ਪੜਚੋਲ ਕਰੋ
Advertisement
ਅਕਾਲੀ ਦਲ ਦਾ ਵੱਡਾ ਇਲਜ਼ਾਮ:ਬਾਦਲ ਤੋਂ ਪੁੱਛਗਿੱਛ ਵੇਲੇ SIT ਨੇ ਲਿਆਂਦੇ ਦੋ ਨਕਲੀ DSP, ਹਾਈਕੋਰਟ ਦੇ ਹੁਕਮਾਂ ਦੀ ਕੀਤੀ ਉਲੰਘਣਾ
ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾਏ ਹਨ। ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਪੁਲਿਸ ਨੂੰ ਐਸਆਈਟੀ ਤੇ ਫਰਜ਼ੀ ਪੁਲਿਸ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਸ਼ਿਕਾਇਤ ਦੇਵੇਗਾ।
ਚੰਡੀਗੜ੍ਹ: ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਕੈਪਟਨ ਸਰਕਾਰ ਦੀ ਨਵੀਂ ਐਸਆਈਟੀ (SIT) ਨਵੇਂ ਵਿਵਾਦਾਂ ਵਿੱਚ ਫਸ ਗਈ ਹੈ। ਸਿੱਟ ਨਾਲ ਦੋ ਅਜਿਹੇ ਪੁਲਿਸ ਅਧਿਕਾਰੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਆਏ ਸਨ, ਜਿਨ੍ਹਾਂ ਨੂੰ ਅਕਾਲੀ ਦਲ ਨੇ ਨਕਲੀ ਅਫਸਰ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ।
ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾਏ ਹਨ। ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਪੁਲਿਸ ਨੂੰ ਐਸਆਈਟੀ ਤੇ ਫਰਜ਼ੀ ਪੁਲਿਸ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਸ਼ਿਕਾਇਤ ਦੇਵੇਗਾ।
ਮਜੀਠੀਆ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਵਿੱਚ 22 ਜੂਨ ਨੂੰ ਸੇਵਾ ਮੁਕਤ ਕਾਨੂੰਨ ਅਧਿਕਾਰੀ ਵਿਜੇ ਸਿੰਗਲਾ ਤੇ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਜਤਿੰਦਰਬੀਰ ਨੂੰ ਇਹ ਸਿੱਟ ਦਾ ਡੀਐਸਪੀ ਬਣਾ ਕੇ ਲਿਆਈ ਸੀ ਤੇ ਅਸੀਂ ਨਕਲੀ ਸਿੰਗਲਾ ਨੂੰ ਅੰਦਰ ਪਛਾਣ ਲਿਆ। ਅਸੀਂ ਤਦ ਹੀ ਉਨ੍ਹਾਂ ਦੀਆਂ ਤਸਵੀਰਾਂ ਲੈ ਲਈਆਂ ਸਨ।
ਅਕਾਲੀ ਦਲ ਦਾ ਇਲਜ਼ਾਮ ਹੈ ਕਿ ਸਿੱਟ ਨੇ ਉਸ ਦੇ ਉੱਚ ਆਗੂਆਂ ਨਾਲ ਝੂਠ ਬੋਲਿਆ ਕਿ ਉਹ ਦੋਵੇਂ ਡੀਐਸਪੀ ਹਨ। ਸਿੱਟ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਿਉਂਕਿ ਹਾਈ ਕੋਰਟ ਨੇ ਕਿਹਾ ਸੀ ਕਿ ਸਿਰਫ ਤਿੰਨ ਆਈਪੀਐਸ ਅਧਿਕਾਰੀਆਂ ਦੀ SIT ਇਸ ਕੇਸ ਦੀ ਫ਼ਾਈਨਲ ਜਾਂਚ ਰਿਪੋਰਟ ਤੋਂ ਪਹਿਲਾਂ ਹੋਰ ਕਿਸੇ ਨਾਲ ਇਸ ਜਾਂਚ ਬਾਰੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਜਾਣਕਾਰੀ ਸ਼ੇਅਰ ਨਹੀਂ ਕਰੇਗੀ, ਮੀਡੀਆ ਨਾਲ ਵੀ ਨਹੀਂ।

