IND vs PAK: ਪਟੇਲ ਦੇ ਸਟੀਕ ਥ੍ਰੋਅ ਨੇ ਰਵਾ ਦਿੱਤੀਆਂ 'ਪਾਕਿਸਤਾਨੀ ਹਸੀਨਾਵਾਂ', ਕਈਆਂ ਨੇ ਫੜ੍ਹਿਆ ਸਿਰ ਤੇ ਕਿਸੇ ਨੇ ਮਾਰੀਆਂ ਚੀਕਾਂ, ਦੇਖੋ ਵੀਡੀਓ
IND vs PAK Champions Trophy: ਭਾਰਤ ਤੇ ਪਾਕਿਸਤਾਨ ਵਿਚਕਾਰ ਚੈਂਪੀਅਨਜ਼ ਟਰਾਫੀ ਦਾ ਮੈਚ ਦੁਬਈ ਵਿੱਚ ਖੇਡਿਆ ਗਿਆ। ਪਾਕਿਸਤਾਨ ਦੀ ਵਿਕਟ ਡਿੱਗਣ ਤੋਂ ਬਾਅਦ ਇੱਕ ਮਹਿਲਾ ਪ੍ਰਸ਼ੰਸਕ ਦੀ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ।
IND vs PAK Imam ul Haq Run Out Fans Reaction: ਭਾਰਤ ਅਤੇ ਪਾਕਿਸਤਾਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਦਾ ਉਤਸ਼ਾਹ ਆਪਣੇ ਸਿਖਰ 'ਤੇ ਸੀ। ਇਹੀ ਉਤਸ਼ਾਹ ਹੁਣ ਦੁਬਈ ਕ੍ਰਿਕਟ ਸਟੇਡੀਅਮ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, 9ਵੇਂ ਓਵਰ ਦੀ ਦੂਜੀ ਗੇਂਦ 'ਤੇ, ਹਾਰਦਿਕ ਪੰਡਯਾ ਨੇ 23 ਦੌੜਾਂ ਦੇ ਸਕੋਰ 'ਤੇ ਬਾਬਰ ਆਜ਼ਮ ਨੂੰ ਆਊਟ ਕਰ ਦਿੱਤਾ। ਇਮਾਮ ਉਲ ਹੱਕ ਛੇਵੀਂ ਗੇਂਦ 'ਤੇ ਹੀ ਰਨ ਆਊਟ ਹੋ ਗਿਆ। ਉਸਦੇ ਰਨ ਆਊਟ ਹੋਣ 'ਤੇ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਮਾਮ ਨੂੰ ਜ਼ਖਮੀ ਫਖਰ ਜ਼ਮਾਨ ਦੇ ਬਦਲ ਵਜੋਂ ਪਾਕਿਸਤਾਨੀ ਟੀਮ ਵਿੱਚ ਲਿਆਂਦਾ ਗਿਆ ਸੀ।
ਖਾਸ ਕਰਕੇ ਇਮਾਮ ਉਲ ਹੱਕ ਦੇ ਰਨ ਆਊਟ ਹੋਣ 'ਤੇ ਇੱਕ ਪਾਕਿਸਤਾਨੀ ਮਹਿਲਾ ਪ੍ਰਸ਼ੰਸਕ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਖੂਬਸੂਰਤ ਮਹਿਲਾ ਪ੍ਰਸ਼ੰਸਕ ਨੇ ਚਿੱਟਾ ਪਹਿਰਾਵਾ ਪਾਇਆ ਹੋਇਆ ਹੈ ਪਰ ਜਿਵੇਂ ਹੀ ਮਿਡ-ਆਨ 'ਤੇ ਖੜ੍ਹੇ ਅਕਸ਼ਰ ਪਟੇਲ ਨੇ ਇੱਕ ਸਟੀਕ ਥ੍ਰੋਅ ਮਾਰਿਆ ਤੇ ਸਟੰਪ ਖਿੰਡਾ ਦਿੱਤੇ, ਇਸ ਮਹਿਲਾ ਪ੍ਰਸ਼ੰਸਕ ਦੇ ਚਿਹਰੇ 'ਤੇ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਸੀ। ਉਸਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਆਪਣਾ ਮੱਥਾ ਫੜ ਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਪਾਕਿਸਤਾਨ ਦਾ ਦੂਜਾ ਵਿਕਟ ਸੀ ਜੋ ਮੈਚ ਵਿੱਚ ਡਿੱਗਿਆ।
See the reaction of fans when Imam-ul-Haq was run out.#INDvsPAK #INDvPAK #PAKvIND #PAKvsIND pic.twitter.com/iRZ3YqH7WU
— The sports (@the_sports_x) February 23, 2025
ਇਮਾਮ ਉਲ ਹੱਕ ਦੀ ਗੱਲ ਕਰੀਏ ਤਾਂ ਉਹ ਦਸੰਬਰ 2023 ਤੋਂ ਬਾਅਦ ਪਾਕਿਸਤਾਨੀ ਟੀਮ ਵਿੱਚ ਵਾਪਸੀ ਕਰ ਰਿਹਾ ਸੀ। ਉਸਨੂੰ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਇਸ ਤੋਂ ਪਹਿਲਾਂ, ਉਸਨੇ ਆਪਣਾ ਆਖਰੀ ਇੱਕ ਰੋਜ਼ਾ ਮੈਚ ਅਕਤੂਬਰ 2023 ਵਿੱਚ ਖੇਡਿਆ ਸੀ। ਉਹ ਫਖਰ ਜ਼ਮਾਨ ਦੇ ਬਦਲ ਵਜੋਂ 15 ਮਹੀਨਿਆਂ ਬਾਅਦ ਟੀਮ ਵਿੱਚ ਵਾਪਸੀ ਦਾ ਪੂਰਾ ਫਾਇਦਾ ਨਹੀਂ ਉਠਾ ਸਕਿਆ। ਉਸਨੇ ਭਾਰਤੀ ਟੀਮ ਖਿਲਾਫ ਮੈਚ ਵਿੱਚ 26 ਗੇਂਦਾਂ ਵਿੱਚ ਸਿਰਫ਼ 10 ਦੌੜਾਂ ਬਣਾਈਆਂ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















