(Source: ECI/ABP News)
Punjab Breaking News LIVE: ਪੰਜਾਬ ਪੁਲਿਸ ਨੇ ਦੀਪਕ ਟੀਨੂੰ ਨੂੰ ਦਿੱਤੀਆਂ VVIP ਸਹੂਲਤਾਂ, ਹਿਮਾਚਲ 'ਚ ਦਸਹਿਰਾ ਮਨਾਉਣਗੇ ਪੀਐਮ ਮੋਦੀ, ਸਪੀਕਰ ਕੁਲਤਾਰ ਸੰਧਵਾ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ, ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ
Punjab Breaking News, 4 October 2022 LIVE Updates: ਪੰਜਾਬ ਪੁਲਿਸ ਨੇ ਦੀਪਕ ਟੀਨੂੰ ਨੂੰ ਦਿੱਤੀਆਂ VVIP ਸਹੂਲਤਾਂ, ਹਿਮਾਚਲ 'ਚ ਦਸਹਿਰਾ ਮਨਾਉਣਗੇ ਪੀਐਮ ਮੋਦੀ, ਸਪੀਕਰ ਕੁਲਤਾਰ ਸੰਧਵਾ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ
LIVE
![Punjab Breaking News LIVE: ਪੰਜਾਬ ਪੁਲਿਸ ਨੇ ਦੀਪਕ ਟੀਨੂੰ ਨੂੰ ਦਿੱਤੀਆਂ VVIP ਸਹੂਲਤਾਂ, ਹਿਮਾਚਲ 'ਚ ਦਸਹਿਰਾ ਮਨਾਉਣਗੇ ਪੀਐਮ ਮੋਦੀ, ਸਪੀਕਰ ਕੁਲਤਾਰ ਸੰਧਵਾ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ, ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ Punjab Breaking News LIVE: ਪੰਜਾਬ ਪੁਲਿਸ ਨੇ ਦੀਪਕ ਟੀਨੂੰ ਨੂੰ ਦਿੱਤੀਆਂ VVIP ਸਹੂਲਤਾਂ, ਹਿਮਾਚਲ 'ਚ ਦਸਹਿਰਾ ਮਨਾਉਣਗੇ ਪੀਐਮ ਮੋਦੀ, ਸਪੀਕਰ ਕੁਲਤਾਰ ਸੰਧਵਾ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ, ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ](https://cdn.abplive.com/imagebank/default_16x9.png)
Background
Punjab Breaking News, 4 October 2022 LIVE Updates: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਉੱਪਰ ਜੰਮ ਕੇ ਨਿਸ਼ਾਨੇ ਲਾਏ। ਉਨ੍ਹਾਂ ਨੇ ਬੀਜੇਪੀ, ਕਾਂਗਰਸ ਤੇ ਅਕਾਲੀ ਦਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਉਹ ਭਗਵਾਂ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਨੂੰ ਹੁਣ ਪ੍ਰਤਾਪ ਸਿੰਘ ‘ਭਾਜਪਾ’ ਵਜੋਂ ਜਾਣਿਆ ਜਾਵੇਗਾ ਕਿਉਂਕਿ ਸੂਬੇ ਵਿੱਚ ਲੋਕਤੰਤਰ ਦਾ ਘਾਣ ਕਰਨ ਵਿੱਚ ਉਨ੍ਹਾਂ ਦੀ ਸ਼ੱਕੀ ਭੂਮਿਕਾ ਦਾ ਪਰਦਾਫਾਸ਼ ਹੋ ਗਿਆ ਹੈ। ਹੁਣ ਪ੍ਰਤਾਪ ਸਿੰਘ ‘ਭਾਜਪਾ’ ਵਜੋਂ ਜਾਣਿਆ ਜਾਵੇਗਾ, ਉਹ ਭਗਵਾਂ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਗਏ: ਸੀਐਮ ਭਗਵੰਤ ਮਾਨ
ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ, 8 ਮਹੀਨੇ ਦੀ ਬੱਚੀ ਵੀ ਸ਼ਾਮਲ
ਸੋਮਵਾਰ ਨੂੰ ਮਰਸਡ ਕਾਉਂਟੀ, ਕੈਲੀਫੋਰਨੀਆ (California) ਤੋਂ ਅਗਵਾ ਕੀਤੇ ਗਏ ਚਾਰ ਲੋਕਾਂ ਵਿੱਚ ਇੱਕ ਅੱਠ ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਆਰੋਹੀ ਢੇਰੀ, 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ। ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ, 8 ਮਹੀਨੇ ਦੀ ਬੱਚੀ ਵੀ ਸ਼ਾਮਲ
ਪਰਗਟ ਸਿੰਘ ਦਾ ਇਲਜ਼ਾਮ ਪੰਜਾਬ ਪੁਲਿਸ ਨੇ ਦੀਪਕ ਟੀਨੂੰ ਨੂੰ ਦਿੱਤੀਆਂ VVIP ਸਹੂਲਤਾਂ, ਮਾਨ ਸਰਕਾਰ ਦੀ ਕੀਤੀ ਨਿੰਦਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਪੰਜਾਬ ਪੁਲਿਸ ਦੇ ਸੀਆਈਏ ਸਟਾਫ਼ ਦੇ ਕੋਲੋਂ ਫਰਾਰ ਹੋ ਗਿਆ।ਜਿਸ ਤੋਂ ਬਾਅਦ ਆਪ ਸਰਕਾਰ ਇੱਕ ਵਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ।ਕਾਂਗਰਸ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਮੁਲਜ਼ਮ ਦੇ ਫਰਾਰ ਹੋਣ ਮਗਰੋਂ ਪੰਜਾਬ ਪੁਲਿਸ 'ਤੇ ਉਸਨੂੰ VVIP ਸਹੂਲਤਾਂ ਦੇਣ ਦੇ ਆਰੋਪ ਲਾਏ ਹਨ। ਪਰਗਟ ਸਿੰਘ ਨੇ ਟਵੀਟ ਕਰ ਕਿਹਾ, "ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਦੋਸ਼ੀ ਦੀਪਕ ਨੂੰ ਵੀ.ਵੀ.ਆਈ.ਪੀ ਸਹੂਲਤਾਂ ਪ੍ਰਦਾਨ ਕੀਤੀਆਂ, ਜਿਸ ਵਿੱਚ ਉਸਦੀ ਪ੍ਰੇਮਿਕਾ ਨੂੰ ਇੱਕ ਹੋਟਲ ਵਿੱਚ ਮਿਲਣਾ ਵੀ ਸ਼ਾਮਲ ਸੀ। ਮੁਲਾਕਾਤ ਤੋਂ ਬਾਅਦ ਉਹ ਫਰਾਰ ਹੋ ਗਿਆ।ਇਹ ਉਹ ਬੇਸ਼ਰਮੀ ਹੈ ਜਿਸ ਨਾਲ ਭਗਵੰਤ ਮਾਨ ਸਰਕਾਰ ਪੰਜਾਬ ਦੇ ਇਕ ਆਈਕਨ ਦੇ ਕਤਲ ਕੇਸ ਨੂੰ ਨਜਿੱਠ ਰਹੀ ਹੈ।" ਪਰਗਟ ਸਿੰਘ ਦਾ ਇਲਜ਼ਾਮ ਪੰਜਾਬ ਪੁਲਿਸ ਨੇ ਦੀਪਕ ਟੀਨੂੰ ਨੂੰ ਦਿੱਤੀਆਂ VVIP ਸਹੂਲਤਾਂ, ਮਾਨ ਸਰਕਾਰ ਦੀ ਕੀਤੀ ਨਿੰਦਾ
ਹਿਮਾਚਲ 'ਚ ਦਸਹਿਰਾ ਮਨਾਉਣਗੇ ਪੀਐਮ ਮੋਦੀ, ਚੋਣਾਂ ਤੋਂ ਪਹਿਲਾਂ ਕਰਨਗੇ ਵੱਡੇ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਵਿੱਚ ਦਸਹਿਰਾ ਮਨਾਉਣਗੇ। ਉਹ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਬਿਲਾਸਪੁਰ ਵਿੱਚ ਏਮਸ ਦਾ ਉਦਘਾਟਨ ਕਰਨਗੇ ਤੇ ਪ੍ਰਸਿੱਧ ‘ਕੁੱਲੂ ਦਸਹਿਰਾ’ ਸਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ। ਹਿਮਚਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨੂੰ ਅਹਿਮ ਸਮਝਿਆ ਜਾ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਵੱਡੇ ਐਲਾਨ ਕਰ ਸਕਦੇ ਹਨ। ਦੱਸ ਦਈਏ ਕਿ ਇਸ ਵਾਰ ਕਾਂਗਰਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਹਿਮਾਚਲ ਵਿੱਚ ਸਰਗਰਮ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਿਮਾਚਲ ਦੇ ਕਈ ਦੌਰੇ ਕਰ ਚੁੱਕੇ ਹਨ। ਹਿਮਾਚਲ 'ਚ ਦਸਹਿਰਾ ਮਨਾਉਣਗੇ ਪੀਐਮ ਮੋਦੀ, ਚੋਣਾਂ ਤੋਂ ਪਹਿਲਾਂ ਕਰਨਗੇ ਵੱਡੇ ਐਲਾਨ
ਸਪੀਕਰ ਕੁਲਤਾਰ ਸੰਧਵਾ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ
ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਪੀਕਰ ਕੁਲਤਾਰ ਸੰਧਵਾ 'ਤੇ ਤਿੱਖੇ ਸ਼ਬਦਾਂ ਨਾਲ ਹਮਲਾ ਬੋਲਿਆ ਹੈ।ਉਨ੍ਹਾਂ ਕਿਹਾ ਕਿ ਸੰਧਵਾ ਝੂਠੇ ਹਨ ਅਤੇ ਉਨ੍ਹਾਂ ਦਾ ਰਵੱਈਆ ਪੱਖਪਾਤੀ ਹੈ। ਬੀਤੇ ਦਿਨ ਆਪ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਭਰੋਸਗੀ ਮਤਾ ਪਾਸ ਹੋ ਗਿਆ। ਸੰਧਵਾ ਨੇ ਕਿਹਾ ਕਿ 93 ਵਿਧਾਇਕਾਂ ਨੇ ਹੱਕ 'ਚ ਵੋਟ ਦਿੱਤੀ ਹੈ। ਜਦਕਿ ਖਹਿਰਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਪ ਦੇ ਵਿਧਾਇਕ ਤਾਂ 92 ਨੇ ਫੇਰ 93 ਨੇ ਕਿਦਾਂ ਹੱਕ 'ਚ ਵੋਟ ਪਾਈ।ਅਕਾਲੀ-ਬਸਪਾ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਸੰਧਵਾ ਨੇ ਉਨ੍ਹਾਂ ਦਾ ਨਾਮ ਪਾਸ ਕੀਤੇ ਭਰੋਸੇ ਵਿੱਚ ਸ਼ਾਮਲ ਕੀਤਾ। ਸਪੀਕਰ ਕੁਲਤਾਰ ਸੰਧਵਾ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ
Truck Union clash: ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਬੁਢਲਾਡਾ 'ਚ ਚੱਲੀਆਂ ਗੋਲੀਆਂ
ਬੁਢਲਾਡਾ ਵਿਖੇ ਟਰੱਕ ਯੂਨੀਅਨ ਦੇ ਬੀਤੇ ਦਿਨੀਂ ਬਣਾਏ ਪ੍ਰਧਾਨ ਨੂੰ ਕੱਲ੍ਹ ਸ਼ਾਮ ਤੋਂ ਹੀ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਅੱਜ ਵਿਰੋਧੀ ਗੁੱਟ ਵੱਲੋਂ ਯੂਨੀਅਨ ਵਿੱਚ ਪਹੁੰਚ ਕੇ ਮੌਜੂਦਾ ਪ੍ਰਧਾਨ ਅਤੇ ਉਸਦੇ ਹਮਾਇਤੀਆਂ ਉੱਪਰ ਫਾਇਰਿੰਗ ਕਰਨ ਤੋਂ ਬਾਅਦ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਯੂਨੀਅਨ ਦੇ ਸਾਬਕਾ ਪ੍ਰਧਾਨ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਹਨ। ਉੱਧਰ ਡੀਐਸਪੀ ਬੁਢਲਾਡਾ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Gangster in Punjab: ਪ੍ਰਿਤਪਾਲ ਦੀਪਕ ਟੀਨੂੰ ਨੂੰ ਹਵਾਲਾਤ ਤੋਂ ਆਪਣੇ ਘਰ ਲੈ ਗਿਆ ਸੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਸੀਆਈਏ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋਇਆ ਸੀ। ਇਸ ਖੁਲਾਸੇ ਮਗਰੋਂ ਪੁਲਿਸ ਇਸ ਗੱਲ ਦਾ ਪਤਾ ਲਾਉਣ ਵਿੱਚ ਜੁੱਟ ਗਈ ਹੈ ਕਿ ਦੀਪਕ ਟੀਨੂੰ ਦੀ ਗਰਲਫ੍ਰੈਂਡ ਕੌਣ ਸੀ ਜਿਸ ਨੂੰ ਮਿਲਾਉਣ ਸਬ ਇੰਸਪੈਕਟਰ ਪ੍ਰਿਤਪਾਲ ਲੈ ਕੇ ਗਿਆ ਸੀ।
