ਗੈਂਗਸਟਰ ਕੁਲਵੀਰ ਨਰੂਆਣਾ ਦੇ ਦੋ ਸਾਥੀਆਂ ਦਾ ਗੋਲੀਆਂ ਮਾਰ ਕਤਲ, ਬੰਬੀਹਾ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ
ਪੰਜਾਬ ਦੇ ਬਠਿੰਡਾ 'ਚ ਬੁੱਧਵਾਰ ਦੁਪਹਿਰ ਨੂੰ ਲਹਿਰਾ ਮੁਹੱਬਤ ਨੇੜੇ ਪਿੰਡ ਲਹਿਰਾ ਖਾਨਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਗੈਂਗ ਵਾਰ 'ਚ ਸਾਬਕਾ ਗੈਂਗਸਟਰ ਕੁਲਵੀਰ ਸਿੰਘ ਨਰੂਆਣਾ ਦੇ ਦੋ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਬਠਿੰਡਾ: ਪੰਜਾਬ ਦੇ ਬਠਿੰਡਾ 'ਚ ਬੁੱਧਵਾਰ ਦੁਪਹਿਰ ਨੂੰ ਲਹਿਰਾ ਮੁਹੱਬਤ ਨੇੜੇ ਪਿੰਡ ਲਹਿਰਾ ਖਾਨਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਗੈਂਗ ਵਾਰ 'ਚ ਸਾਬਕਾ ਗੈਂਗਸਟਰ ਕੁਲਵੀਰ ਸਿੰਘ ਨਰੂਆਣਾ ਦੇ ਦੋ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵਾਂ ਨੂੰ ਗੰਭੀਰ ਹਾਲਤ 'ਚ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੈਂਗ ਵਾਰ ਦੀ ਸੂਚਨਾ ਮਿਲਦੇ ਹੀ ਐਸਐਸਪੀ ਬਠਿੰਡਾ ਅਜੇ ਮਲੂਜਾ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ। ਇਸ ਦੌਰਾਨ ਦਵਿੰਦਰ ਬੰਬੀਹਾ ਗਰੁੱਪ ਦੇ ਸੁੱਖਾ ਧੁੰਨੀਕੇ ਨੇ ਦੋਵਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਫੇਸਬੁੱਕ 'ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਉਸ ਨੂੰ ਮਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਕਰੀਬ 1.30 ਵਜੇ ਮਨਪ੍ਰੀਤ ਸਿੰਘ ਛੱਲਾ (32) ਅਤੇ ਉਸ ਦਾ ਸਾਥੀ ਵਿੱਕੀ ਸਿੰਘ (26) ਕਿਸੇ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਸਾਹਿਬ ਲਹਿਰਾਖਾਨਾ ਪੁੱਜੇ ਸਨ। ਉਹ ਗੁਰਦੁਆਰੇ ਤੋਂ ਬਾਹਰ ਨਿਕਲੇ ਤਾਂ ਪਹਿਲਾਂ ਤੋਂ ਬੈਠੇ ਬਦਮਾਸ਼ ਉਨ੍ਹਾਂ 'ਤੇ ਅੰਨੇਵਾਹ ਫਾਈਰਿੰਗ ਕਰ ਲੱਗੇ।ਵਿੱਕੀ ਅਤੇ ਮਨਪ੍ਰੀਤ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :