ਪੜਚੋਲ ਕਰੋ

Punjab News: ਨਹੀਂ ਮੁੜੇਗੀ ਭਗਵੰਤ ਮਾਨ ਸਰਕਾਰ! ਵਿਧਾਨ ਸਭਾ 'ਚ 'ਭਰੋਸਗੀ ਮਤਾ' ਲਿਆਉਣ ਦਾ ਐਲਾਨ

Chandigarh: ਭਗਵੰਤ ਮਾਨ ਸਰਕਾਰ ਵਿਧਾਨ ਸਭਾ ਵਿੱਚ 'ਭਰੋਸਗੀ ਮਤਾ' ਹਰ ਹਾਲ ਵਿੱਚ ਲਿਆਏਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ 'ਭਰੋਸਗੀ ਮਤਾ' ਪੇਸ਼ ਕਰਨਗੇ।

Chandigarh: ਭਗਵੰਤ ਮਾਨ ਸਰਕਾਰ ਵਿਧਾਨ ਸਭਾ ਵਿੱਚ 'ਭਰੋਸਗੀ ਮਤਾ' ਹਰ ਹਾਲ ਵਿੱਚ ਲਿਆਏਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ 'ਭਰੋਸਗੀ ਮਤਾ' ਪੇਸ਼ ਕਰਨਗੇ। ਇਸ ਦੇ ਨਾਲ ਹੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਪਹਿਲਾਂ ਇਹ ਇਜਲਾਸ ਇੱਕ ਦਿਨ ਦਾ ਸੀ ਪਰ ਹੁਣ ਇਸ ਦੀ ਮਿਆਦ ਵਧਾ ਕੇ 3 ਅਕਤੂਬਰ ਕਰ ਦਿੱਤੀ ਹੈ।

ਉਧਰ, ਵਿਰੋਧੀ ਧਿਰਾਂ ਭਰੋਸਗੀ ਮਤੇ ਦੀ ਜੰਮ ਦੇ ਮੁਖਾਲਫਤ ਕਰ ਰਹੀਆਂ ਹਨ। ਵਿਰੋਧੀ ਧਿਰਾਂ ਨੇ ‘ਆਪ’ ਦੀ ਇਸ ਪੇਸ਼ਕਦਮੀ ਨੂੰ ਪ੍ਰਾਪੇਗੰਡਾ ਤੇ ਡਰਾਮਾ ਕਰਾਰ ਦਿੰਦਿਆਂ ਸੂਬੇ ਦੇ ਲੋਕਾਂ ’ਤੇ ਬੋਝ ਕਰਾਰ ਦਿੱਤਾ ਹੈ। ਭਰੋਸਗੀ ਮਤੇ ਨਾਲ ਜਿੱਥੇ ਆਮ ਆਦਮੀ ਪਾਰਟੀ ਆਪਣੀ ਤਾਕਤ ਵਿਖਾਏਗੀ, ਉੱਥੇ ਹੀ ‘ਅਪਰੇਸ਼ਨ ਲੋਟਸ’ ਦੇ ਵਿਰੋਧ ਵਿੱਚ ਬੀਜੇਪੀ ਨੂੰ ਨਿਸ਼ਾਨਾ ਬਣਾਏਗੀ। ਦਰਅਸਲ ਭਰੋਸਗੀ ਮਤੇ ਕਰਕੇ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਲੈ ਕੇ ਪਿਛਲੇ ਦਿਨਾਂ ਦੌਰਾਨ ਸੂਬੇ ਦੇ ਰਾਜਪਾਲ ਤੇ ਸਰਕਾਰ ਦਰਮਿਆਨ ਖਿੱਚੋਤਾਣ ਵੀ ਚੱਲਦੀ ਹੀ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 22 ਸਤੰਬਰ ਨੂੰ ਹੋਣ ਵਾਲਾ ਇਜਲਾਸ ਇੱਕ ਦਿਨ ਪਹਿਲਾਂ ਹੀ 21 ਸਤੰਬਰ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਭਰੋਸਗੀ ਮਤੇ ਲਈ ਸੈਸ਼ਨ ਬੁਲਾਉਣਾ ਗਲਤ ਹੈ। ਉਸ ਤੋਂ ਬਾਅਦ ਸਰਕਾਰ ਨੇ 27 ਸਤੰਬਰ ਨੂੰ ਮੁੜ ਇਜਲਾਸ ਸੱਦਣ ਦਾ ਫੈਸਲਾ ਕੀਤਾ ਸੀ। 

ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ‘ਅਪਰੇਸ਼ਨ ਲੋਟਸ’ ਦੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਬੀਜੇਪੀ ਉਨ੍ਹਾਂ ਦੇ ਵਿਧਾਇਕਾਂ ਨੂੰ ਖਰਦੀਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਗੀ ਮਤਾ ਲਿਆਉਣ ਲਈ ਵਿਸ਼ੇਸ਼ ਸੈਸ਼ਨ ਬੁਲਾ ਲਿਆ ਸੀ। ਵਿਰੋਧੀ ਪਾਰਟੀਆਂ ਦੇ ਕਹਿਣ ਉੱਪਰ ਰਾਜਪਾਲ ਨੇ ਵਿਸ਼ੇਸ਼ ਸੈਸ਼ਨ ਲਈ ਆਗਿਆ ਨਹੀਂ ਦਿੱਤੀ ਸੀ।

ਵਿਰੋਧੀ ਪਾਰਟੀਆਂ ਵੱਲੋਂ ਡਰਾਮਾ ਕਰਾਰ
ਵਿਰੋਧੀ ਪਾਰਟੀਆਂ ਨੇ ‘ਆਪ’ ਆਗੂਆਂ ਦੇ ਦਾਅਵਿਆਂ ਨੂੰ ਡਰਾਮਾ ਕਰਾਰ ਦਿੱਤਾ ਹੈ। ਭਾਜਪਾ ਨੇ ਤਾਂ ਸੂਬੇ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਇਸ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਸੀ ਤੇ ਅਕਾਲੀ ਦਲ ਨੇ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਤੇ ਈਡੀ ਹਵਾਲੇ ਕਰਨ ਦੀ ਮੰਗ ਕੀਤੀ ਸੀ। ਲਿਹਾਜ਼ਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ ਗਰਮਾ ਗਰਮ ਰਹਿਣ ਦੇ ਆਸਾਰ ਹਨ ਤੇ ਇਸ ਮੁੱਦੇ ’ਤੇ ਸਰਕਾਰ ਤੇ ਵਿਰੋਧੀ ਧਿਰ ਵਿੱਚ ਟਕਰਾਅ ਹੋ ਸਕਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ

ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ

ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...

PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-12-2025)

ਲਾਲ ਲਕੀਰ ਇਲਾਕਿਆਂ 'ਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ! ਹੁਣ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ

Punjab News: ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
Embed widget