(Source: ECI/ABP News)
April Month Holiday List: ਅਪ੍ਰੈਲ ਮਹੀਨੇ ਪੰਜਾਬ ਵਿਚ ਇੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ, ਵੇਖੋ ਪੂਰੀ ਲਿਸਟ
ਇਨ੍ਹਾਂ ਛੁੱਟੀਆਂ ਦੌਰਾਨ ਸਾਰੇ ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ, ਬੋਰਡ/ਕਾਰਪੋਰੇਸ਼ਨ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਅਪ੍ਰੈਲ ਮਹੀਨੇ ਕਿਸੇ ਤੁਸੀਂ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਜ਼ਰਾ ਇਨ੍ਹਾਂ ਛੁੱਟੀਆਂ 'ਤੇ ਇਕ ਝਾਤ ਜ਼ਰੂਰ ਮਾਰ ਲਓ।
![April Month Holiday List: ਅਪ੍ਰੈਲ ਮਹੀਨੇ ਪੰਜਾਬ ਵਿਚ ਇੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ, ਵੇਖੋ ਪੂਰੀ ਲਿਸਟ April Month Holiday List: schools, colleges and other institutions will be closed for so many days in Punjab, see the complete list April Month Holiday List: ਅਪ੍ਰੈਲ ਮਹੀਨੇ ਪੰਜਾਬ ਵਿਚ ਇੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ, ਵੇਖੋ ਪੂਰੀ ਲਿਸਟ](https://feeds.abplive.com/onecms/images/uploaded-images/2024/04/01/95af91820ddcd2219ac2ced011dac6861711973051401996_original.jpg?impolicy=abp_cdn&imwidth=1200&height=675)
ਅੱਜ ਤੋਂ ਯਾਨੀ 1 ਅਪ੍ਰੈਲ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਸਰਕਾਰ ਵਲੋਂ ਸਾਲ-2024 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਅਪ੍ਰੈਲ ਮਹੀਨੇ ਰਾਮ ਨੌਮੀ ਅਤੇ ਵਿਸਾਖੀ ਵਰਗੇ ਤਿਓਹਾਰਾਂ ਦੀ ਧੂਮ ਰਹੇਗੀ।
ਇਸ ਮਹੀਨੇ ਜਿੱਥੇ ਸਰਕਾਰੀ ਦਫ਼ਤਰਾਂ 'ਚ ਸਾਰੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਰਹੇਗੀ, ਉੱਥੇ ਹੀ ਬਾਕੀ ਛੁੱਟੀਆਂ ਵੀ ਹੋਣਗੀਆਂ। ਇਨ੍ਹਾਂ ਛੁੱਟੀਆਂ ਦੌਰਾਨ ਸਾਰੇ ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ, ਬੋਰਡ/ਕਾਰਪੋਰੇਸ਼ਨ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਅਪ੍ਰੈਲ ਮਹੀਨੇ ਕਿਸੇ ਤੁਸੀਂ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਜ਼ਰਾ ਇਨ੍ਹਾਂ ਛੁੱਟੀਆਂ 'ਤੇ ਇਕ ਝਾਤ ਜ਼ਰੂਰ ਮਾਰ ਲਓ।
ਇਸ ਦੇ ਨਾਲ ਹੀ ਅੱਜ ਤੋਂ ਪੰਜਾਬ ਦੇ ਸਰਕਾਰੀ/ਨਿੱਜੀ ਤੇ ਐਫੀਲੀਏਟਿਡ ਸਕੂਲਾਂ ’ਚ ਨਵੇਂ ਅਕਾਦਮਿਕ ਵਰ੍ਹੇ 2024-25 ਦਾ ਆਗ਼ਾਜ਼ ਹੋ ਗਿਆ ਹੈ ਅਤੇ ਅੱਜ ਤੋਂ ਹੀ ਸੀਨੀਅਰ ਸੈਕੰਡਰੀ, ਹਾਈ ਮਿਡਲ ਤੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਵੀ ਤਬਦੀਲ ਹੋ ਜਾਵੇਗਾ। ਸਾਰੇ ਸਕੂਲ ਸਵੇਰੇ 8 ਵਜੇ ਖੁੱਲ੍ਹਣਗੇ ਤੇ 2:00 ਵਜੇ ਛੁੱਟੀ ਹੋਵੇਗੀ। ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮਾਂ ਤਬਦੀਲੀ ਦੇ ਹੁਕਮ 30 ਸਤੰਬਰ 2024 ਤਕ ਲਾਗੂ ਰਹਿਣਗੇ।
ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਸਕੂਲਾਂ ਦਾ ਸਮਾਂ ਇਹ ਹੀ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਤੱਕ ਹੁੰਦਾ ਸੀ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੁੰਦਾ ਸੀ।
ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਵੀ ਸਿੱਖਿਆ ਵਿਭਾਗ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਸਕੂਲ ਖੁੱਲ੍ਹਣ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਰਦੀਆਂ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ। 1 ਅਪ੍ਰੈਲ ਤੋਂ 31 ਅਕਤੂਬਰ ਤੱਕ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)