ਪੜਚੋਲ ਕਰੋ

Punjab news: ਵਾਤਾਵਰਣ ਮੰਤਰੀ ਮੀਤ ਹੇਅਰ ਨੇ ਕਦਰਤੀ ਸੋਮਿਆਂ ਨੂੰ ਬਚਾਉਣ ਲਈ ਸਾਰਿਆਂ ਨੂੰ ਜਾਗਰੂਕ ਕਰਨ ‘ਤੇ ਦਿੱਤਾ ਜ਼ੋਰ

Punjab news: ਗੁਰਮੀਤ ਸਿੰਘ ਮੀਤ ਹੇਅਰ ਨੇ ਸਮਾਜ ਨੂੰ ਵਾਤਾਵਰਣ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਇਹ ਵਾਤਾਵਰਨ ਨੂੰ ਬਚਾਉਣ ਦਾ ਸਹੀ ਸਮਾਂ ਹੈ ਤਾਂ ਜੋ ਸਾਡਾ ਭਵਿੱਖ ਬਚਾਇਆ ਜਾ ਸਕੇ।

Punjab news: ਪੰਜਾਬ ਦੇ ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਣ ਅਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਮਾਜ ਨੂੰ ਵਾਤਾਵਰਣ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਕਿਹਾ ਇਹ ਵਾਤਾਵਰਨ ਨੂੰ ਬਚਾਉਣ ਦਾ ਸਹੀ ਸਮਾਂ ਹੈ ਤਾਂ ਜੋ ਸਾਡਾ ਭਵਿੱਖ ਬਚਾਇਆ ਜਾ ਸਕੇ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਆਡੀਟੋਰੀਅਮ ਵਿਖੇ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਵਾਤਾਵਰਣ ਵਿਸ਼ੇ 'ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਕੁਦਰਤੀ ਸੋਮਿਆਂ ਦਾ ਵੱਡੇ ਪੱਧਰ ਤੇ ਸ਼ੋਸ਼ਣ ਕਰ ਰਹੇ ਹਾਂ।

ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਦੀ ਜਿਉਂਦੀ ਜਾਗਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਨਹਿਰੀ ਪਾਣੀ ਦੀ 100 ਫੀਸਦੀ ਸਿੰਚਾਈ ਲਈ ਵਰਤੋਂ ਨਹੀਂ ਕਰ ਸਕੇ ਜਿਸ ਕਾਰਨ ਸਾਡੇ 78 ਫੀਸਦੀ ਬਲਾਕ ਡਾਰਕ ਜ਼ੋਨ ਵਿੱਚ ਹਨ।  ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਨੇ ਵੀ ਸਿੰਚਾਈ ਲਈ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਨ ਵੱਲ ਧਿਆਨ ਨਹੀਂ ਦਿੱਤਾ ਪਰ ਭਗਵੰਤ ਸਿੰਘ ਮਾਨ ਸਰਕਾਰ ਨੇ ਸੂਬੇ ਦੇ ਕੋਨੇ-ਕੋਨੇ ਤੱਕ ਸਿੰਚਾਈ ਲਈ ਨਹਿਰੀ ਪਾਣੀ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ ਅਤੇ ਅਸੀਂ ਧਰਤੀ ਹੇਠਲੇ ਪਾਣੀ ਦੀ 24 ਫੀਸਦੀ ਬਚਤ ਕੀਤੀ ਹੈ।

ਦੂਜੇ ਰਾਜਾਂ ਨੂੰ ਪਾਣੀ ਦੀ ਇੱਕ ਵੀ ਬੂੰਦ ਨਾ ਦੇਣ ਦੇ ਵਿਰੋਧ ਦੇ ਬਿਆਨਾਂ 'ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚੋਂ ਕਿਸੇ ਨੇ ਵੀ ਨਹਿਰੀ ਪਾਣੀ ਦੀ ਸਿੰਚਾਈ ਲਈ ਪੂਰੀ ਸਮਰੱਥਾ ਨਾਲ ਵਰਤੋਂ ਕਰਨ ਬਾਰੇ ਸੁਹਿਰਦਤਾ ਨਾਲ ਨਹੀਂ ਸੋਚਿਆ ਅਤੇ ਜੇਕਰ ਅਜਿਹਾ ਕੀਤਾ ਹੁੰਦਾ ਤਾਂ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਨਹੀਂ ਸੀ ਜਾਣਾ।

ਉਨ੍ਹਾਂ ਕਿਹਾ ਕਿ ਪੰਜਾਬ ਕੋਲ ਅਸਲ ਵਿੱਚ ਕੋਈ ਵਾਧੂ ਪਾਣੀ ਨਹੀਂ ਹੈ ਕਿਉਂਕਿ ਡਾਰਕ ਜ਼ੋਨਾਂ ਦਾ ਮਾਮਲਾ ਸਾਡੇ ਸਾਰਿਆਂ ਲਈ ਇੱਕ ਗੰਭੀਰ ਸਮੱਸਿਆ ਬਣ ਕੇ ਉਭਰ ਰਿਹਾ ਹੈ।
 ਪੰਜਾਬ ਦੇ ਵਿਗੜ ਰਹੇ ਵਾਤਾਵਰਣ ਪ੍ਰਤੀ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦੀ ਚਿੰਤਾ ਦੀ ਸ਼ਲਾਘਾ ਕਰਦਿਆਂ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਖੜੀਆਂ ਹਨ।  

ਇਹ ਵੀ ਪੜ੍ਹੋ: Online Lottery ਪਾਉਣ ਵਾਲਿਆਂ ‘ਤੇ ਪੰਜਾਬ ਸਰਕਾਰ ਨੇ ਕੱਸਿਆ ਸ਼ਿਕੰਜਾ, ਦਿੱਤੇ ਇਹ ਹੁਕਮ

ਗ੍ਰੀਨ ਕਵਰ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ, ਪਾਣੀ ਦਾ ਪੱਧਰ ਦਿਨੋ-ਦਿਨ ਘਟਦਾ ਜਾ ਰਿਹਾ ਹੈ, ਸਿੰਗਲ ਯੂਜ਼ ਪਲਾਸਟਿਕ ਦਾ ਖ਼ਤਰਾ ਪੈਦਾ ਹੋ ਰਿਹਾ ਹੈ ਅਤੇ ਪਰਾਲੀ ਨੂੰ ਹੋਰ ਤਰੀਕਿਆਂ ਨਾਲ ਨਿਪਟਾਉਣ ਤੋਂ ਬਚਣ ਲਈ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਅਤੇ ਦੂਸ਼ਿਤ ਵਾਤਾਵਰਨ ਕਾਰਨ ਪੈਦਾ ਹੋ ਰਹੇ ਮੁੱਦਿਆਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੋਵੇਗਾ।  

ਵਿਦਿਆਰਥੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਪ੍ਰਣ ਲੈ ਕੇ ਅਤੇ ਹੋਰਨਾਂ ਨੂੰ ਵੀ ਮਾਰਗਦਰਸ਼ਨ ਕਰਕੇ ਨਵੀਂ ਮਿਸਾਲ ਕਾਇਮ ਕਰ ਸਕਦੇ ਹਨ।  ਇਸੇ ਤਰ੍ਹਾਂ ਸਾਨੂੰ ਸਿੰਚਾਈ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਭਰਪੂਰ ਮਾਤਰਾ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਵਾਧੇ ਤੱਕ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।
 
ਉਨ੍ਹਾਂ ਕਿਹਾ ਕਿ ਸਮਾਜ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਸਰਕਾਰਾਂ ਨਾਲੋਂ ਵੱਧ ਯੋਗਦਾਨ ਪਾ ਸਕਦਾ ਹੈ।  ਸਰਕਾਰਾਂ ਮੁਹਿੰਮ ਸ਼ੁਰੂ ਕਰ ਸਕਦੀਆਂ ਹਨ ਪਰ ਇਸ ਨੂੰ ਸਫ਼ਲ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਸਾਫ਼-ਸੁਥਰੀ ਹਵਾ ਦੇ ਆਧਾਰ 'ਤੇ ਰੁੱਖਾਂ, ਪਾਣੀ ਅਤੇ ਵਾਤਾਵਰਨ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ।

ਮੰਤਰੀ ਮੀਤ ਹੇਅਰ ਨੇ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।  ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤੇ ਜਾਣ ਵਾਲੇ ਵਿਦਿਆਰਥੀਆਂ ਵਿੱਚ ਗੁਰਲੀਨ ਕੌਰ, ਪ੍ਰਿਆ ਸ਼ਰਮਾ, ਅਰਮਾਨਪ੍ਰੀਤ ਕੌਰ, ਹਰਸ਼ਪ੍ਰੀਤ ਕੌਰ, ਰੰਜਨਦੀਪ ਕੌਰ ਸ਼ਾਮਲ ਸਨ।

ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ ਪੈਨਲਿਸਟ, ਡਾ. ਪਿਆਰਾ ਲਾਲ ਗਰਗ ਅਤੇ ਸ਼ਰੂਤੀ ਸ਼ੁਕਲਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਾਤਾਵਰਨ ਪ੍ਰਤੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਅਤੇ ਇਸ ਨੂੰ ਬਚਾਉਣ ਲਈ ਵੱਖ-ਵੱਖ ਉਪਾਅ ਸੁਝਾਏ।

ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸੁਸਾਇਟੀ ਵੱਲੋਂ ਬੂਟੇ ਲਗਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵਚਨਬੱਧਤਾ ਨਾਲ 17 ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਿੰਦਰ ਕੌਰ ਬੇਦੀ, ਡਾ. ਪਿਆਰਾ ਲਾਲ ਗਰਗ, ਸ਼ਰੂਤੀ ਸ਼ੁਕਲਾ ਅਤੇ ਥੀਏਟਰ ਕਲਾਕਾਰ ਅਨੋਤਾ ਸ਼ਬਦੀਸ਼ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਗੁਰਮੇਲ ਸਿੰਘ ਮੋਜੋਵਾਲ, ਹਰਦੇਵ ਸਿੰਘ ਕਲੇਰ, ਹਰਿੰਦਰਪਾਲ ਸਿੰਘ ਹੈਰੀ, ਡਾ.  ਧਰਮਪਾਲ ਹੁਸ਼ਿਆਰਪੁਰੀ ਅਤੇ ਅਮਰਜੀਤ ਕੌਰ। ਵਾਤਾਵਰਣ ਮੰਤਰੀ ਨੇ ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ ਵਿੱਚ ਇੱਕ ਬੂਟਾ ਵੀ ਲਗਾਇਆ।

ਇਹ ਵੀ ਪੜ੍ਹੋ: Punjab News: ਮਲਵਈਆਂ ਲਈ ਖ਼ੁਸ਼ਖ਼ਬਰੀ ! ਚੱਲਿਆ ਬਠਿੰਡਾ ਦਾ ਹਵਾਈ ਅੱਡਾ, ਗੁਆਂਢੀ ਸੂਬਿਆਂ ਨੂੰ ਵੀ ਚੜ੍ਹਿਆ ਚਾਅ !

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਚੰਡੀਗੜ੍ਹ 'ਚ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, 10 ਕਰੋੜ ਦੀ ATM ਕੈਸ਼ ਵੈਨ ਲੁੱਟਣ ਦਾ ਮਾਮਲਾ, ਤਿੰਨਾਂ ਨੂੰ ਕੀਤਾ ਗਿਆ ਸਸਪੈਂਡ
ਚੰਡੀਗੜ੍ਹ 'ਚ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, 10 ਕਰੋੜ ਦੀ ATM ਕੈਸ਼ ਵੈਨ ਲੁੱਟਣ ਦਾ ਮਾਮਲਾ, ਤਿੰਨਾਂ ਨੂੰ ਕੀਤਾ ਗਿਆ ਸਸਪੈਂਡ
Tarn Taran News: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
Zodiac Sign: ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Embed widget