ਪੰਜ ਅਸਾਲਟ ਰਾਈਫਲਾਂ ਮੰਗਵਾਉਣ ਦੇ ਕੇਸ ਦਾ ਭਗੌੜਾ ਯੋਗਰਾਜ ਸਿੰਘ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਅੱਜ ਯੋਗਰਾਜ ਸਿੰਘ ਨੂੰ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਪੁਲਿਸ ਦੀਆਂ ਕਈ ਟੀਮਾਂ ਯੋਗਰਾਜ ਕੋਲੋਂ ਪੁੱਛਗਿੱਛ 'ਚ ਲੱਗ ਗਈਆਂ ਹਨ। ਯੋਗਰਾਜ 2019 ਤੋਂ ਪੰਜਾਬ ਪੁਲਿਸ ਸਮੇਤ ਹੋਰ ਕਈ ਕੇਂਦਰੀ ਏਜੰਸੀਆਂ ਨੂੰ ਲੋੜੀਂਦਾ ਸੀ। 2019 'ਚ ਐਸਐਸਓਸੀ ਵੱਲੋਂ ਸਰਹੱਦੀ ਪਿੰਡ ਮੁਹਾਵਾ ਤੋਂ ਬਰਾਮਦ ਕੀਤੀਆਂ ਪੰਜ ਅਸਾਲਟ ਰਾਈਫਲਾਂ ਦੇ ਮਾਮਲੇ 'ਚ ਯੋਗਰਾਜ ਉਰਫ ਯੋਗਾ ਵੀ ਨਾਮਜਦ ਸੀ ਤੇ ਉਸ ਵੇਲੇ ਤੋਂ ਫਰਾਰ ਸੀ। ਐਸਐਸਓਸੀ ਨੇ ਉਸ ਵੇਲੇ 20 ਸਾਲਾ ਨੌਜਵਾਨ ਆਕਾਸ਼ ਨਾਮ ਦੇ ਮੁਲਜਮ ਨੂੰ ਗ੍ਰਿਫਤਾਰ ਕੀਤਾ ਸੀ ਤੇ ਯੋਗਰਾਜ ਫਰਾਰ ਹੋ ਗਿਆ ਸੀ।
Punjab News: ਸਬ ਇੰਸਪੈਕਟਰ ਪ੍ਰਿਤਪਾਲ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋਇਆ ਸੀ ਗੈਂਗਸਟਰ ਦੀਪਕ ਟੀਨੂੰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਸੀਆਈਏ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋਇਆ ਸੀ। ਇਸ ਖੁਲਾਸੇ ਮਗਰੋਂ ਪੁਲਿਸ ਇਸ ਗੱਲ ਦਾ ਪਤਾ ਲਾਉਣ ਵਿੱਚ ਜੁੱਟ ਗਈ ਹੈ ਕਿ ਦੀਪਕ ਟੀਨੂੰ ਦੀ ਗਰਲਫ੍ਰੈਂਡ ਕੌਣ ਸੀ ਜਿਸ ਨੂੰ ਮਿਲਾਉਣ ਸਬ ਇੰਸਪੈਕਟਰ ਪ੍ਰਿਤਪਾਲ ਲੈ ਕੇ ਗਿਆ ਸੀ।
7th Pay Commission: ਸਰਕਾਰੀ ਮੁਲਾਜ਼ਮਾਂ ਨੂੰ ਫਿਰ ਤੋਹਫ਼ਾ ਦੇ ਸਕਦੀ ਸਰਕਾਰ
ਤਿਉਹਾਰਾਂ 'ਤੇ ਮੋਦੀ ਸਰਕਾਰ ਨੇ ਮਹਿੰਗਾਈ ਭੱਤੇ 'ਚ ਵਾਧਾ ਕਰਕੇ ਕੇਂਦਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ। 1 ਜੁਲਾਈ 2022 ਤੋਂ ਮਹਿੰਗਾਈ ਭੱਤੇ ਨੂੰ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤਾ ਗਿਆ ਹੈ। ਪਰ ਕੇਂਦਰ ਸਰਕਾਰ ਕੇਂਦਰੀ ਮੁਲਾਜ਼ਮਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਮਹਿੰਗਾਈ ਭੱਤੇ ਤੋਂ ਬਾਅਦ ਹਾਊਸ ਰੈਂਟ ਅਲਾਊਂਸ ਵਧਾਉਣ 'ਤੇ ਵੀ ਵਿਚਾਰ ਕਰ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)