(Source: ECI/ABP News)
Canada News: ਕੈਨੇਡਾ ਤੋਂ ਬੁਰੀ ਖਬਰ! ਹਾਰਟ ਅਟੈਕ ਨਾਲ ਪੰਜਾਬੀ ਕੁੜੀ ਦੀ ਮੌਤ, ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ
ਕੈਨੇਡਾ ਤੋਂ ਇੱਕ ਨਹੀਂ ਸਗੋਂ ਦੋ ਮਾੜੀਆਂ ਖਬਰਾਂ ਆਈਆਂ ਹਨ। ਜੀ ਹਾਂ ਵਿਦੇਸ਼ ਵਿੱਚ ਪੰਜਾਬ ਦੀ ਇੱਕ ਕੁੜੀ ਤੇ ਇੱਕ ਮੁੰਡੇ ਦੀ ਮੌਤ ਹੋ ਗਈ ਹੈ। ਕੁੜੀ ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੀ ਰਹਿਣ ਵਾਲੀ ਸੀ ਤੇ ਮੁੰਡਾ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ
![Canada News: ਕੈਨੇਡਾ ਤੋਂ ਬੁਰੀ ਖਬਰ! ਹਾਰਟ ਅਟੈਕ ਨਾਲ ਪੰਜਾਬੀ ਕੁੜੀ ਦੀ ਮੌਤ, ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ Bad news from Canada, Punjabi girl dies due to heart attack, young boy died in road accident Canada News: ਕੈਨੇਡਾ ਤੋਂ ਬੁਰੀ ਖਬਰ! ਹਾਰਟ ਅਟੈਕ ਨਾਲ ਪੰਜਾਬੀ ਕੁੜੀ ਦੀ ਮੌਤ, ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ](https://feeds.abplive.com/onecms/images/uploaded-images/2024/09/04/59c818af7889f4319a39f3260436e9db1725443198729700_original.jpg?impolicy=abp_cdn&imwidth=1200&height=675)
Canada News: ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਵਿਦੇਸ਼ ਵਿੱਚ ਪੰਜਾਬ ਦੀ ਇੱਕ ਕੁੜੀ ਤੇ ਇੱਕ ਮੁੰਡੇ ਦੀ ਮੌਤ ਹੋ ਗਈ ਹੈ। ਕੁੜੀ ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੀ ਰਹਿਣ ਵਾਲੀ ਸੀ ਤੇ ਮੁੰਡਾ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦਾ ਰਹਿਣ ਵਾਲਾ ਸੀ। ਕੁੜੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਤੇ ਮੁੰਡੇ ਦੀ ਮੌਤ ਸੜਕ ਹਾਦਸੇ ਵਿੱਚ ਆਈ ਹੈ।
ਕੁੜੀ ਦੀ ਦਿਲ ਦੇ ਦੌਰੇ ਨਾਲ ਮੌਤ
ਹਾਸਲ ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੀ ਰਹਿਣ ਵਾਲੀ ਲੜਕੀ ਦੀ ਕੈਨੇਡਾ ਵਿੱਚ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਲੜਕੀ ਦੀ ਮੌਤ ਦੀ ਖਬਰ ਨਾਲ ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਪਰਿਵਾਰ ਨੇ ਉਸ ਦੀ ਲਾਸ਼ ਨੂੰ ਪੰਜਾਬ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
ਕਸਬਾ ਭਦੌੜ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਪਰਮਜੀਤ ਸਿੰਘ ਵਾਸੀ ਭਦੌੜ ਦੀ 23 ਸਾਲਾ ਪੁੱਤਰੀ ਗੁਰਮੀਤ ਕੌਰ ਦੀ 1 ਸਤੰਬਰ ਨੂੰ ਕੈਨੇਡਾ ਵਿੱਚ ਮੌਤ ਹੋ ਗਈ। ਉਹ ਸਰੀ, ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਦਸੰਬਰ 2023 ਵਿੱਚ ਵਿਆਹ ਕਰਵਾ ਕੇ ਕੈਨੇਡਾ ਚਲੀ ਗਈ ਸੀ।
ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ
ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। 26 ਸਾਲਾ ਰਜਤ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਪ੍ਰੀਤ ਨਗਰ ਫਗਵਾੜਾ ਕਰੀਬ 5 ਸਾਲ ਪਹਿਲਾਂ ਕੈਨੇਡਾ ਗਿਆ ਸੀ। ਇਹ ਹਾਦਸਾ ਕੈਨੇਡਾ ਦੇ ਬਰੈਂਪਟਨ 'ਚ ਵਾਪਰਿਆ।
ਰਜਤ ਦੀ ਮੌਤ ਤੋਂ ਬਾਅਦ ਫਗਵਾੜਾ ਦੇ ਪ੍ਰੀਤ ਨਗਰ 'ਚ ਸੋਗ ਹੈ। ਕੱਲ੍ਹ ਜਦੋਂ ਉਹ ਘਰੋਂ ਕੰਮ ’ਤੇ ਜਾਣ ਲਈ ਨਿਕਲਿਆ ਤਾਂ ਰਸਤੇ ਵਿੱਚ ਇੱਕ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਵਿੱਚ ਉਸ ਦੀ ਮੌਤ ਹੋ ਗਈ। ਜਿਵੇਂ ਹੀ ਇਹ ਦੁੱਖਦਾਈ ਖ਼ਬਰ ਇਲਾਕੇ ਵਿੱਚ ਪੁੱਜੀ ਤਾਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਹਾਸਲ ਜਾਣਕਾਰੀ ਅਨੁਸਾਰ ਰਜਤ ਕੁਮਾਰ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਇਸ ਸਾਰੀ ਘਟਨਾ ਬਾਰੇ ਉਨ੍ਹਾਂ ਨੂੰ ਕੈਨੇਡਾ ਤੋਂ ਕਿਸੇ ਜਾਣਕਾਰ ਨੇ ਜਾਣਕਾਰੀ ਦਿੱਤੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)