾਬ ਵਿਚ ਨਸ਼ੇ ਦਾ ਜਾਲ ਵਿਛਾਇਆ ਤਾਂ ਹੀ ਗੈਂਗਸਟਰ ਪੈਦਾ ਹੋਏ ਹਨ। ਇਸ ਮੌਕੇ ਸਿਮਰਨਜੀਤ ਮਾਨ ਨੇ ਭਗਵੰਤ ਮਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ।
Bhagwant Mann Marriage: ਜ਼ਿਲ੍ਹਾ ਸੰਗਰੂਰ ਤੋਂ ਨਵੇਂ ਬਣੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੂਜਾ ਵਿਆਹ ਕਰਾਉਣ ਸਬੰਧੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਦੂਜੀ ਵਾਰ ਵਿਆਹ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਡਾ ਵੀ ਦਿਲ ਕਰਦਾ ਸੀ ਕਿ ਅਸੀਂ ਵੀ ਰਸਮਾਂ ਵਿੱਚ ਪਹੁੰਚਦੇ ਪਰ ਸਾਨੂੰ ਬੁਲਾਇਆ ਨਹੀਂ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਸਮ ਤਾਂ ਹੈ ਚੀਫ ਮਨਿਸਟਰ ਵਿਆਹ ਨਹੀਂ ਕਰਵਾਉਂਦੇ, ਵੈਸੇ ਵਿਆਹੇ ਹੁੰਦੇ ਹਨ ਪਰ ਸਾਡੇ ਚੀਫ਼ ਮਨਿਸਟਰ ਨੇ ਦੂਜੇ ਵਿਆਹ ਦਾ ਲੁਕੋ ਨਹੀਂ ਰੱਖਿਆ। ਇਹ ਖੁਸ਼ੀ ਦੀ ਗੱਲ ਹੈ ਤੇ ਮੈਂ ਵਧਾਈ ਦਿੰਦਾ ਹਾਂ।
ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਉਨ੍ਹਾਂ ਦੇ ਪਰਿਵਾਰ ਨਾਲ ਕਾਫੀ ਕਰੀਬੀ ਹੈ। ਇਹ ਲੋਕ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹਨ। ਭਗਵੰਤ ਮਾਨ ਦੀ ਮਾਂ ਵੀ ਗੁਰਪ੍ਰੀਤ ਕੌਰ ਨੂੰ ਪਸੰਦ ਕਰਦੀ ਹੈ। ਜੇਕਰ ਗੁਰਪ੍ਰੀਤ ਕੌਰ ਦੀ ਗੱਲ ਕਰੀਏ ਤਾਂ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ। ਉਸਦੀ ਇੱਕ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਦੂਜੀ ਭੈਣ ਅਮਰੀਕਾ ਵਿੱਚ ਰਹਿੰਦੀ ਹੈ। ਗੁਰਪ੍ਰੀਤ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ।