Punjab Politics: 'ਕੁਰਬਾਨੀ ਦੀ ਗੱਲ ਕਰਨ ਵਾਲੇ ਹੁਣ ਅਦਾਲਤ ਜਾਣ ਤੋਂ ਡਰਦੇ', ਕੋਟਕਪੂਰਾ ਗੋਲੀ ਕਾਂਡ 'ਤੇ ਬੋਲੇ CM ਭਗਵੰਤ ਮਾਨ
Punjab Political News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਕਿ ਜੋ ਵੀ ਪੰਜਾਬ ਸਰਕਾਰ ਦਾ ਪੈਸਾ ਖਾਵੇਗਾ, ਉਹ ਮੌਜੂਦਾ ਸਰਕਾਰ ਵਿੱਚ ਹੋਵੇ ਜਾਂ ਪੁਰਾਣੀ ਸਰਕਾਰ ਵਿੱਚ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
Punjab CM Bhagwant Maan: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਵਾਰ ਨੂੰ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਨਾਲ ਹੀ ਅਕਾਲੀ ਦਲ (Akali Dal) ਅਤੇ ਕਾਂਗਰਸ (Congress) 'ਤੇ ਵੀ ਤਿੱਖੇ ਹਮਲੇ ਕੀਤੇ ਗਏ। ਕੋਟਕਪੂਰਾ ਗੋਲੀਕਾਂਡ (Kotkapura Shootout) ਬਾਰੇ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਤੱਕ ਜੋ ਲੋਕ ਆਪਣਾ ਸਭ ਕੁਝ ਕੁਰਬਾਨ ਕਰਨ ਦੀਆਂ ਗੱਲਾਂ ਕਰਦੇ ਸਨ, ਹੁਣ ਫਰੀਦਕੋਟ ਦੀ ਅਦਾਲਤ ਵਿੱਚ ਜਾਣ ਤੋਂ ਡਰ ਰਹੇ ਹਨ।
ਪਹਿਲਾਂ ਹੀ ਜ਼ਮਾਨਤ ਲੈ ਰਹੇ ਹਨ
ਸੀਐਮ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਸਰਕਾਰ ਨਹੀਂ ਹੈ। ਪਹਿਲਾਂ ਸਰਕਾਰਾਂ ਮਹਿਲਾਂ ਵਿੱਚ ਰਹਿੰਦੀਆਂ ਸਨ। ਨਾ ਤਾਂ ਲੋਕਾਂ ਵਿੱਚ ਆਉਂਦੇ ਸਨ ਅਤੇ ਨਾ ਹੀ ਆਮ ਲੋਕਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਪੰਜਾਬ ਦੇ ਲੋਕਾਂ ਨੇ ਸਾਡੇ ਵਿੱਚ ਵਿਸ਼ਵਾਸ ਜਤਾਇਆ ਅਤੇ ਸਾਨੂੰ ਪੂਰੇ ਦਿਲ ਨਾਲ ਵੋਟ ਦਿੱਤੀ। ਇਸ ਲਈ ਹੁਣ ਅਸੀਂ ਵੀ 3 ਕਰੋੜ ਲੋਕਾਂ ਲਈ ਦਿਲ ਖੋਲ੍ਹ ਦਿੱਤਾ ਹੈ। ਸੀ.ਐਮ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਹਰ ਪਾਈ ਦਾ ਹਿਸਾਬ ਲਿਆ ਜਾਵੇਗਾ।
ਪੈਸਾ ਖਾਣ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ
ਦੂਜੇ ਪਾਸੇ ਸੂਬੇ ਵਿੱਚ ਕਾਂਗਰਸੀ ਆਗੂਆਂ ’ਤੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਮਾਨ ਨੇ ਕਿਹਾ, ਕੀ ਮੈਂ ਸੁੰਦਰ ਸ਼ਿਆਮ ਨੂੰ ਇੱਕ ਕਰੋੜ ਰੁਪਏ ਲੈ ਕੇ ਵਿਜੀਲੈਂਸ ਕੋਲ ਜਾਣ ਲਈ ਕਿਹਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰ ਰਹੇ। ਇਸ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਵੀ ਪੰਜਾਬ ਸਰਕਾਰ ਦਾ ਪੈਸਾ ਖਾਵੇਗਾ, ਉਹ ਮੌਜੂਦਾ ਸਰਕਾਰ ਵਿੱਚ ਹੋਵੇ ਜਾਂ ਪੁਰਾਣੀ ਸਰਕਾਰ ਵਿੱਚ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।