ਪੜਚੋਲ ਕਰੋ

Bathinda news: ਗਣਰਾਜ ਦਿਹਾੜੇ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਲਹਿਰਾਉਣਗੇ ਕੌਮੀ ਤਿੰਰਗਾ, ਡੀਸੀ ਨੇ ਫੁੱਲ ਡਰੈੱਸ ਰਿਹਰਸਲ ਦਾ ਲਿਆ ਜਾਇਜ਼ਾ

Bathinda news: ਬਠਿੰਡਾ 'ਚ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ’ਚ ਊਰਜਾ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਬਠਿੰਡਾ: ਮੁਲਕ ਦੇ 75ਵੇਂ ਗਣਤੰਤਰ ਦਿਵਸ 26 ਜਨਵਰੀ 2024 ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ’ਚ ਊਰਜਾ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਖੇਡ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਸਾਂਝੀ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ ਦੌਰਾਨ ਪਰੇਡ ਦਾ ਨਿਰੀਖਣ ਕੀਤਾ ਤੇ ਪਰੇਡ ਤੋਂ ਸਲਾਮੀ ਵੀ ਲਈ।

ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ.ਹਰਮਨਬੀਰ ਸਿੰਘ ਗਿੱਲ ਤੇ ਪ੍ਰੇਡ ਕਮਾਂਡਰ ਡੀਐਸਪੀ ਰਾਮਪੁਰਾ ਫੂਲ ਸ਼੍ਰੀ ਮਨੋਜ ਅਗਰਵਾਲ ਪੀਪੀਐਸ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

26 ਜਨਵਰੀ 2024 ਨੂੰ ਜ਼ਿਲ੍ਹਾ ਪੱਧਰ ਤੇ ਮਨਾਏ ਜਾਣ ਵਾਲੇ ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਫੁੱਲ ਡਰੈਸ ਰਿਹਰਸਲ ਦੌਰਾਨ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਐਨ.ਸੀ.ਸੀ. ਸਕਾਊਟ ਤੇ ਗਾਈਡ ਦੀਆਂ ਟੁੱਕੜੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ।

ਇਹ ਵੀ ਪੜ੍ਹੋ: Sangrur News: ਘਰ ਨੂੰ ਜ਼ਿੰਦਰੇ ਲਾ ਸਾਰਾ ਪਰਿਵਾਰ ਪਹੁੰਚਿਆ ਪੈਲੇਸ, ਪਿੱਛੋਂ ਚੋਰਾਂ ਨੇ ਵਿਆਹ ਵਾਲੇ ਘਰ ਕਰ ਦਿੱਤਾ ਵੱਡਾ ਕਾਰਾ

ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਜਿੱਥੇ ਪੀ.ਟੀ. ਸ਼ੋਅ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੱਖ-ਵੱਖ ਪੇਸ਼ਕਾਰੀਆਂ ਦੇ ਨਾਲ-ਨਾਲ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ।

ਫੁੱਲ ਡਰੈਸ ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ 26 ਜਨਵਰੀ 2024 ਨੂੰ ਹੋਣ ਵਾਲੇ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪੜੇ ਚੜ੍ਹਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਵੀ ਕੀਤੀ।

ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਰਿਹਰਸਲ ਮੌਕੇ ਪਾਈਆਂ ਗਈਆਂ ਉਣਤਾਈਆਂ ਨੂੰ ਦੂਰ ਕਰਨ ਦੀ ਹਦਾਇਤ ਕਰਦਿਆਂ ਇਹ ਵੀ ਕਿਹਾ ਕਿ ਉਹ ਆਪੋਂ-ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ, ਐਸਡੀਐਮ ਬਠਿੰਡਾ ਮੈਡਮ ਇਨਾਯਤ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਪੰਕਜ ਕੁਮਾਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ. ਇੰਦਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: Republic day 2024: ਡਿਪਟੀ ਕਮਿਸ਼ਨਰ ਵਲੋਂ 75ਵੇਂ ਗਣਰਾਜ ਦਿਹਾੜੇ ਦੇ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Advertisement
ABP Premium

ਵੀਡੀਓਜ਼

ਕਿਸਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਦਿੱਤੀ 24 ਫਸਲਾਂ 'ਤੇ MSPਪਾਣੀ ਨੂੰ ਲੈ ਕੇ ਆਪ ਸਰਕਾਰ ਦਾ ਵੱਡਾ ਕਦਮKomi Insaf Morcha ਨੇ ਕੀਤਾ ਵੱਡਾ ਐਲਾਨgyani harpreet on sikh| ਸਿੱਖ ਇਤਿਹਾਸ ਨਾਲ ਜੁੜੀਆਂ ਗਿਆਨੀ ਹਰਪ੍ਰੀਤ ਸਿੰਘ ਸਾਂਝੀਆਂ ਕੀਤੀਆਂ ਗੱਲਾਂ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Embed widget