ਕਾਂਗਰਸੀ ਵਿਧਾਇਕ ਨਾਲ ਸਾਬਕਾ ਡੀਐਸਪੀ ਨੇ ਲਿਆ ਪੰਗਾ, ਹੁਣ ਕੇਸ ਦਰਜ
ਇਸ ਤੋਂ ਬਾਅਦ ਸ਼ਨੀਵਾਰ ਰਾਤ ਸਾਬਕਾ ਡੀਐਸਪੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਜੋ ਹਰਮਿੰਦਰ ਗਿੱਲ ਦੇ ਹੀ ਕਰੀਬੀ ਨੇਤਾ ਰਾਜ ਕਰਨ ਸਿੰਘ ਭੱਗੂਪੁਰ ਨੇ ਦਰਜ ਕਰਵਾਇਆ ਹੈ।
ਚੰਡੀਗੜ੍ਹ: ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਬਾਰੇ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਨ ਵਾਲੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਲਜ਼ਾਮ ਹਨ ਕਿ ਬਲਵਿੰਦਰ ਸਿੰਘ ਸੇਖੋਂ ਨੇ ਸੋਸ਼ਲ ਮੀਡੀਆ 'ਤੇ ਹਰਮਿੰਦਰ ਸਿੰਘ ਗਿੱਲ ਦੀ ਤੁਲਨਾ ਸੂਬਾ ਸਰਹਿੰਦ ਦੇ ਨਵਾਬ ਜ਼ਕਰੀਆ ਖ਼ਾਨ ਨਾਲ ਕੀਤੀ ਸੀ।
ਇਸ ਤੋਂ ਬਾਅਦ ਸ਼ਨੀਵਾਰ ਰਾਤ ਸਾਬਕਾ ਡੀਐਸਪੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਜੋ ਹਰਮਿੰਦਰ ਗਿੱਲ ਦੇ ਹੀ ਕਰੀਬੀ ਨੇਤਾ ਰਾਜ ਕਰਨ ਸਿੰਘ ਭੱਗੂਪੁਰ ਨੇ ਦਰਜ ਕਰਵਾਇਆ ਹੈ।
ਥਾਣਾ ਮੁਖੀ ਅਜੇ ਖੁੱਲਰ ਨੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਜ ਕਰਨ ਸਿੰਘ ਭੱਗੂਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 22 ਮਈ ਨੂੰ ਫੇਸਬੁੱਕ ਆਈਡੀ ਦੇਖ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦੇਖਿਆ ਇਕ ਪੋਸਟ ਵਿਧਾਇਕ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਫ਼ਲੈਸ਼ ਹੋ ਰਹੀ ਸੀ। ਇਹ ਪੋਸਟ 20 ਮਈ ਨੂੰ ਪਾਈ ਗਈ ਸੀ।
ਇਹ ਵੀ ਪੜ੍ਹੋ: ਦੋ ਮਹੀਨੇ ਬਾਅਦ ਦੇਸ਼ 'ਚ ਘਰੇਲੂ ਹਵਾਈ ਉਡਾਣਾਂ ਸ਼ੁਰੂ, ਦਿੱਲੀ ਤੋਂ ਉੱਡਿਆ ਪਹਿਲਾ ਜਹਾਜ਼
ਹਰੀਕੇ ਪੱਤਣ ਦੇ ਚਰਚਿਤ ਐਸਐਓ ਨਵਦੀਪ ਸਿੰਘ ਦੇ ਤਬਾਦਲੇ 'ਤੇ ਪੋਸਟ ਪਾਉਣ ਵਾਲੇ ਬਲਵਿੰਦਰ ਸਿੰਘ ਸੇਖੋਂ ਨੇ ਲਿਖਿਆ ਸੀ ਕਿ ਥਾਣਾ ਮੁਖੀ ਦੀ ਬਦਲੀ ਪੁਲਿਸ ਮਹਿਕਮੇ ਲਈ ਸ਼ਰਮਨਾਕ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