Barnala news: ਫਲਸਤੀਨੀਆਂ ਦਾ ਕਤਲੇਆਮ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੋਕ, ਕੇਂਦਰ ਸਰਕਾਰ ਕੋਲ ਰੱਖੀ ਇਹ ਮੰਗ
Barnala news: ਬਰਨਾਲਾ 'ਚ ਕ੍ਰਾਂਤੀਕਾਰੀ ਜਥੇਬੰਦੀਆਂ/ਪਾਰਟੀਆਂ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਸਦਰ ਬਜ਼ਾਰ ਤੋਂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਬਰਨਾਲਾ ਤੱਕ ਜੋਰਦਾਰ ਮਾਰਚ ਕੱਢਿਆ ਗਿਆ।
Barnala news: ਬਰਨਾਲਾ ਵਿੱਚ ਮੁਸਲਿਮ ਭਾਈਚਾਰੇ ਅਤੇ ਵੱਖ-ਵੱਖ ਜਥੇਬੰਦੀਆਂ ਨੇ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ’ਤੇ ਥੋਪੀ ਗਈ ਮਨਮਾਨੀ ਜੰਗ ਨੂੰ ਰੋਕਣ ਲਈ ਰੋਸ ਪ੍ਰਦਰਸ਼ਨ ਕੀਤਾ ਹੈ।
ਦੱਸ ਦਈਏ ਕਿ ਕ੍ਰਾਂਤੀਕਾਰੀ ਜਥੇਬੰਦੀਆਂ/ਪਾਰਟੀਆਂ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਸਦਰ ਬਜ਼ਾਰ ਤੋਂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਬਰਨਾਲਾ ਤੱਕ ਜੋਰਦਾਰ ਮਾਰਚ ਕੱਢਿਆ ਗਿਆ।
ਇਹ ਪ੍ਰਦਰਸ਼ਨ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ 'ਤੇ ਥੋਪੀ ਗਈ ਮਨਮਾਨੀ ਜੰਗ ਨੂੰ ਰੋਕਣ ਲਈ ਕੀਤਾ ਗਿਆ ਸੀ। ਇਸ ਸਮੇਂ ਧਰਨਾਕਾਰੀ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ਵਿਰੁੱਧ ਨਾਜਾਇਜ਼ ਜੰਗ ਛੇੜੀ ਜਾ ਰਹੀ ਹੈ।
ਇਹ ਵੀ ਪੜ੍ਹੋ: Lok Sabha Elections 2024: ਮਾਂ ਆਪਣੇ ਬੱਚਿਆਂ ਨੂੰ ਸੁਣਾ ਸਕਦੀ ਹੈ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ, ਇੱਕ ਸੀ ਕਾਂਗਰਸ-ਮਾਨ
ਪਾਣੀ, ਬਿਜਲੀ, ਦਵਾਈ ਅਤੇ ਬੁਨਿਆਦੀ ਮਨੁੱਖੀ ਲੋੜਾਂ ਤੋਂ ਵਾਂਝੇ ਫਲਸਤੀਨੀ ਲੋਕ ਮਰਨ ਲਈ ਮਜਬੂਰ ਹਨ। ਅਜਿਹਾ ਕਰਨਾ ਬੁਨਿਆਦੀ ਮਨੁੱਖੀ ਅਧਿਕਾਰਾਂ 'ਤੇ ਹਮਲਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।
ਬੁਲਾਰਿਆਂ ਨੇ "ਫ਼ਲਸਤੀਨੀ ਲੋਕਾਂ ਵਿਰੁੱਧ ਬੇਇਨਸਾਫ਼ੀ ਜੰਗ ਬੰਦ ਕਰੋ, ਫਲਸਤੀਨ ਨੂੰ ਆਜ਼ਾਦ ਕਰੋ, ਇਜ਼ਰਾਈਲੀ ਫ਼ੌਜਾਂ ਨੂੰ ਫਲਸਤੀਨ ਵਿੱਚੋਂ ਬਾਹਰ ਕੱਢੋ" ਦੇ ਨਾਅਰੇ ਲਾਏ।
ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ’ਤੇ ਚਲਾਈ ਜਾ ਰਹੀ ਬੇਇਨਸਾਫ਼ੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਜੰਗ ਵਿੱਚ ਵੀਹ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ, ਲੱਖਾਂ ਜ਼ਖ਼ਮੀ ਹੋਏ, 19 ਲੱਖ ਲੋਕ ਬੇਘਰ ਹੋਏ।
ਹਸਪਤਾਲ ਕਬਰਸਤਾਨਾਂ ਵਿੱਚ ਤਬਦੀਲ ਹੋ ਗਏ ਹਨ। ਇਸ ਲਈ ਇਹ ਜੰਗ ਨਹੀਂ ਹੈ, ਇਹ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਹੈ। ਇਹ ਬੰਦ ਹੋਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।