Punjab news: ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਸੜਕ ਦੀ ਹਾਲਤ ਖ਼ਸਤਾ, ਸਰਕਾਰ ਕਰ ਰਹੀ ਨਜ਼ਰਅੰਦਾਜ਼
Punjab news: ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਸੜਕ ਤੋਂ ਲੋਕ ਦੋ ਤਖ਼ਤਾਂ ਅਤੇ ਮਾਤਾ ਨੈਣਾ ਦੇਵੀ ਬਾਬਾ ਬਾਲਕ ਨਾਥ ਅਤੇ ਕੁੱਲੂ ਮਨਾਲੀ ਮਨੀਕਰਨ ਸਾਹਿਬ ਨੂੰ ਜਾਂਦੇ ਹਨ।
Punjab news: ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਸੜਕ ਤੋਂ ਲੋਕ ਦੋ ਤਖ਼ਤਾਂ ਅਤੇ ਮਾਤਾ ਨੈਣਾ ਦੇਵੀ ਬਾਬਾ ਬਾਲਕ ਨਾਥ ਅਤੇ ਕੁੱਲੂ ਮਨਾਲੀ ਮਨੀਕਰਨ ਸਾਹਿਬ ਨੂੰ ਜਾਂਦੇ ਹਨ।
ਪਰ ਇਸ ਸੜਕ ਦੀ ਹਾਲਤ ਖ਼ਰਾਬ ਹੋਣ ਕਰਕੇ ਆਏ ਦਿਨ ਇੱਥੇ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਰਹਿੰਦੀ ਹੈ। ਲੋਕਾਂ ਨੇ ਪਿਛਲੀਆਂ ਸਰਕਾਰਾਂ ‘ਤੇ ਮੌਜੂਦਾ ਸਰਕਾਰ ਦੇ ਅੱਗੇ ਸ੍ਰੀ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਦੀ ਪੰਜ ਕਿਲੋਮੀਟਰ ਦੀ ਸੜਕ ਨੂੰ ਚੌੜਾ ਕਰਨ ਦੀ ਗੱਲ ਕਹੀ ਗਈ ਸੀ ਪਰ ਕਿਸੇ ਵੀ ਸਰਕਾਰ ਨੇ ਇਸ ਦੇ ਵੱਲ ਧਿਆਨ ਨਾ ਦਿੱਤਾ।
ਉੱਥੇ ਹੀ ਲੋਕਾਂ ਦੀ ਮੰਗਾਂ ਨੂੰ ਦੇਖਦਿਆਂ ਹੋਇਆਂ ਕਾਰ ਸੇਵਾ ਵਾਲੇ ਮਹਾਂਪੁਰਸ਼ ਵਾਲੇ ਬਾਬਿਆਂ ਨੇ ਇਸ ਸੜਕ ਦੀ ਮੁਰੰਮਤ ਅਤੇ ਚੌੜਾ ਕਰਨ ਦੀ ਜ਼ਿੰਮੇਵਾਰੀ ਲਈ ਹੈ ਜੋ ਕਿ ਹੋਲਾ ਮਹੱਲੇ ਤੋਂ ਪਹਿਲਾਂ-ਪਹਿਲਾਂ ਪੂਰੀ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: 175 ਬਿਲੀਅਨ ਪੌਂਡ ਦਾ ਰੱਖਿਆ ਬਜਟ, 20 ਲੱਖ ਸੈਨਿਕ, 500 ਪ੍ਰਮਾਣੂ ਹਥਿਆਰ... ਕੀ ਕਰਨਾ ਚਾਹੁੰਦਾ ਹੈ ਚੀਨ ?
ਖ਼ਾਲਸਾ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਮਾਰਚ ਤੋਂ 26 ਮਾਰਚ 2024 ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਇਸ ਮਾਰਗ ਦੀ ਮੁਰੰਮਤ ਕਰਨ ਲਈ ਪਹਿਲ ਕਦਮੀ ਕੀਤੀ ਗਈ ਹੈ।
ਸੜਕਾਂ ਦੀ ਮਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜੇ ਕੰਮ ਸਰਕਾਰਾਂ ਵੱਲੋਂ ਕੀਤੇ ਜਾਣੇ ਸਨ ਉਹ ਕੰਮ ਹੁਣ ਕਾਰ ਸੇਵਾ ਵਾਲੇ ਮਹਾਂਪੁਰਖ ਕਰ ਰਹੇ ਹਨ। ਸਰਕਾਰਾਂ ਨੂੰ ਇਸ ਕਾਰਜ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਗੜ੍ਹਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲਾ ਮਾਰਗ ਜਿਸ ਤੋਂ ਦੁਆਬੇ ਮਾਝੇ ਅਤੇ ਕੁਝ ਮਾਲਵੇ ਦੇ ਖੇਤਰ ਤੋਂ ਵੱਡੇ ਪੱਧਰ ਤੇ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਸਮੇਂ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।
ਪ੍ਰੰਤੂ ਇਸ ਮਾਰਗ ਦੀ ਹਾਲਤ ਬਹੁਤ ਖ਼ਸਤਾ ਹੋਣ ਕਰਕੇ ਸੰਗਤਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਮੋਹਿਤਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਾਰਗ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਾਉਣ ਵਾਲਾ ਆਇਆ ਅੜਿੱਕੇ, ਜਾਣੋ ਪੂਰਾ ਮਾਮਲਾ