Punjab News: ਭਗਵੰਤ ਮਾਨ ਦੱਸਣ ਕਿ ਜੇਲ੍ਹ 'ਚ ਬੈਠਾ ਲਾਰੈਂਸ ਬਿਸ਼ਨੋਈ ਖੁੱਲ੍ਹੇਆਮ ਵੀਡੀਓ ਕਾਲਾਂ ਕਿਵੇਂ ਕਰ ਰਿਹਾ: ਬਲਕੌਰ ਸਿੰਘ
Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਹੈ ਤੇ ਇਹੋ ਕਾਰਨ ਹੈ ਕਿ ਲਾਰੈਂਸ ਦੀਆਂ ਜੇਲ੍ਹ...
![Punjab News: ਭਗਵੰਤ ਮਾਨ ਦੱਸਣ ਕਿ ਜੇਲ੍ਹ 'ਚ ਬੈਠਾ ਲਾਰੈਂਸ ਬਿਸ਼ਨੋਈ ਖੁੱਲ੍ਹੇਆਮ ਵੀਡੀਓ ਕਾਲਾਂ ਕਿਵੇਂ ਕਰ ਰਿਹਾ: ਬਲਕੌਰ ਸਿੰਘ Bhagwant Maan tell how Lawrence Bishnoi sitting in jail is making video calls openly: Balkaur Singh Punjab News: ਭਗਵੰਤ ਮਾਨ ਦੱਸਣ ਕਿ ਜੇਲ੍ਹ 'ਚ ਬੈਠਾ ਲਾਰੈਂਸ ਬਿਸ਼ਨੋਈ ਖੁੱਲ੍ਹੇਆਮ ਵੀਡੀਓ ਕਾਲਾਂ ਕਿਵੇਂ ਕਰ ਰਿਹਾ: ਬਲਕੌਰ ਸਿੰਘ](https://feeds.abplive.com/onecms/images/uploaded-images/2023/09/18/48764d1f03967cde633ca894c13fe8491695011076386496_original.jpg?impolicy=abp_cdn&imwidth=1200&height=675)
Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਹੈ ਤੇ ਇਹੋ ਕਾਰਨ ਹੈ ਕਿ ਲਾਰੈਂਸ ਦੀਆਂ ਜੇਲ੍ਹ ਵਿੱਚੋਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹੁਣ ਖੁੱਲ੍ਹੇਆਮ ਫੋਨ ਕਾਲਾਂ ਹੋਣ ਦੇ ਤੱਥ ਸਾਹਮਣੇ ਆਉਣ ’ਤੇ ਸਰਕਾਰ ਦਾ ਕੋਈ ਵੀ ਨੁਮਇੰਦਾ, ਆਗੂ ਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਪੰਜਾਬ ਦੇ ਪ੍ਰਬੰਧ ’ਤੇ ਬੋਲ ਰਿਹਾ ਹੈ।
ਉਨ੍ਹਾਂ ਨੇ ਐਤਵਾਰ ਨੂੰ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਜਵਾਬ ਦੇਣ ਕਿ ਜੇਲ੍ਹ ਵਿੱਚ ਬੈਠਾ ਬਿਸ਼ਨੋਈ ਇਸ ਤਰ੍ਹਾਂ ਫੋਨ ’ਤੇ ਬਾਹਰ ਸੰਪਰਕ ਬਣਾ ਕੇ ਫ਼ਿਰੌਤੀਆਂ ਮੰਗ ਰਿਹਾ ਹੈ ਤੇ ਉਨ੍ਹਾਂ ਵੱਲੋਂ ਕਿਸੇ ਦਾ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੂੰ ਛੱਡ ਕੇ ਬਾਕੀ ‘ਆਪ’ ਸਰਕਾਰ ਦੇ ਵਿਧਾਇਕ ਗੈਂਗਸਟਰਵਾਦ ਨੂੰ ਹੁਲਾਰਾ ਦੇ ਰਹੇ ਹਨ, ਜਿਸ ਕਾਰਨ ਕੋਈ ਵੀ ਜ਼ੁਬਾਨ ਨਹੀਂ ਖੋਲ੍ਹ ਰਿਹਾ।
ਉਨ੍ਹਾਂ ਆਗੂਆਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਤੁਲਨਾ ਪੰਜਾਬ ਵਿੱਚ ਹੁੰਦੇ ਆਮ ਕਤਲਾਂ ਨਾਲ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੁਨੀਆਂ ਦਾ ਸੈਲੀਬ੍ਰਿਟੀ ਸੀ, ਉਸ ਦਾ ਕਤਲ ਕੋਈ ਆਮ ਗੱਲ ਨਹੀਂ ਤੇ ਸਰਕਾਰ ਨੂੰ ਇਹ ਹੀ ਆਮ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਕਾਰਨ ਸਹਿਮ ਦਾ ਮਾਹੌਲ ਹੈ ਜਿਨ੍ਹਾਂ ਤੋਂ ਡਰਦੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ।
ਇਹ ਵੀ ਪੜ੍ਹੋ: Punjab BJP: ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਐਲਾਨੇ ਪੰਜਾਬ ਦੇ ਜਰਨੈਲ, ਦੂਜੀਆਂ ਪਾਰਟੀਆਂ ਛੱਡ ਕੇ ਆਏ ਲੀਡਰਾਂ ਨੇ ਸੰਭਾਲੀ ਕਮਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: H 1B Visa in USA: ਅਮਰੀਕਾ 'ਚ ਲੱਗੇਗਾ H 1B Visa ਵੀਜ਼ਾ 'ਤੇ ਬੈਨ! ਰਿਪਬਲਿਕਨ ਪਾਰਟੀ ਦਾ ਐਲਾਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)