(Source: ECI/ABP News)
Punjab News: ਇਸ਼ਾਂਕ ਨੂੰ ਜਿੱਤਾ ਦਿਓ, ਤੁਹਾਡਾ ਜਿਹੜਾ ਵੀ ਕੰਮ ਮੇਰੇ ਕੋਲ ਲੈ ਕੇ ਆਵੇਗਾ ਮੈਂ ਪਾਸ ਕਰਾਂਗਾ, ਚੱਬੇਵਾਲ ‘ਚ CM ਮਾਨ ਦਾ ਐਲਾਨ
ਕਾਂਗਰਸ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਹ ਕੁਰਸੀ ਲਈ ਲੜਦੇ ਹਨ, ਅਸੀਂ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਲੜਦੇ ਹਾਂ। ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ, ਅਸੀਂ ਚੰਗੇ ਸਕੂਲ ਅਤੇ ਹਸਪਤਾਲ ਬਣਾ ਰਹੇ ਹਾਂ
![Punjab News: ਇਸ਼ਾਂਕ ਨੂੰ ਜਿੱਤਾ ਦਿਓ, ਤੁਹਾਡਾ ਜਿਹੜਾ ਵੀ ਕੰਮ ਮੇਰੇ ਕੋਲ ਲੈ ਕੇ ਆਵੇਗਾ ਮੈਂ ਪਾਸ ਕਰਾਂਗਾ, ਚੱਬੇਵਾਲ ‘ਚ CM ਮਾਨ ਦਾ ਐਲਾਨ Chief Minister Bhagwant Mann campaigns in Chabbewal Punjab News: ਇਸ਼ਾਂਕ ਨੂੰ ਜਿੱਤਾ ਦਿਓ, ਤੁਹਾਡਾ ਜਿਹੜਾ ਵੀ ਕੰਮ ਮੇਰੇ ਕੋਲ ਲੈ ਕੇ ਆਵੇਗਾ ਮੈਂ ਪਾਸ ਕਰਾਂਗਾ, ਚੱਬੇਵਾਲ ‘ਚ CM ਮਾਨ ਦਾ ਐਲਾਨ](https://feeds.abplive.com/onecms/images/uploaded-images/2024/10/27/291c5404f268a928a194e33a51a51a9b1730033818709674_original.png?impolicy=abp_cdn&imwidth=1200&height=675)
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਇਸ਼ਾਂਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਨੌਜਵਾਨ ਉਮੀਦਵਾਰ ਹੈ। ਉਹ ਇੱਥੋਂ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੈ। ਤੁਸੀਂ ਇਸ਼ਾਂਕ ਨੂੰ ਜਿੱਤਾ ਦਿਉ, ਤੁਹਾਡਾ ਜਿਹੜਾ ਵੀ ਕੱਮ ਮੇਰੇ ਕੋਲ ਲੈਕੇ ਆਵੇਗਾ, ਮੈਂ ਤੁਰੰਤ ਦਸਤਖਤ ਕਰਕੇ ਪਾਸ ਕਰਾਂਗਾ।
ਕਾਂਗਰਸ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਹ ਕੁਰਸੀ ਲਈ ਲੜਦੇ ਹਨ, ਅਸੀਂ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਲੜਦੇ ਹਾਂ। ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ, ਅਸੀਂ ਚੰਗੇ ਸਕੂਲ ਅਤੇ ਹਸਪਤਾਲ ਬਣਾ ਰਹੇ ਹਾਂ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਿਆ। ਸੜਕਾਂ 'ਤੇ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ, ਅਸੀਂ 'ਸੜਕ ਸੁਰੱਖਿਆ ਫੋਰਸ' ਬਣਾਈ ਹੈ ਅਤੇ ਇਸ ਨੂੰ 'ਨਵੀਨਤਮ ਵਿਸ਼ੇਸ਼ਤਾਵਾਂ' ਵਾਲੇ ਵਾਹਨ ਦਿੱਤੇ ਹਨ। ਇਸ ਕਾਰਨ ਪਿਛਲੇ ਛੇ ਮਹੀਨਿਆਂ ਵਿੱਚ ਮੌਤਾਂ ਵਿੱਚ 45 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਅਸੀਂ ਪਿਛਲੇ ਢਾਈ ਸਾਲਾਂ ਵਿੱਚ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਰਜਿਸਟਰੀਆਂ ਵਿਚ ਐਨ.ਓ.ਸੀ. ਖਤਮ ਕੀਤੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਡੀ ਸਰਕਾਰ ਨੇ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰਕੇ ਰਜਿਸਟਰੀਆਂ ਤੋਂ ਐਨ.ਓ.ਸੀ. ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ। ਜਦੋਂਕਿ ਕਾਂਗਰਸ-ਅਕਾਲੀ ਸਰਕਾਰ ਨੇ ਬਿਲਡਰਾਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਾਲੋਨੀਆਂ ਬਣਾਈਆਂ ਹਨ। ਉਨ੍ਹਾਂ ਨੇ ਪੈਸਾ ਕਮਾਉਣ ਲਈ ਬਿਲਡਰਾਂ ਦਾ ਸਾਥ ਦਿੱਤਾ, ਜਦੋਂ ਕਿ ਅਸੀਂ ਤੁਹਾਡੀ ਸਮੱਸਿਆ ਦੇ ਹੱਲ ਲਈ ਤੁਹਾਡੇ ਨਾਲ ਖੜ੍ਹੇ ਹਾਂ।
ਮਾਨ ਨੇ ਕਿਹਾ ਕਿ 'ਆਪ' ਸਰਕਾਰ ਦਿੱਲੀ ਅਤੇ ਪੰਜਾਬ 'ਚ ਇਸਲਈ ਇੰਨਾ ਕੰਮ ਕਰ ਸਕੀ ਕਿਉਂਕਿ ਸਾਡਾ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਰਾਦੇ ਸਾਫ਼ ਹਨ। ਇਸ ਲਈ, ਦਿੱਲੀ ਵਾਂਗ, ਇੱਥੇ ਵੀ ਅਸੀਂ ਆਮ ਆਦਮੀ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਖੋਲ੍ਹੇ। ਅਸੀਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਹਾਂ। ਸਾਨੂੰ ਢਾਬਿਆਂ, ਰੇਤੇ ਅਤੇ ਬੱਸਾਂ ਵਿੱਚ ਹਿੱਸਾ ਨਹੀਂ ਚਾਹੀਦਾ। ਸਾਨੂੰ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਹੈ।
ਮਾਲਪੁਰ ਸਟੇਡੀਅਮ ਬਾਰੇ ਮਾਨ ਨੇ ਕਿਹਾ ਕਿ ਇੰਡੀਅਨ ਸੁਪਰ ਲੀਗ ਵਾਲੇ ਮਾਲਪੁਰ ਸਟੇਡੀਅਮ ਦੇਣ ਲਈ ਕਹਿ ਰਹੇ ਹਨ। ਉਹ ਕਹਿ ਰਹੇ ਹਨ ਕਿ ਅਸੀਂ ਸਟੇਡੀਅਮ ਦੀ ਕਾਇਆ ਕਲਪ ਕਰਾਂਗੇ ਅਤੇ ਸਥਾਨਕ ਖਿਡਾਰੀਆਂ ਨੂੰ ਸਿਖਲਾਈ ਵੀ ਦੇਵਾਂਗੇ। ਅਸੀਂ ਫੈਸਲਾ ਕੀਤਾ ਹੈ ਕਿ ਜੋ ਵੀ ਪੈਸਾ ਮਿਲੇਗਾ ਉਹ ਮਾਲਪੁਰ ਵਿੱਚ ਲਗਾਇਆ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)