ਪੜਚੋਲ ਕਰੋ
CM ਭਗਵੰਤ ਮਾਨ ਨੇ ਹਸਪਤਾਲ 'ਚੋਂ ਹੀ ਲਿਆ ਕੈਬਨਿਟ ਮੀਟਿੰਗ 'ਚ ਹਿੱਸਾ, ਸਾਹਮਣੇ ਆਈਆਂ ਤਸਵੀਰਾਂ

WhatsApp_Image_2025-09-08_at_134.25_PM
Source : Abp Live
ਪੰਜਾਬ ਸਰਕਾਰ ਦੀ ਅੱਜ ਮਹੱਤਵਪੂਰਨ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਰਿਹਾਇਸ਼ ਉੱਤੇ ਹੋ ਰਹੀ ਹੈ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਫੋਰਟਿਸ ਹਸਪਤਾਲ ਚੋਂ ਹੀ ਇਸ ਮੀਟਿੰਗ ਵਿੱਚ ਹਿੱਸਾ ਲਿਆ ਹੈ। ਕਿਆਸਰਾਈਆਂ ਹਨ ਕਿ ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵੱਡਾ ਐਲਾਨ ਹੋ ਸਕਦਾ ਹੈ। ਮਾਈਨਿੰਗ ਨੀਤੀ ਵਿੱਚ ਵੀ ਬਦਲਾਅ ਤਿਆਰ ਹੈ। ਇਸ ਵਿੱਚ "ਮੇਰਾ ਖੇਤ, ਮੇਰੀ ਰੇਤ" ਨੀਤੀ ਦਾ ਐਲਾਨ ਹੋ ਸਕਦਾ ਹੈ। ਕਿਸਾਨਾਂ ਨੂੰ ਆਪਣੇ ਖੇਤਾਂ ਤੋਂ ਰੇਤ ਕੱਢਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਉਸ ਰੇਤ ਦੇ ਮਾਲਕ ਹੋਣਗੇ।
(ਇਹ ਇੱਕ ਤਾਜ਼ਾ ਖ਼ਬਰ ਹੈ ਅਤੇ ਇਸਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਨਵੀਨਤਮ ਅੱਪਡੇਟ ਲਈ ਤਾਜ਼ਾ ਕਰੋ।) Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















