ਆਰਐਸਐਸ ਦੇ ਕੈਂਪ ਦਾ ਪਤਾ ਲੱਗਦਿਆਂ ਹੀ ਪਹੁੰਚ ਗਏ ਕਿਸਾਨ, ਪੁਲਿਸ ਦੀ ਹਾਜ਼ਰੀ 'ਚ ਖੂਬ ਹੰਗਾਮਾ
ਇਸ ਖ਼ੂਨਦਾਨ ਕੈਂਪ ਦੌਰਾਨ ਸੈਂਕੜੇ ਕਿਸਾਨ ਇਕੱਠੇ ਹੋ ਗਏ ਤੇ ਕੈਂਪ ਵਾਲੇ ਸਥਾਨ ਦੇ ਅੰਦਰ ਵੜ ਕੇ ਉੱਥੇ ਪਈਆਂ ਕੁਰਸੀਆਂ ਖਿਲਾਰ ਦਿੱਤੀਆਂ ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ।
ਅਨੰਦਪੁਰ ਸਾਹਿਬ: ਆਰਐਸਐਸ ਵੱਲੋਂ ਵੀਰਵਾਰ ਨੂੰ ਨੂਰਪੁਰ ਬੇਦੀ ਵਿੱਚ ਲਾਏ ਖੂਨਦਾਨ ਕੈਂਪ ਦੌਰਾਨ ਖੂਬ ਹੰਗਾਮਾ ਹੋਇਆ। ਕੈਂਪ ਦਾ ਪਤਾ ਲੱਗਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਪਹੁੰਚ ਗਏ ਤੇ ਸਥਿਤੀ ਤਣਾਅਪੂਰਨ ਹੋ ਗਈ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਆਰਐੈਸਐੈਸ ਦੇ ਪ੍ਰਬੰਧਕਾਂ ਨੇ ਖੂਨਦਾਨ ਕੈਂਪ ਰੱਦ ਕਰ ਦਿੱਤਾ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਿਸਾਨ ਕਾਨੂੰਨ ਰੱਦ ਨਹੀਂ ਹੁੰਦੇ, ਆਰਐਸਐਸ ਤੇ ਭਾਜਪਾ ਦਾ ਕੋਈ ਪ੍ਰੋਗਰਾਮ ਪੰਜਾਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਖ਼ੂਨਦਾਨ ਕੈਂਪ ਦੌਰਾਨ ਸੈਂਕੜੇ ਕਿਸਾਨ ਇਕੱਠੇ ਹੋ ਗਏ ਤੇ ਕੈਂਪ ਵਾਲੇ ਸਥਾਨ ਦੇ ਅੰਦਰ ਵੜ ਕੇ ਉੱਥੇ ਪਈਆਂ ਕੁਰਸੀਆਂ ਖਿਲਾਰ ਦਿੱਤੀਆਂ ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ। ਪੁਲਿਸ ਨੇ ਭਾਰੀ ਮੁਸ਼ੱਕਤ ਮਗਰੋਂ ਮਾਮਲਾ ਸ਼ਾਂਤ ਕੀਤਾ ਤੇ ਆਰਐਸਐਸ ਨੇ ਕੈਂਪ ਰੱਦ ਕਰਨ ਦਾ ਫ਼ੈਸਲਾ ਲਿਆ। ਪੁਲਿਸ ਨੇ ਆਰਐਸਐਸ ਕਾਰਕੁਨਾਂ ਨੂੰ ਵਾਪਸ ਭੇਜਿਆ। ਕਿਸਾਨਾਂ ਨੇ ਕੈਂਪ ਵਾਲੀ ਥਾਂ ’ਤੇ ਕਿਸਾਨੀ ਝੰਡਾ ਲਹਿਰਾਇਆ ਤੇ ਕਿਹਾ ਕਿ ਭਾਜਪਾ ਦੇ ਕੈਂਪ ਲਾਉਣ ਵਾਲੇ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਕੀਤਾ ਜਾਵੇ।
ਉੱਧਰ ਸੰਯੁਕਤ ਕਿਸਾਨ ਮੋਰਚੇ ਨੇ 26 ਮਈ ਨੂੰ ਪਿੰਡ ਪੱਧਰ ’ਤੇ ਮੋਦੀ ਸਰਕਾਰ ਤੇ ਖੇਤੀ ਕਾਨੂੰਨਾਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕਰਨ ਤੇ ਘਰਾਂ ’ਤੇ ਕਾਲੇ ਝੰਡੇ ਲਾ ਕੇ ਤਿੰਨਾਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਕਰਨ ਦਾ ਫ਼ੈਸਲਾ ਲਿਆ ਹੈ ਕਿਉਂਕਿ ਜਿੱਥੇ 26 ਮਈ ਨੂੰ ਦਿੱਲੀ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋ ਰਹੇ ਹਨ, ਉੱਥੇ ਹੀ ਮੋਦੀ ਸਰਕਾਰ ਦਾ 7 ਸਾਲਾਂ ਦਾ ਕਾਰਜਕਾਲ ਵੀ ਪੂਰਾ ਹੋ ਰਿਹਾ ਹੈ।