ਭਗਵੰਤ ਮਾਨ ਤੁਹਾਡੇ ਤੇ ਅਕਾਲੀ ਦਲ 'ਚ ਕੋਈ ਫਰਕ ਨਹੀਂ, ਸਿਰਫ ਪੱਗਾਂ ਹੀ ਬਦਲੀਆਂ: ਤਸਵੀਰਾਂ ਵੇਖ ਰੰਧਾਵਾ ਨੂੰ ਆਇਆ ਗੁੱਸਾ
ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਚੈੱਕ ਵੰਡਣ ਦੀ ਫੋਟੋ ਵੀ ਨਹੀਂ ਆਉਣੀ ਚਾਹੀਦੀ। ਲੋਕਾਂ ਦਾ ਪੈਸਾ ਲੋਕਾਂ ਕੋਲ ਗਿਆ। ਇਸ ਦੇ ਨਾਲ ਹੀ ਕਾਂਗਰਸ ਨੇ ਇਸ 'ਤੇ ਵੱਡਾ ਹਮਲਾ ਕੀਤਾ ਹੈ।
ਚੰਡੀਗੜ੍ਹ : ਪੰਜਾਬ 'ਚ ਖੁੱਲ੍ਹੇ ਮੁਹੱਲਾ ਕਲੀਨਿਕ 'ਤੇ CM ਭਗਵੰਤ ਮਾਨ ਦੀ ਫੋਟੋ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ। ਭਗਵੰਤ ਮਾਨ ਦੇ ਚੋਣ ਤੋਂ ਪਹਿਲਾਂ ਦਿੱਤੇ ਬਿਆਨ ਨੂੰ ਲੈ ਕੇ ਵਿਰੋਧੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ ਜਿਸ ਵਿੱਚ ਮਾਨ ਨੇ ਸਰਕਾਰੀ ਸਕੀਮਾਂ ਤੇ ਮੁੱਖ ਮੰਤਰੀ ਦੀ ਫੋਟੋ ਦੀ ਕਾਫੀ ਆਲੋਚਨਾ ਕੀਤੀ ਸੀ। ਮਾਨ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਚੈੱਕ ਵੰਡਣ ਦੀ ਫੋਟੋ ਵੀ ਨਹੀਂ ਆਉਣੀ ਚਾਹੀਦੀ। ਲੋਕਾਂ ਦਾ ਪੈਸਾ ਲੋਕਾਂ ਕੋਲ ਗਿਆ। ਇਸ ਦੇ ਨਾਲ ਹੀ ਕਾਂਗਰਸ ਨੇ ਇਸ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਅਕਾਲੀਆਂ ਵਿੱਚ ਕੋਈ ਫਰਕ ਨਹੀਂ ਹੈ।
ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਕਿਹਾ ਹੈ ਕਿ ਆਖ਼ਰ ਭਗਵੰਤ ਮਾਨ ਤੁਹਾਡੇ ਤੇ ਅਕਾਲੀ ਦਲ 'ਚ ਕੀ ਫਰਕ ਹੈ? ਇਹ ਤੁਹਾਡੀ ਨਿੱਜੀ "ਜਾਗੀਰ" ਨਹੀਂ ਹੈ। ਕੀ ਇਸ਼ਤਿਹਾਰਾਂ ਲਈ ਜਨਤਾ ਦਾ ਪੈਸਾ ਘੱਟ ਹੈ ਕਿ ਹੁਣ ਤੁਸੀਂ ਇਸ ਦਾ ਸਹਾਰਾ ਲਿਆ ਹੈ? ਤੁਹਾਡੇ ਆਪਣੇ ਸ਼ਬਦਾਂ ਵਿੱਚ- "ਸਿਰਫ ਪੱਗਾਂ ਹੀ ਬਦਲੀਆਂ ਨੇ।"
ਆਖ਼ਰ ਤੁਹਾਡੇ 'ਚ @BhagwantMann ਤੇ @Akali_Dal_ 'ਚ ਕੀ ਫਰਕ ਹੈ? ਇਹ ਤੁਹਾਡੀ ਨਿੱਜੀ "ਜਾਗੀਰ" ਨਹੀਂ ਹੈ। ਕੀ ਇਸ਼ਤਿਹਾਰਾਂ ਲਈ ਜਨਤਾ ਦਾ ਪੈਸਾ ਘੱਟ ਹੈ ਕਿ ਹੁਣ ਤੁਸੀਂ ਇਸ ਦਾ ਸਹਾਰਾ ਲਿਆ ਹੈ?
— Sukhjinder Singh Randhawa (@Sukhjinder_INC) August 16, 2022
ਤੁਹਾਡੇ ਆਪਣੇ ਸ਼ਬਦਾਂ ਵਿੱਚ -
"ਸਿਰਫ ਪੱਗਾਂ ਹੀ ਬਦਲੀਆਂ ਨੇ" pic.twitter.com/RijNwyL7RY
ਵਿਰੋਧੀਆਂ ਨੇ CM ਭਗਵੰਤ ਮਾਨ ਦੇ ਇੰਟਰਵਿਊ ਦੌਰਾਨ ਦਿੱਤੇ ਬਿਆਨ ਦੀ ਵੀਡੀਓ ਵਾਇਰਲ ਕਰ ਦਿੱਤੀ ਹੈ। ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਸਾਈਕਲ ਦੀ ਟੋਕਰੀ, ਬੀਪੀਐਲ ਕਾਰਡ ਉੱਤੇ ਬਾਦਲ ਸਾਹਿਬ (ਸਾਬਕਾ ਸੀ.ਐਮ ਪ੍ਰਕਾਸ਼ ਸਿੰਘ ਬਾਦਲ) ਦੀ ਫੋਟੋ ਲੱਗੀ ਹੋਈ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਐਂਬੂਲੈਂਸ 'ਤੇ ਬਾਦਲ ਅਤੇ ਫਤਿਹ ਕਿੱਟ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਦਾ ਮੁੱਦਾ ਚੁੱਕਦੀ ਰਹੀ ਹੈ।