ਬੈਂਕ ਦੇ ਸਕਿਊਰਿਟੀ ਗਾਰਡ ਦੀ ਦਲੇਰੀ ਨਾਲ ਬੈਂਕ ਨੂੰ ਲੁੱਟਣ ਤੋਂ ਬਚਾਇਆ, ਗਾਰਡ ਨੂੰ ਜ਼ਖਮੀ ਕਰਕੇ ਲੁਟੇਰੇ ਫ਼ਰਾਰ
ਅੱਜ ਮੋਗਾ ਜ਼ਿਲੇ ਦੇ ਪਿੰਡ ਦਾਰਾਪੁਰ 'ਚ ਇੰਡਸਇੰਡ ਬੈਂਕ 'ਚ ਬੈਂਕ ਦੇ ਸਕਿਊਰਿਟੀ ਗਾਰਡ ਦੀ ਹੁਸ਼ਿਆਰੀ ਨਾਲ ਬੈਂਕ 'ਚ ਲੁੱਟ ਹੋਣ ਤੋਂ ਬਚਾਅ ਹੋ ਗਿਆ ਹੈ। ਉਕਤ ਲੁਟੇਰੇ ਗਾਰਡ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ।
ਮੋਗਾ : ਅੱਜ ਮੋਗਾ ਜ਼ਿਲੇ ਦੇ ਪਿੰਡ ਦਾਰਾਪੁਰ 'ਚ ਇੰਡਸਇੰਡ ਬੈਂਕ 'ਚ ਬੈਂਕ ਦੇ ਸਕਿਊਰਿਟੀ ਗਾਰਡ ਦੀ ਹੁਸ਼ਿਆਰੀ ਨਾਲ ਬੈਂਕ 'ਚ ਲੁੱਟ ਹੋਣ ਤੋਂ ਬਚਾਅ ਹੋ ਗਿਆ ਹੈ। ਉਕਤ ਲੁਟੇਰੇ ਗਾਰਡ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਸੁਰੱਖਿਆ ਗਾਰਡ ਨੇ ਦੱਸਿਆ ਕਿ ਅੱਜ ਤਿੰਨ ਮੋਟਰਸਾਈਕਲ ਸਵਾਰ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਅਤੇ ਬੈਂਕ ਅੰਦਰ ਦਾਖਲ ਹੋਣ ਲੱਗੇ ਤਾਂ ਮੈਂ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਮੂੰਹਾਂ ਤੋਂ ਕੱਪੜਾ ਉਤਾਰਨ ਲਈ ਕਿਹਾ ਤਾਂ ਉਨ੍ਹਾਂ ਤਿੰਨਾਂ ਨੇ ਮੇਰੀ ਰਾਈਫਲ ਖਿੱਚ ਲਈ ਅਤੇ ਤਲਵਾਰ ਨਾਲ ਮੇਰੇ ਤੇ ਤਿੰਨ ਵਾਰ ਕਰ ਦਿੱਤੇ ਅਤੇ ਮੈਂ ਉਨ੍ਹਾਂ ਨੂੰ ਮਾਰਿਆ ਤੇ ਬਹਾਦਰੀ ਨਾਲ ਲੜਿਆ ਅਤੇ ਮੈਂ ਦੋ ਹਵਾਈ ਫਾਇਰ ਵੀ ਕੀਤੇ, ਫਿਰ ਉਹ ਮੋਟਰ ਸਾਈਕਲ 'ਤੇ ਤਲਵਾਰਾਂ ਲਹਿਰਾਉਂਦੇ ਭੱਜ ਗਏ।
ਇਸ ਦੇ ਨਾਲ ਹੀ ਬੈਂਕ ਲੁੱਟਣ ਤੋਂ ਬਚ ਗਿਆ। ਬੈਂਕ ਦੇ ਵੱਡੇ ਅਫਸਰ ਆਉਣ ਤੋਂ ਬਾਅਦ ਹੀ ਸੀ.ਸੀ.ਟੀ.ਵੀ. ਚੈਕ ਕੀਤੇ ਜਾਣਗੇ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਅਤੇ ਅਸੀਂ ਇੱਥੇ ਪਹੁੰਚੇ। ਲੁਟੇਰਿਆਂ ਦੇ ਭੱਜਣ ਦੀ ਵੀਡੀਓ ਵਾਇਰਲ ਹੋਈ ਹੈ, ਅਸੀਂ ਆਸ-ਪਾਸ ਦੇ ਪਿੰਡਾਂ 'ਚ ਟੀਮਾਂ ਭੇਜ ਦਿੱਤੀਆਂ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਅੱਜ ਮੋਗਾ ਜ਼ਿਲੇ ਦੇ ਪਿੰਡ ਦਾਰਾਪੁਰ 'ਚ ਇੰਡਸਇੰਡ ਬੈਂਕ 'ਚ ਬੈਂਕ ਦੇ ਸਕਿਊਰਿਟੀ ਗਾਰਡ ਦੀ ਹੁਸ਼ਿਆਰੀ ਨਾਲ ਬੈਂਕ 'ਚ ਲੁੱਟ ਹੋਣ ਤੋਂ ਬਚਾਅ ਹੋ ਗਿਆ ਹੈ। ਉਕਤ ਲੁਟੇਰੇ ਗਾਰਡ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।