ਹੁਣ ਚਰਨਜੀਤ ਚੰਨੀ ਦਾ ਨੰਬਰ, ਈਡੀ ਦੀ ਕਾਰਵਾਈ ਮਗਰੋਂ ਬਿਕਰਮ ਮਜੀਠੀਆ ਦਾ ਚੰਨੀ 'ਤੇ ਨਿਸ਼ਾਨਾ
Bikram Majithia on CM Channi: ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਦੀ ਸਿਆਸਤ
Bikram Majithia on CM Channi: ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਭੁਪਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਦਾ ਨੰਬਰ ਆਵੇਗਾ।
ਬਿਕਰਮ ਮਜੀਠੀਆ ਨੇ ਕਿਹਾ, "ਪਹਿਲਾਂ ਇਹ ਗੱਲ ਸਭ ਦੇ ਸਾਹਮਣੇ ਰੱਖੀ ਗਈ ਸੀ, ਇਹ ਤਿੰਨ ਲੋਕਾਂ ਦੀ ਗੱਲ ਸੀ, ਚੰਨੀ, ਹਨੀ ਤੇ ਮਨੀ ਦੀ ਪਛਾਣ ਇਹ ਹੈ ਕਿ ਉਹ ਚੰਨੀ ਹਨੀ ਦੇ ਰਿਸ਼ਤੇਦਾਰ ਹਨ ਤੇ ਹਨੀ ਫੜਿਆ ਗਿਆ, ਹੁਣ ਚੰਨੀ ਦੀ ਵਾਰੀ ਹੈ। ਇਹ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੀ ਲੁੱਟ ਹੈ। ਇਹ ਹਨੀ ਦਾ ਪੈਸਾ ਨਹੀਂ ਹੈ, ਉਹ ਸਿਰਫ ਇਕ ਖਜ਼ਾਨਚੀ ਹੈ।
ਬਿਕਰਮ ਮਜੀਠੀਆ ਨੇ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ, ''10 ਕਰੋੜ ਦਾ ਕੇਸ ਫੜਿਆ ਗਿਆ ਹੈ। ਕਿੱਥੋਂ ਆਇਆ ਪੈਸਾ, ਇਹ ਹੈ ਵੱਡਾ ਘਪਲਾ, ਹੁਣ ਚੰਨੀ ਦੀ ਵਾਰੀ ਆਵੇਗੀ। ਉਨ੍ਹਾਂ ਫਿਰ ਦੁਹਰਾਇਆ ਕਿ ਇਹ ਪੈਸਾ ਚੰਨੀ ਦਾ ਹੈ। ਇਹ ਪੈਸਾ ਹਨੀ ਦਾ ਨਹੀਂ ਹੈ ਅਤੇ ਇਹ ਕਾਂਗਰਸ ਦਾ ਘੁਟਾਲਾ ਹੈ। ਕਾਨੂੰਨ ਸਭ ਤੋਂ ਵੱਡਾ ਹੈ ਤੇ ਸਭ ਲਈ ਇੱਕ ਹੈ।
ਇਹ ਵੀ ਪੜ੍ਹੋ: Bhupinder Singh Honey arrested: ਬੀਜੇਪੀ ਨੇ ਸੀਐਮ ਚੰਨੀ ਨੂੰ ਵੀ ਗ਼ੈਰ-ਕਾਨੂੰਨੀ ਮਾਈਨਿੰਗ 'ਚ ਲਪੇਟਿਆ, ਭੁਪਿੰਦਰ ਦੀ ਗ੍ਰਿਫ਼ਤਾਰੀ ਮਗਰੋਂ ਵੱਡਾ ਹਮਲਾ
ਈਡੀ ਇਸ ਲਈ ਕਰ ਰਹੀ ਕਾਰਵਾਈ
ਈਡੀ ਨੇ ਪਿਛਲੇ ਮਹੀਨੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਪੁਰਾਣੇ ਮਾਮਲੇ 'ਚ ਛਾਪੇਮਾਰੀ ਕੀਤੀ ਸੀ। ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ 8 ਕਰੋੜ ਰੁਪਏ ਬਰਾਮਦ ਕੀਤੇ ਸਨ ਤੇ ਵੀਰਵਾਰ ਨੂੰ ਭੁਪਿੰਦਰ ਸਿੰਘ ਹਨੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਜਿਸ ਤੋਂ ਬਾਅਦ ਈਡੀ ਨੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕਰ ਲਿਆ। ਈਡੀ ਵੱਲੋਂ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ।
ਕਾਂਗਰਸ ਪਾਰਟੀ ਈਡੀ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੀ ਹੈ। ਦੂਜੇ ਪਾਸੇ ਚਰਨਜੀਤ ਚੰਨੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin