ਨੌਕਰੀਆਂ ਪੰਜਾਬੀਆਂ ਨੂੰ ਹੀ ਦੇਵਾਂਗੇ, ਬਾਹਰਲਾ ਨਹੀਂ ਖ਼ਰੀਦ ਸਕੇਗਾ ਜ਼ਮੀਨ, ਗੈਂਗਸਟਰ ਤੇ ਤਸਕਰਾਂ ਦਾ ਕਰਾਂਗੇ ਖ਼ਾਤਮਾ-ਸੁਖਬੀਰ ਬਾਦਲ
ਬਾਦਲ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਆਟਾ ਦਾਲ ਸਕੀਮ ਮੁੜ ਤੋਂ ਵਾਪਸ ਲਿਆਂਦੀ ਜਾਵੇਗੀ, ਇਸ ਤੋਂ ਇਲਾਵਾ ਸ਼ਗਨ ਤੇ ਪੈਨਸ਼ਨ ਸਕੀਮ ਦੀ ਰਕਮ ਵੀ ਦੁੱਗਣੀ ਕੀਤੀ ਜਾਵੇਗੀ।
Punjab News: ਸ਼੍ਰੋਮਣੀ ਅਕਾਲੀ ਦਲ (Shiromni Akali Dal) ਦੇ ਮੁੜ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ (Sukhbir Badal) ਵੱਲੋਂ ਵਿਸਾਖੀ 'ਤੇ ਪਹਿਲੀ ਵੱਡੀ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਚੋਖਾ ਇਕੱਠ ਕਰਨ ਵਿੱਚ ਵੀ ਸਫ਼ਲ ਨਜ਼ਰ ਆਈ ਇਸ ਮੌਕੇ ਬਾਦਲ ਨੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਅਪੀਲ ਕਰਦਿਆਂ ਵੱਡਾ ਐਲਾਨ ਕੀਤਾ ਹੈ।
ਇਸ ਮੌਕੇ ਸੁਖਬੀਰ ਬਾਦਲ ਨੇ ਸਟੇਜ ਤੋਂ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ...ਪੰਜਾਬ ਦੀਆਂ ਨੌਕਰੀਆਂ ਪੰਜਾਬੀ ਨੌਜਵਾਨਾਂ ਨੂੰ ਹੀ ਦੇਵਾਂਗੇ। ਪੰਜਾਬ ਵਿੱਚ ਵਾਹੀਯੋਗ ਜਮੀਨ ਕੇਵਲ ਪੰਜਾਬੀ ਹੀ ਖਰੀਦ ਸਕਣਗੇ, ਕੋਈ ਬਾਹਰੀ ਨਹੀਂ। ਪੰਜਾਬ ਵਿੱਚੋਂ ਗੈਂਗਸਟਰ ਅਤੇ ਨਸ਼ਿਆਂ ਦਾ ਕਰਾਂਗੇ ਖ਼ਾਤਮਾ। ਜਿਹੜੇ ਕਿਸਾਨਾਂ ਕੋਲ ਕੋਈ ਟਿਊਬਵੈਲ ਕੁਨੈਕਸ਼ਨ ਨਹੀਂ, ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ ।
ਪੰਜਾਬ ਪੰਜਾਬੀਆਂ ਦਾ...
— Sukhbir Singh Badal (@officeofssbadal) April 14, 2025
*ਪੰਜਾਬ ਦੀਆਂ ਨੌਕਰੀਆਂ ਪੰਜਾਬੀ ਨੌਜਵਾਨਾਂ ਨੂੰ ਹੀ ਦੇਵਾਂਗੇ।
* ਪੰਜਾਬ ਵਿੱਚ ਵਾਹੀਯੋਗ ਜਮੀਨ ਕੇਵਲ ਪੰਜਾਬੀ ਹੀ ਖਰੀਦ ਸਕਣਗੇ, ਕੋਈ ਬਾਹਰੀ ਨਹੀਂ।
*ਪੰਜਾਬ ਵਿੱਚੋਂ ਗੈਂਗਸਟਰ ਅਤੇ ਨਸ਼ਿਆਂ ਦਾ ਕਰਾਂਗੇ ਖ਼ਾਤਮਾ।
*ਜਿਹੜੇ ਕਿਸਾਨਾਂ ਕੋਲ ਕੋਈ ਟਿਊਬਵੈਲ ਕੁਨੈਕਸ਼ਨ ਨਹੀਂ, ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਨਵੇਂ ਕੁਨੈਕਸ਼ਨ… pic.twitter.com/w25QIsXhZu
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਵਰਕਰ ਹੀ ਵਾਧੂ ਹਨ ਬੱਸ ਉਹ ਤਕੜੇ ਹੋ ਜਾਣ ਤਾਂ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਜਦੋਂ ਪੰਜਾਬੀਆਂ ਤੇ ਪੰਥ ਦੀ ਸਰਕਾਰ ਆਵੇਗੀ ਤਾਂ ਪੰਜਾਬ ਵਿੱਚ ਕੋਈ ਵੀ ਗੈਂਗਸਟਰ ਤੇ ਤਸਕਰ ਨਹੀਂ ਦਿਸੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ।
ਇਸ ਮੌਕੇ ਬਾਦਲ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਆਟਾ ਦਾਲ ਸਕੀਮ ਮੁੜ ਤੋਂ ਵਾਪਸ ਲਿਆਂਦੀ ਜਾਵੇਗੀ, ਇਸ ਤੋਂ ਇਲਾਵਾ ਸ਼ਗਨ ਤੇ ਪੈਨਸ਼ਨ ਸਕੀਮ ਦੀ ਰਕਮ ਵੀ ਦੁੱਗਣੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਬਾਹਰੀ ਵਿਅਕਤੀ ਪੰਜਾਬੀਆਂ ਦੀ ਜ਼ਮੀਨ ਨਹੀਂ ਖ਼ਰੀਦ ਸਕੇਗਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਵਾਰ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਓ, ਜੇਕਰ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਮੈਂ ਜ਼ਿੰਦਗੀ ਭਰ ਚੋਣ ਨਹੀਂ ਲੜਾਂਗਾ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਪੰਜਾਬ 'ਚ ਆਪਣੀ ਸਰਕਾਰ ਲਿਆ ਦਿਓ, ਪੰਜਾਬ ਨੂੰ ਨੰਬਰ 1 ਸੂਬਾ ਬਣਾ ਦਿਆਂਗੇ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਹ ਅਜਿਹਾ ਨਾ ਕਰ ਸਕੇ ਤਾਂ ਜਿੰਦਗੀ ਭਰ ਚੋਣ ਨਹੀਂ ਲੜਨਗੇ।





