ਸਿੱਟ ਇਸ ਮਾਮਲੇ ਦੀ ਜਾਂਚ ਸਬੰਧਤ ਮੈਜਿਸਟਰੇਟ ਤੋਂ ਇਲਾਵਾ ਕਿਸੇ ਹੋਰ ਚੌਥੇ ਵਿਅਕਤੀ ਨਾਲ ਸਾਂਝਾ ਨਹੀਂ ਕਰੇਗੀ, ਪਰ ਐਸਆਈਟੀ ਨੇ ਬਾਹਰੀ ਲੋਕਾਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ। ਅਕਾਲੀ ਦਲ ਨੇ ਇਹ ਦਸਤਾਵੇਜ਼ ਪੇਸ਼ ਕੀਤੇ ਕਿ ਉਹੀ ਕਾਨੂੰਨ ਅਧਿਕਾਰੀ ਵਿਜੈ ਸਿੰਗਲਾ ਆਪਣੀ ਨੌਕਰੀ ਦੌਰਾਨ 1500 ਕਰੋੜ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਲਈ ਲੁਧਿਆਣਾ ਦੀ ਸੈਸ਼ਨ ਕੋਰਟ ਵਿੱਚ ਪੇਸ਼ ਹੋਇਆ ਕਰਦਾ ਸੀ ਤੇ ਕੇਸ ਰੱਦ ਵੀ ਹੋ ਗਿਆ ਸੀ।
ਮਜੀਠੀਆ ਨੇ ਕਿਹਾ ਕਿ ਇਸ ਲਾਅ ਅਫ਼ਸਰ ਨੂੰ ਕੈਪਟਨ ਸਰਕਾਰ ਨੇ ਸਿੱਟ ਨਾਲ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਸਮੇਂ ਪਲਾਂਟ ਕੀਤਾ ਗਿਆ। ਇਸ ਕੇਸ ਰਾਹੀਂ ਕਾਂਗਰਸ ਹੁਣ ਪੰਜਾਬ ਵਿੱਚ ਡਿੱਗਦੀ ਕੈਪਟਨ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਦਲ ਐਸਆਈਟੀ ਦੇ ਤਿੰਨ ਅਧਿਕਾਰੀਆਂ ਤੇ ਜਾਅਲੀ ਡੀਐਸਪੀ ਵਜੋਂ ਆਏ ਰਿਟਾਇਰਡ ਲਾਅ ਅਫਸਰ ਤੇ ਡਿਪਟੀ ਡਾਇਰੈਕਟਰ ਖਿਲਾਫ ਐਫਆਈਆਰ ਦਰਜ ਕਰਨ ਲਈ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕਰੇਗਾ।
ਇਸ ਮਾਮਲੇ ਵਿੱਚ, ਰਾਹੁਲ ਗਾਂਧੀ ਤੇ ਉਨ੍ਹਾਂ ਦੀ ਪੰਜਾਬ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਵਿਜੀਲੈਂਸ ਚੀਫ਼ ਬੀਕੇ ਉੱਪਲ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵਿਰੁੱਧ 120 ਬੀ ਤਹਿਤ ਕਾਰਵਾਈ ਕਰਨ ਲਈ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ। ਇਲਜ਼ਾਮ ਲਾਇਆ ਗਿਆ ਹੈ ਕਿ ਕੈਪਟਨ ਸਰਕਾਰ ਨੂੰ ਬਚਾਉਣ ਲਈ ਕਾਂਗਰਸ ਨੇ ਪੰਜਾਬ ਵਿੱਚ ਅਕਾਲੀ ਦਲ ਖਿਲਾਫ ਵੱਡੀ ਸਾਜਿਸ਼ ਰਚੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement