Punjab News: ਪੰਜਾਬ 'ਚ 2,98,000 ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਲਗਪਗ 57,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਨਾਲ ਲਗਪਗ 2,98,000 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਲਗਪਗ 57,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਨਾਲ ਲਗਪਗ 2,98,000 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮੈਂ ਕਿਸੇ ਐਮਓਯੂ ਦੀ ਗੱਲ ਨਹੀਂ ਕਰ ਰਿਹਾ। ਸਾਡੇ ਐਮਓਯੂ 'ਤੇ ਨਹੀਂ ਸਗੋਂ ਦਿਲ ਤੋਂ ਸਾਈਨ ਹੁੰਦੇ ਹਨ। ਸੀਐਮ ਮਾਨ ਨੇ ਇਹ ਗੱਲਾਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ 'ਸਟੀਲ ਪਲਾਂਟ' ਦਾ ਨੀਂਹ ਪੱਥਰ ਰੱਖਣ ਮੌਕੇ ਕਹੀਆਂ।
ਇਹ ਵੀ ਪੜ੍ਹੋ: Punjab News: ਫ਼ਸਲ ਦੀ ਵਾਢੀ ਵੇਲੇ ਖੇਤਾਂ ਚੋਂ ਹੈਰੋਇਨ ਬਰਾਮਦ, ਪਿਛਲੇ ਦਿਨੀਂ ਵੀ ਇਸੇ ਪਿੰਡ ਚੋਂ ਮਿਲੀ ਸੀ 15 ਕਿੱਲੋ ਹੈਰੋਇਨ
पंजाब में लगभग ₹57,000 करोड़ का निवेश आया है, इससे तकरीबन 2,98,000 नौजवानों को रोज़गार मिलेगा, ये बेहद बड़ी बात है।
— AAP Punjab (@AAPPunjab) October 20, 2023
और ये मैं किसी MoU की बात नहीं कर रहा हूं।
हमारे MoU से नहीं बल्कि दिल से साईन होते हैं।
—CM @BhagwantMann pic.twitter.com/94dOAHkX6Y
ਸੀਐਮ ਮਾਨ ਨੇ ਕਿਹਾ ਕਿ ਅੱਜ ਪੰਜਾਬ ਲਈ ਬਹੁਤ ਵੱਡਾ ਤੇ ਇਤਿਹਾਸਕ ਦਿਨ ਹੈ, ਕਿਉਂਕਿ ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ਵਿੱਚ ਟਾਟਾ ਸਟੀਲ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਲਿਆ ਰਿਹਾ ਹੈ। ਇਹ ਵੀ ਵੱਡੀ ਗੱਲ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਸਗੋਂ ਟਾਟਾ ਵਰਗੀ ਕੰਪਨੀ ਦੇ ਆਉਣ ਨਾਲ ਹੋਰ ਕੰਪਨੀਆਂ ਵੀ ਪੰਜਾਬ ਵਿੱਚ ਆਉਣਗੀਆਂ।
ਇਸ ਮੌਕੇ ਟਾਟਾ ਸਟੀਲ ਦੇ ਅਧਿਕਾਰੀ ਚਾਣਕਿਆ ਚੌਧਰੀ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਅਗਸਤ ‘ਚ ਸਰਕਾਰ ਨਾਲ਼ ਐਮਓਯੂ ਸਾਈਨ ਕੀਤਾ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਤੁਹਾਡੇ ਲਈ ਕੰਮ ਕਰੇਗੀ। ਇਹ ਇੱਕ ਰਿਕਾਰਡ ਹੈ ਕਿ 14 ਮਹੀਨਿਆਂ ਅੰਦਰ ਹੀ ਸਾਨੂੰ ਸਾਰਾ ਕੁਝ ਕਲੀਅਰ ਮਿਲਿਆ ਹੈ ਤੇ ਅੱਜ ਅਸੀਂ ਭੂਮੀ ਪੂਜਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿੰਨਾ ਪਿਆਰ ਟਾਟਾ ਸਟੀਲ ਨੂੰ ਪੰਜਾਬ ਦੇ ਲੋਕਾਂ ਤੋਂ ਮਿਲਿਆ ਹੈ, ਸ਼ਾਇਦ ਹੀ ਕਿਤੇ ਹੋਰ ਮਿਲਿਆ ਹੋ ਸਕਦਾ ਹੈ।
ਇਹ ਵੀ ਪੜ੍ਹੋ: Patiala News: 13000 ਫੁੱਟ ਉਚਾਈ 'ਤੇ ਦੇਸ਼ ਦੀ ਰਾਖੀ ਕਰਦਿਆਂ ਜਾਨ ਦੇਣ ਵਾਲੇ ਜਵਾਨ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ?